punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ ਸੈਕਸ ਲਈ ਉਕਸਾਉਂਦੇ ਨੇ ਕਿੰਨਰ  ¤ ਕਾਲਾ ਖੇਡ ਬਣਦਾ ਜਾ ਰਿਹਾ ਹੈ ਆਈ. ਪੀ. ਐਲ. : ਬਾਬਾ ਰਾਮਦੇਵ  ¤ — ਕਰਜ਼ੇ ਦੀ ਮਾਰ ਝੱਲ ਰਿਹਾ ਅੱਜ ਦਾ ਕਿਸਾਨ  ¤  ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਵਿਦਿਆਰਥੀ ਦਾ ਸਨਮਾਨ।  ¤  ਸੀਵਰੇਜ ਬਣਿਆ ਪ੍ਰੇਸ਼ਾਨੀਆ ਦਾ ਘਰ  ¤  ਹਿੰਦੂ ਸੰਗਠਨਾਂ ਵਲੋਂ ਅਮਰਨਾਥ ਯਾਤਰਾ ਦੇ ਦਿਨ ਘਟਾਏ ਜਾਣ ਤੇ ਕਾਦੀਆਂ ਵਿੱਚ ਰੋਸ਼ ਪ੍ਰਦਰਸ਼ਨ ਕੀਤਾ  ¤  ਕਾਦੀਆਂ ਦਾ ਦੰਪਤੀ ਬੁਕਾਫ਼ੇਸਟ (ਜਰਮਨੀ) ਵਿੱਚ ਹੋ ਰਿਹਾ ਹੈ ਏਅਰ ਇੰਡੀਆ ਦੇ ਕਾਰਨ ਖਜਲ ਖੁਆਰ  ¤ .  X7 News English :: X7 News Hindi :: X7 News Punjabi
News Category

ਏਕ ਦੀਵਾਨਾ ਥਾ


Date: Jan 14, 2012
Print This Story. Mail this to friend.

January - 14 - 2012

ਅੱਜ-ਕੱਲ੍ਹ ਜਿੱਥੇ ਬਾਲੀਵੁੱਡ ਵਿੱਚ ਦੱਖਣ ਦੀਆਂ ਸਫ਼ਲ ਫ਼ਿਲਮਾਂ ਦਾ ਹਿੰਦੀ ਰੀਮੇਕ ਬਣਾਉਣ ਦਾ ਰੁਝਾਨ ਭਾਰੂ ਹੈ, ਉੱਥੇ ਦੂਜੇ ਪਾਸੇ ਦੱਖਣ ਦੇ ਕਈ ਫ਼ਿਲਮਕਾਰਾਂ ਨੇ ਬਾਲੀਵੁੱਡ ਵੱਲ ਮੁਹਾਰਾਂ ਮੋੜੀਆਂ ਹਨ। ਇਨ੍ਹਾਂ ’ਚੋਂ ਇੱਕ ਹਨ ਤਾਮਿਲ ਫ਼ਿਲਮਾਂ ਦੇ ਚਰਚਿਤ ਫ਼ਿਲਮਕਾਰ ਗੌਤਮ ਮੇਨਨ, ਜੋ ਪਹਿਲੀ ਵਾਰ ਹਿੰਦੀ ਫ਼ਿਲਮ ‘ਏਕ ਥਾ ਦੀਵਾਨਾ’ ਲੈ ਕੇ ਆ ਰਹੇ ਹਨ। ਇਸ ਫ਼ਿਲਮ ਵਿੱਚ ਉਨ੍ਹਾਂ ਨੇ ਪ੍ਰਤੀਕ ਬੱਬਰ ਦੇ ਨਾਲ ਵਿਦੇਸ਼ੀ ਅਦਾਕਾਰਾ ਅਮੀ ਜੈਕਸਨ ਨੂੰ ਲਿਆ ਹੈ। ਗੌਤਮ ਇਸ ਤੋਂ ਪਹਿਲਾਂ ਕਈ ਸਫ਼ਲ ਫ਼ਿਲਮਾਂ ਲਿਖਣ ਦੇ ਨਾਲ ਨਿਰਮਾਤਾ ਦੇ ਨਿਰਦੇਸ਼ਨ ਵੀ ਕਰ ਚੁੱਕੇ ਹਨ। ‘ਏਕ ਦੀਵਾਨਾ ਥਾ’ ਵੀ ਉਨ੍ਹਾਂ ਦੀ ਇੱਕ ਸਫ਼ਲ ਤਾਮਿਲ ਫ਼ਿਲਮ ਦਾ ਹਿੰਦੀ ਰੀਮੇਕ ਹੈ।

