|
ਓਬਾਮਾ ਦੇ ਮੁਕਾਬਲੇ ਰੋਮਨੀ ਤਕੜੇ ਰਿਪਬਲਿਕਨ ਉਮੀਦਵਾਰ ਵਜੋਂ ਉਭਰੇ
Date: Jan 12, 2012
ਵਾਸ਼ਿੰਗਟਨ, 11 ਜਨਵਰੀ-(ਪ,ਪ)
ਇਸ ਸਾਲ ਨਵੰਬਰ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲਈ ਡੈਮੋਕਰੇਟਿਕ ਬਰਾਕ ਓਬਾਮਾ ਦੇ ਮੁਕਾਬਲੇ ਰਿਪਬਲਿਕਨ ਮਿੱਟ ਰੋਮਨੀ ਤਕੜੇ ਉਮੀਦਵਾਰ ਵਜੋਂ ਉਭਰੇ ਹਨ। ਰੋਮਨੀ ਦੀ ਨਿਊ ਹੈਂਪਸ਼ਾਇਰ ਪ੍ਰਾਇਮਰੀ ਚੋਣਾਂ ਵਿੱਚ ਸ਼ਾਨਦਾਰ ਜਿੱਤ ਨਾਲ ਉਹ ਪਾਰਟੀ ਦੇ ਹੋਰ ਦਾਅਵੇਦਾਰਾਂ ਤੋਂ ਕਿਤੇ ਅੱਗੇ ਨਿਕਲ ਆਏ ਹਨ।
50 ਸਾਲਾ ਰੋਮਨੀ ਮੈਸਾਚੂਸੈਂਟਸ ਦੇ ਸਾਬਕਾ ਗਵਰਨਰ ਹਨ। ਉਨ੍ਹਾਂ ਨੇ ਨਿਊ ਹੈਂਪਸ਼ਾਇਰ ਦੀ ਚੋਣ ਦੋ ਅੰਕਾਂ ਨਾਲ ਜਿੱਤੀ ਹੈ। ਉਨ੍ਹਾਂ ਨੂੰ ਕੁੱਲ ਵੋਟਾਂ ਦਾ 40 ਫੀਸਦ ਮਿਲਿਆ। ਹੁਣ ਉਨ੍ਹਾਂ ਦੀ ਅੱਖ ਦੱਖਣੀ ਕੈਰੋਲਿਨਾ ਦੀ 21 ਜਨਵਰੀ ਤੇ ਫਲੋਰੀਡਾ ਦੀ 31 ਜਨਵਰੀ ਨੂੰ ਹੋਣ ਵਾਲੀਆਂ ਚੋਣਾਂ ’ਤੇ ਹੈ। ਦੱਖਣੀ ਕੈਰੋਲਿਨਾ ਵਿੱਚ ਉਨ੍ਹਾਂ ਦੀ ਜਿੱਤ ਯਕੀਨੀ ਜਾਪਦੀ ਹੈ, ਕਿਉਂਕਿ ਉੱਥੋਂ ਦੀ ਭਾਰਤੀ ਮੂਲ ਦੀ ਗਵਰਨਰ ਨਿੱਕੀ ਹੈਲੇ ਉਨ੍ਹਾਂ ਦਾ ਸਮਰਥਨ ਕਰ ਚੁੱਕੀ ਹੈ।
ਰਿਪਬਲਿਕਨ ਉਮੀਦਵਾਰ ਬਣਨ ਦੀ ਦੌੜ ਵਿੱਚ ਰੌਨ ਪੋਲ ਦੂਜੇ ਤੇ ਉਟਾਹ ਦੇ ਸਾਬਕਾ ਗਵਰਨਰ ਜੌਨ ਹੰਟਸਮੈਨ ਤੀਜੇ ਨੰਬਰ ’ਤੇ ਹਨ। ਰੋਮਨੀ ਨੇ ਈਵੋ ਕੌਕਸ ਚੋਣ ਸਿਰਫ਼ 8 ਵੋਟਾਂ ਦੇ ਮਾਮੂਲੀ ਫ਼ਰਕ ਨਾਲ ਜਿੱਤੀ ਸੀ। ਇਹ ਪਹਿਲੀ ਵਾਰ ਹੈ, ਜਦੋਂ ਕਿਸੇ ਰਿਪਬਲਿਕਨ ਉਮੀਦਵਾਰ ਨੇ ਈਵੋ ਕੌਕਸ ਤੇ ਨਿਊ ਹੈਂਪਸ਼ਾਇਰ ਪ੍ਰਾਇਮਰੀ ਚੋਣਾਂ ਜਿੱਤੀਆਂ ਹਨ।
|
Total Views: 9112 |