|
ਮਹਾਰਾਸ਼ਟਰ ਵਿੱਚ ਦਲਿਤ ਔਰਤ ਦੀ ਕੁੱਟਮਾਰ
Date: Jan 12, 2012
(ਮਹਾਰਾਸ਼ਟਰ), 11 ਜਨਵਰੀ-(ਪ,ਪ)
ਇਸ ਜ਼ਿਲ੍ਹੇ ਵਿੱਚ ਇਕ ਦਲਿਤ ਲੜਕੇ ਤੇ ਉੱਚ ਜਾਤੀ ਦੀ ਲੜਕੀ ਵੱਲੋਂ ਘਰੋਂ ਭੱਜ ਕੇ ਵਿਆਹ ਕਰਾਉਣ ’ਤੇ ਲੜਕੀ ਦੇ ਮਾਪਿਆਂ ਨੇ ਲੜਕੇ ਦੀ ਮਾਂ ਦੀ ਕੁੱਟਮਾਰ ਕੀਤੀ ਤੇ ਉਸ ਨੂੰ ਕਥਿਤ ਤੌਰ ’ਤੇ ਨਿਰਵਸਤਰ ਕਰਕੇ ਪਿੰਡ ਵਿੱਚ ਘੁਮਾਇਆ।
ਪੁਲੀਸ ਮੁਤਾਬਕ, ‘‘ਅਸੀਂ ਦੇਸਾਈ ਪਰਿਵਾਰ ਦੀਆਂ 3 ਔਰਤਾਂ ਦੇ 3 ਮਰਦਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਨ੍ਹਾਂ ਖ਼ਿਲਾਫ਼ 42 ਸਾਲਾ ਰੇਖਾ ਚਵਾਨ ਦੀ ਕੁੱਟਮਾਰ ਕਰਨ ਦਾ ਦੋਸ਼ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ।’’
ਸਾਤਾਰਾ ਤੋਂ 35 ਕਿਲੋਮੀਟਰ ਦੂਰ ਪਿੰਡ ਮਾਲੇਗਾਉਂ ਦੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਦੇਸਾਈ ਪਰਿਵਾਰ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੀ 22 ਸਾਲਾਂ ਲੜਕੀ ਨੇ ਰੇਖਾ ਦੇ ਮੰੁਡੇ ਨਾਲ ਚੁੱਪ-ਚਾਪ ਵਿਆਹ ਕਰਵਾ ਲਿਆ ਹੈ ਤਾਂ ਰੇਖਾ ਨੂੰ ਪਹਿਲਾਂ ਨਿਰਵਸਤਰ ਕਰਕੇ ਪਿੰਡ ਵਿੱਚ ਘੁਮਾਇਆ ਤੇ ਫੇਰ ਉਸ ਦੀ ਕੁੱਟਮਾਰ ਕੀਤੀ। ਪੁਲੀਸ ਨੇ ਔਰਤ ਨੂੰ ਨਿਰਵਸਤਰ ਘੁਮਾਉਣ ਦੀ ਪੁਸ਼ਟੀ ਨਹੀਂ ਕੀਤੀ। ਦਲਿਤ ਔਰਤ ਇਸ ਵੇਲੇ ਹਸਪਤਾਲ ’ਚ ਦਾਖਲ ਹੈ, ਜਿੱਥੇ ਉਸ ਨੂੰ ਮਾਰੀਆਂ ਸੱਟਾਂ ਦਾ ਇਲਾਜ ਚੱਲ ਰਿਹਾ ਹੈ।
|
Total Views: 17834 |