|
ਕੈਮੀਕਲ ਫੈਕਟਰੀ ਦੇ ਬੁਆਇਲਰ ’ਚ ਲੱਗੀ ਅੱਗ
Date: Jan 14, 2012
ਬਠਿੰਡਾ,January - 14 - 2012
ਬਠਿੰਡਾ ਕੈਮੀਕਲ ਲਿਮਟਿਡ ਦੇ ਬੁਆਇਲਰ ਸੈਸ਼ਨ ਵਿੱਚ ਤੇਲ ਲੀਕ ਹੋਣ ਕਾਰਨ ਅੱਗ ਲੱਗ ਗਈ। ਸ਼ਹਿਰ ਦੀਆਂ ਅੱਧੀ ਦਰਜਨ ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਗ੍ਰੀਨ ਐਸ ਵੈਲਫੇਅਰ ਫੋਰਸ ਦੇ ਜਵਾਨਾਂ ਨੇ ਅੱਗ ’ਤੇ ਕਾਬੂ ਪਾਇਆ। ਇਸ ਦੀ ਸੂਚਨਾ ਮਿਲਦੇ ਹੀ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਅਤੇ ਫਾਇਰ ਬ੍ਰਿਗੇਡ ਦੇ ਅਫਸਰ ਬਲਦੇਵ ਸਿੰਘ ਸਮੇਤ ਦਰਜਨਾਂ ਮੁਲਾਜ਼ਮ ਮੌਕੇ ’ਤੇ ਪਹੁੰਚ ਗਏ।
ਜਾਣਕਾਰੀ ਅਨੁਸਾਰ ਅੱਜ ਸਵੇਰੇ 7 ਵਜੇ ਦੇ ਕਰੀਬ ਬਠਿੰਡਾ ਕੈਮੀਕਲ ਦੇ ਬੁਆਇਲਰ ਸੈਸ਼ਨ ਵਿੱਚ ਤੇਲ ਲੀਕ ਹੋਣ ਕਾਰਨ ਅਚਾਨਕ ਅੱਗ ਪੈ ਗਈ। ਅੱਗ ਨੇ ਥੋੜ੍ਹੇ ਹੀ ਸਮੇਂ ਵਿੱਚ ਇੰਨਾਂ ਭਿਆਨਕ ਰੂਪ ਲੈ ਲਿਆ ਕਿ ਇਸ ’ਤੇ ਕਾਬੂ ਪਾਉਣ ਲਈ ਨਗਰ ਨਿਗਮ ਦੀਆਂ ਪੰਜ, ਇੱਕ ਥਰਮਲ ਅਤੇ ਇੱਕ ਐਨ.ਐਫ.ਐਲ. ਕਲੋਨੀ ਦੀ ਫਾਇਰ ਬ੍ਰਿਗੇਡ ਗੱਡੀ ਘਟਨਾ ਸਥਾਨ ’ਤੇ ਪੁੱਜੀ। ਇਸ ਤੋਂ ਇਲਾਵਾ ਗ੍ਰੀਨ ਐਸ. ਵੈਲਫੇਅਰ ਫੋਰਸ ਦੇ ਜਵਾਨਾਂ ਨੇ ਵੀ ਤਿੰਨ ਘੰਟੇ ਜੱਦੋ ਜਹਿਦ ਕੀਤੀ ਅਤੇ ਅੱਗ ’ਤੇ ਕਾਬੂ ਪਾ ਲਿਆ ਗਿਆ। ਫਾਇਰ ਬ੍ਰਿਗੇਡ ਅਫਸਰ ਬਲਦੇਵ ਸਿੰਘ ਨੇ ਦੱਸਿਆ ਕਿ ਸ਼ਹਿਰ ਦੀਆਂ 7 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ 24 ਮੁਲਾਜ਼ਮਾਂ ਨੇ ਅੱਗ ਬੁਝਾਉਣ ਲਈ ਤਿੰਨ ਘੰਟੇ ਮੁਸ਼ੱਕਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮਾਹਰਾਂ ਵੱਲੋਂ ਉਕਤ ਮਸ਼ੀਨਰੀ ਦੇ ਹੋਏ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਇਹ ਪੜਤਾਲ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਉਕਤ ਫੈਕਟਰੀ ਦਾ ਕਿੰਨਾ ਕੁ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ।
|
Total Views: 9080 |