ਫ਼ਿਲਮ ‘ਏਕ ਦੀਵਾਨਾ ਥਾ’ ਦੀ ਕਹਾਣੀ 22 ਸਾਲਾ ਸਚਿਨ ਨਾਂ ਦੇ ਨੌਜਵਾਨ ਦੀ ਹੈ, ਜਿਸ ਨੇ ਇੰਜੀਨੀਅਰਿੰਗ ਦੀ ਡਿਗਰੀ ਤਾਂ ਹਾਸਲ ਕਰ ਲਈ ਪਰ ਸਿਨੇਮਾ ਉਸ ਦਾ ਪਿਆਰ ਹੈ। ਉਹ ਹਮੇਸ਼ਾਂ ਫ਼ਿਲਮਾਂ ਦੇ ਸੈੱਟ ’ਤੇ ਜਾ ਪਹੁੰਚਦਾ ਹੈ ਜਾਂ ਫਿਰ ਨਿਰਦੇਸ਼ਕਾਂ ਦੇ ਦਫ਼ਤਰ ਅੱਗੇ ਖੜ੍ਹ ਕੇ ਉਨ੍ਹਾਂ ਦਾ ਇੰਤਜ਼ਾਰ ਕਰਦਾ ਹੈ। ਉਸ ’ਤੇ ਫ਼ਿਲਮੀ ਦੁਨੀਆਂ ਦਾ ਐਨਾ ਪ੍ਰਭਾਵ ਹੈ ਕਿ ਉਹ ਅਕਸਰ ਆਪਣੇ ਸਹਾਇਕ ਨਿਰਦੇਸ਼ਕ ਦੋਸਤ ਦੇ ਇਰਦ-ਗਿਰਦ ਘੁੰਮਦਾ ਰਹਿੰਦਾ ਹੈ। ਉਸ ਦੀ ਜ਼ਿੰਦਗੀ ’ਚ ਕੁਝ ਨਵਾਂ ਨਹੀਂ ਹੋ ਰਿਹਾ। ਇਸ ਦੌਰਾਨ ਉਸ ਦਾ ਪਰਿਵਾਰ ਮੁੰਬਈ ਦੇ ਜੁਹੂ ਖੇਤਰ ’ਚ ਰਹਿਣ ਆਉਂਦਾ ਹੈ, ਜਿੱਥੇ ਉਸ ਦੀ ਨਜ਼ਰ ਜੇਸੀ ’ਤੇ ਪੈਂਦੀ ਹੈ ਤੇ ਪਹਿਲੀ ਨਜ਼ਰ ’ਚ ਹੀ ਉਹ ਉਸ ਨੂੰ ਦਿਲ ਦੇ ਬੈਠਦਾ ਹੈ। ਜਦੋਂ ਸਚਿਨ ਨੂੰ ਪਤਾ ਲੱਗਦਾ ਹੈ ਕਿ ਜੇਸੀ ਪੌੜ੍ਹੀਆਂ ਦੇ ਉਪਰ ਬਣੇ ਘਰ ’ਚ ਰਹਿੰਦੀ ਹੈ ਤਾਂ ਉਹ ਹਰ ਹਾਲਤ ’ਚ ਵਾਰ-ਵਾਰ ਉਸ ਦੇ ਸਾਹਮਣੇ ਆਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕਿ ਜੇਸੀ ਦਾ ਧਿਆਨ ਆਪਣੇ ਵੱਲ ਖਿੱਚ ਸਕੇ। ਉਹ ਜੇਸੀ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ ਪਰ ਉਸ ਦੇ ਪਿਆਰ ਦੇ ਰਾਹ ਵਿੱਚ ਕਾਫ਼ੀ ਮੁਸ਼ਕਲਾਂ ਹਨ। ਜੇਸੀ ਇੱਕ ਮਲਿਆਲੀ ਕ੍ਰਿਸਚੀਅਨ ਕੁੜੀ ਹੈ ਤੇ ਉਸ ਦੇ ਮਾਤਾ-ਪਿਤਾ ਬਹੁਤ ਹੀ ਰੂੜ੍ਹੀਵਾਦੀ ਵਿਚਾਰਾਂ ਦੇ ਹਨ। ਐਨਾ ਹੀ ਨਹੀਂ ਜੇਸੀ ਉਮਰ ’ਚ ਸਚਿਨ ਤੋਂ ਇੱਕ ਸਾਲ ਵੱਡੀ ਹੈ। ਮਤਲਬ ਇਹ ਕਿ ਹਾਲਾਤ ਸਚਿਨ ਦੇ ਪਿਆਰ ਦੇ ਖ਼ਿਲਾਫ਼ ਹਨ। ਫਿਰ ਵੀ ਸਚਿਨ ਹਿੰਮਤ ਜੁਟਾ ਕੇ ਆਪਣੇ ਦਿਲ ਦੀ ਗੱਲ ਜੇਸੀ ਨੂੰ ਦੱਸ ਦਿੰਦਾ ਹੈ ਪਰ ਜੇਸੀ ਸਾਫ਼ ਤੌਰ ’ਤੇ ਮਨ੍ਹਾਂ ਕਰ ਦਿੰਦੀ ਹੈ। ਉਹ ਸਚਿਨ ਨੂੰ ਦੱਸਦੀ ਹੈ ਕਿ ਉਸ ਦੇ ਮਨ ’ਚ ਸਚਿਨ ਲਈ ਕੋਈ ਅਹਿਸਾਸ ਨਹੀਂ ਤੇ ਉਹ ਸਾਰੀ ਜ਼ਿੰਦਗੀ ਵਧੀਆ ਦੋਸਤ ਬਣ ਕੇ ਰਹਿ ਸਕਦੇ ਹਨ। ਜੇ ਸਚਿਨ ਨੇ ਇਸ ਤੋਂ ਅੱਗੇ ਬਾਰੇ ਸੋਚਿਆ ਤਾਂ ਦੋਵਾਂ ਦੀ ਜ਼ਿੰਦਗੀ ਨਰਕ ਬਣ ਜਾਵੇਗੀ ਪਰ ਜੇਸੀ ਦਾ ਦਿਲ ਫਿਰ ਵੀ ਸਚਿਨ ਨੂੰ ਮਿਲਣ ਤੇ ਗੱਲ ਕਰਨ ਨੂੰ ਕਰਦਾ ਹੈ। ਫ਼ਿਲਮ ਮੱਧਵਰਗੀ ਪਰਿਵਾਰ ਦੇ ਜੀਵਨ ਦਾ ਚਿਤਰਣ ਕਰਨ ਤੇ ਪਿਆਰ ਦੇ ਰਾਹ ਵਿਚਲੀਆਂ ਜਾਤ ਜਿਹੀਆਂ ਰੁਕਾਵਟਾਂ ਨੂੰ ਬਿਆਨ ਕਰਦੀ ਹੈ। ਜੇਸੀ ਪੜ੍ਹੀ-ਲਿਖੀ ਹੋਣ ਦੇ ਨਾਲ ਆਪਣੇ ਪਰਿਵਾਰ ਦੀ ਮਰਿਆਦਾ ਨੂੰ ਸਮਝਦੀ ਹੈ, ਇਸ ਲਈ ਕੋਈ ਕਦਮ ਨਹੀਂ ਉਠਾਉਣਾ ਚਾਹੁੰਦੀ। ਫ਼ਿਲਮ ਦਾ ਸੰਗੀਤ ਏ.ਆਰ. ਰਹਿਮਾਨ ਨੇ ਦਿੱਤਾ ਹੈ, ਜਿਨ੍ਹਾਂ ਦਾ ਦਾਅਵਾ ਹੈ ਕਿ ਇਸ ਦਾ ਮਿਊਜ਼ਕ ਸੰਗੀਤ ਪ੍ਰੇਮੀਆਂ ਦੇ ਦਿਲਾਂ ’ਤੇ ਰਾਜ ਕਰੇਗਾ। ਓਧਰ ਪ੍ਰਤੀਕ ਨੂੰ ਇਸ ਫ਼ਿਲਮ ਤੋਂ ਕਾਫ਼ੀ ਉਮੀਦਾਂ ਹਨ। ਉਸ ਨੂੰ ਆਸ ਹੈ ਕਿ ਇਹ ਫ਼ਿਲਮ ਉਸ ਦੇ ਕਰੀਅਰ ਨੂੰ ਨਵੀਂ ਦਿਸ਼ਾ ਦੇਵੇਗੀ।



Total Views: 17845

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation