punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਅਹਿਮਦੀਆ ਮੁਸਲਿਮ ਜਮਾਤ ਦੇ ਦੂਜੇ ਖਲੀਫ ਮਿਰਜ਼ਾ ਬਸ਼ੀਰੁਦੀਨ ਮਹਿਮ ਦੀ ਦਾ ਜਨਮ ਦਿਹੜਾ  ¤  ਕਾਦੀਆਂ ਵਿੱਚ ਦਸ ਸੈਂਟਰਾਂ ਤੇ ਪਿਲਾਈ ਗਈ ਪਲਸ ਪੋਲਿਉ  ¤ ਸ.ਜਗਜੀਤ ਸਿੰਘ ਆਨੰਦ ਦੇ ਸਤਿਕਾਰ ਵਿਚ ਪੁਰਸਕਾਰ ਸਥਾਪਿਤ ਕਰਨ ਲਈ ਸ. ਰੂਪ ਸਿੰਘ ਰੂਪਾ ਵਲੋਂ ਪੰਜਾਬੀ ਸਾਹਿਤ ਅਕਾਡਮੀ ਨੂੰ ਇਕ ਲੱਖ ਰੁਪਏ ਦੀ ਰਾਸ਼ੀ ਭੇਟ  ¤ ਹਰ ਕਿਸੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਾਂ  ¤ ਚੱਬੇਵਾਲੀਆˆ ਨੇ ਕੀਤਾ ਜਨਾਬ ਅਫ਼ਜ਼ਲ ਸਾਹਿਰ ਦਾ ਟੋਰਾˆਟੋ ‘ਚ ਨਿੱਘਾ ਸੁਆਗਤ ਅਤੇ ਸਨਮਾਨ  ¤ ਕੀ ਵੈਲਨਟਾਈਨਜ਼ ਡੇ ਨੂੰ ਫੁੱਲ ਦੇਣ ਨਾਲ ਪਿਆਰ ਵੱਧਦਾ ਹੈ?  ¤ ਐਸ.ਡੀ.ਓ ਦੇ ਭਰੋਸੇ ਤੋਂ ਬਾਅਦ ਚੱਕਿਆ ਧਰਨਾ  ¤ ਮਨਜਿੰਦਰ ਸਿੰਘ ਮਾਨੀ ਬੈਸਟ ਸਟੋਪਰ ਅਤੇ ਸੁਖਜੀਤ ਸਿੰਘ ਸੁੱਖਾ ਬੈਸਟ ਰੇਡਰ ਚੁਣੇ  ¤ 270 ਪਸ਼ੂਆ ਦਾ ਮੁਫਤ ਇਲਾਜ ਕਰਕੇ ਦਵਾਈਆ ਦਿੱਤੀਆ  ¤ ਮੰਗੀ ਬੱਗਾ ਬੈਸਟ ਜਾਫੀ ਅਤੇ ਕੁਲਜੀਤਾ ਮਲਸੀਆ ਬੈਸਟ ਰੇਡਰ ਚੁਣੇ ਗਏ  ¤ ਸੌਦਾ ਸਾਧ ਕੇਸ ਦੀ ਸੁਣਵਾਈ ਮੌਕੇ ਸਿੱਖਾ ਨੂੰ ਬਠਿੰਡਾ ਅਦਾਲਤ ਵਿੱਚ ਪਹੁੰਚਣ ਦੀ ਅਪੀਲ  ¤ ਅਜ਼ਾਦ ਸਿੱਖ ਰਾਜ਼ ਸਭ ਕੌਮਾਂ ਅਤੇ ਧਰਮਾਂ ਨੂੰ ਨਾਲ ਲੈਂਦੇ ਹੋਏ ਹਰ ਕੀਮਤ ਤੇ ਕਾਇਮ ਕਰਾਂਗੇ : ਮਾਨ  ¤ ਪ੍ਰੋ. ਅੱਛਰੂ ਸਿੰਘ ਦੁਆਰਾ ਚਾਰਲਸ ਡਿਕਨਜ਼ ਦੇ ਅਨੁਵਾਦਤ ਦੋ ਨਾਵਲ ਡਾ. ਸਰਹਿੰਦੀ ਵਲੋਂ ਰਿਲੀਜ  ¤ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੀ.ਸੀ. ਆਹਲੂਵਾਲੀਆਂ ਨੂੰ ਹਟਾਉਣ ਲਈ ਬਾਦਲ ਤੇ ਮੱਕੜ ਨੂੰ ਹਦਾਇਤਾਂ ਜਾਰੀ ਕਰਨ : ਮਾਨ  ¤ ਵੈਟਨਰੀ ਯੂਨੀਵਰਸਿਟੀ ਦੇ ‘ਫੂਡ ਫੈਸਟੀਵਲ’ ਨੂੰ ਮਿਲਿਆ ਹੌਸਲਾ ਵਧਾਊ ਹੁੰਗਾਰਾ  ¤ ਅਕਾਲੀ ਦਲ ਨੇ ਕਿਸੇ ਡੇਰੇ ਤੋਂ ਵੋਟ ਨਹੀਂ ਮੰਗੀ : ਬਾਦਲ  ¤ ਬਾਲਗ ਬੇਟਾ-ਬੇਟੀ ਨੂੰ ਮਾਂ-ਬਾਪ ਦੇ ਘਰ ਵਿਚ ਰਹਿਣ ਲਈ ਸਹਿਮਤੀ ਜ਼ਰੂਰੀ  ¤ ਕੈਦੀ ਬੇਚੈਨ, ਡੀ. ਜੀ. ਪੀ. ਨੂੰ ਛੁੱਟੀਆਂ ਲਈ ਘੇਰਿਆ  ¤ ਗੋਧਰਾਕਾਂਡ : ਦੰਗਿਆਂ ਦੌਰਾਨ ਕਾਰਵਾਈ ਨਾ ਕਰਨ 'ਤੇ ਮੋਦੀ ਸਰਕਾਰ ਨੂੰ ਫਟਕਾਰ  ¤ ਕਾਦੀਆਂ ਦੇ ਕਈ ਥਾਂਵਾਂ ਤੇ ਕਾਦੀਆਂ ਪੁਲਿਸ ਵਲੋ ਨਾਕੇ  ¤ .  X7 News English :: X7 News Hindi :: X7 News Punjabi
News Category

ਪਾਸ਼ ਨਾਲੋਂ ਦਾਸ ਤਿੰਨ ਗੁਣਾ ਵੱਧ ਅਮੀਰ


Date: Jan 12, 2012
Print This Story. Mail this to friend.

ਲੰਬੀ, 11 ਜਨਵਰੀ-(ਪ,ਪ)

ਗੁਰਦਾਸ ਸਿੰਘ ਬਾਦਲ ਆਪਣੇ ਵੱਡੇ ਭਰਾ ਪ੍ਰਕਾਸ਼ ਸਿੰਘ ਬਾਦਲ ਨਾਲੋਂ ਤਿੰਨ ਗੁਣਾ ਵੱਧ ਅਮੀਰ ਹਨ ਅਤੇ ਉਨ੍ਹਾਂ ਕੋਲ ਇੱਕ ਇਨੋਵਾ ਗੱਡੀ ਵੀ ਹੈ ਉਂਜ, ਉਨ੍ਹਾਂ ਦੇ ਸਿਰ ਲਗਪਗ ਸਵਾ ਕਰੋੜ ਰੁਪਏ ਦੀਆਂ ਦੇਣਦਾਰੀਆਂ ਵੀ ਹਨ।

ਗੁਰਦਾਸ ਸਿੰਘ ਬਾਦਲ 19,71,45,625 ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਦੇ ਮਾਲਕ ਹਨ। ਇਸ ਵਿੱਚ 19,57,70,548 ਦੀ ਉਨ੍ਹਾਂ ਕੋਲ ਪੁਸ਼ਤੈਨੀ ਚੱਲ-ਅਚੱਲ ਜਾਇਦਾਦ ਹੈ ਜਦੋਂਕਿ 13 ਲੱਖ 75 ਹਜ਼ਾਰ ਰੁਪਏ ਦੀ ਉਨ੍ਹਾਂ ਦੇ ਕੋਲ ਨਿੱਜੀ ਰਕਮ ਹੈ। ਇਸ ਵਿਚੋਂ 3 ਲੱਖ ਰੁਪਏ ਨਕਦ ਅਤੇ 10 ਲੱਖ 75 ਹਜਾਰ ਰੁਪਏ ਦੀ ਰਾਸ਼ੀ ਵੱਖ-ਵੱਖ ਬੈਂਕਾਂ ਵਿੱਚ ਜਮ੍ਹਾਂ ਹੈ। ਉਨ੍ਹਾਂ ਦੀ ਪਤਨੀ ਸ੍ਰੀਮਤੀ ਹਰਮਿੰਦਰ ਕੌਰ ਦੇ ਕੋਲ 2,16,44,764 ਰੁਪਏ ਦੀ ਚੱਲ-ਅਚੱਲ ਜਾਇਦਾਦ ਹੈ। ਸ੍ਰੀ ਬਾਦਲ ਵੱਲੋਂ ਲੰਬੀ ਹਲਕੇ ਤੋਂ ਪੀ.ਪੀ.ਪੀ. ਉਮੀਦਵਾਰ ਵਜੋਂ ਦਾਖਲ ਨਾਮਜ਼ਦਗੀ ਕਾਗਜ਼ਾਂ ਨਾਲ ਆਪਣੀ ਆਮਦਨ ਅਤੇ ਜਾਇਦਾਦ ਦੇ ਅਸਾਸਿਆਂ ਦੀ ਸੂਚੀ ਅਨੁਸਾਰ ਪੁਸ਼ਤੈਨੀ ਤੌਰ ‘ਤੇ ਉਨ੍ਹਾਂ ਕੋਲ ਇਕ ਲੱਖ ਰੁਪਏ ਅਤੇ ਨਿੱਜੀ ਤੌਰ ‘ਤੇ 3 ਲੱਖ ਰੁਪਏ ਦੀ ਨਕਦ ਰਾਸ਼ੀ ਹੈ। ਵੱਖ-ਵੱਖ ਬੈਂਕਾਂ ਵਿੱਚ ਪੁਸ਼ਤੈਨੀ ਤੌਰ ‘ਤੇ 4 ਲੱਖ 939 ਰੁਪਏ ਅਤੇ ਨਿੱਜੀ ਤੌਰ ‘ਤੇ 10 ਲੱਖ 75 ਹਜ਼ਾਰ 77 ਰੁਪਏ ਜਮ੍ਹਾਂ ਹਨ ਜਦੋਂਕਿ ਉਨ੍ਹਾਂ ਨੇ 20 ਲੱਖ 31 ਹਜ਼ਾਰ 84 ਰੁਪਏ ਕਰਜ਼ੇ ਵਜੋਂ ਦਿੱਤੇ ਹੋਏ ਹਨ। ਗੁਰਦਾਸ ਬਾਦਲ ਕੋਲ ਇਨੋਵਾ ਗੱਡੀ ਤੋਂ ਇਲਾਵਾ ਜੌਹਨ ਡੀਅਰ ਅਤੇ ਮੈਸੀ ਟਰੈਕਟਰ ਵੀ ਹਨ ਜਿਨ੍ਹਾਂ ਦੀ ਕੀਮਤ 22 ਲੱਖ 68 ਹਜ਼ਾਰ 525 ਰੁਪਏ ਹੈ। ਉਨ੍ਹਾਂ ਕੋਲ 2 ਲੱਖ 85 ਹਜ਼ਾਰ ਰੁਪਏ ਦਾ ਪੁਸ਼ਤੈਨੀ ਸੋਨਾ ਹੈ। ਅਚੱਲ ਜਾਇਦਾਦ ਵਿੱਚ ਉਨ੍ਹਾਂ ਦੇ ਕੋਲ 3 ਕਰੋੜ 29 ਲੱਖ 97 ਹਜ਼ਾਰ 500 ਰੁਪਏ ਦੀ ਕੀਮਤ ਦੀ ਪਿੰਡ ਬਾਦਲ ਵਿੱਚ 163 ਕਨਾਲ ਜ਼ਮੀਨ, ਰਾਜਸਥਾਨ ਦੇ ਪਿੰਡ 3ਬੀ.ਐਨ.ਵੀ. ਵਿੱਚ 37.47 ਵਿੱਘਾ ਜ਼ਮੀਨ ਅਤੇ ਰਾਜਸਥਾਨ ਦੇ ਹੀ ਪਿੰਡ 5 ਬੀ.ਐਨ.ਵੀ. ਵਿੱਚ 24 ਵਿੱਘਾ ਵਾਹੀਯੋਗ ਜ਼ਮੀਨ ਹੈ ਜਦੋਂਕਿ ਕਰਮਸ਼ੀਅਲ ਇਮਾਰਤਾਂ ਵਿੱਚ 8 ਕਰੋੜ 21 ਲੱਖ 37 ਹਜ਼ਾਰ 500 ਰੁਪਏ ਦੀ ਜੱਦੀ-ਪੁਸ਼ਤੀ ਜਾਇਦਾਦ ਹੈ। ਇਸ ਵਿੱਚ ਚੰਡੀਗੜ੍ਹ ਵਿਖੇ ਦੋ ਸ਼ਾਪ-ਕਮ-ਫਲੈਟ ਅਤੇ ਕਿੱਲਿਆਂਵਾਲੀ ਵਿਖੇ ਇੱਕ ਇਮਾਰਤ ਵਿਚ ਹਿੱਸਾ ਸ਼ਾਮਲ ਹੈ। ਉਨ੍ਹਾਂ ਕੋਲ ਪਿੰਡ ਬਾਦਲ ਵਿੱਚ 8 ਲੱਖ ਰੁਪਏ ਅਤੇ ਚੰਡੀਗੜ੍ਹ ਵਿੱਚ 7 ਕਰੋੜ 47 ਲੱਖ 50 ਹਜ਼ਾਰ ਰੁਪਏ ਦੀ ਕੀਮਤ ਦੇ ਮਕਾਨ ਹਨ। ਕਰੋੜਾਂ ਦੇ ਮਾਲਕ ਹੋਣ ਦੇ ਬਾਵਜੂਦ ਉਨ੍ਹਾਂ ਵੱਲ ਵੱਖ-ਵੱਖ ਬੈਂਕਾਂ ਅਤੇ ਹੋਰ ਅਦਾਰਿਆਂ ਦੀਆਂ ਇਕ ਕਰੋੜ 22 ਲੱਖ 15 ਹਜ਼ਾਰ 702 ਰੁਪਏ ਦੀਆਂ ਦੇਣਦਾਰੀਆਂ ਵੀ ਹਨ। ਉਨ੍ਹਾਂ ਪਤਨੀ ਸ੍ਰੀਮਤੀ ਹਰਮਿੰਦਰ ਕੌਰ 24 ਲੱਖ 57 ਲੱਖ 264 ਰੁਪਏ ਦੀ ਚੱਲ ਜਾਇਦਾਦ ਤੋਂ ਇਲਾਵਾ ਇਕ ਕਰੋੜ 20 ਲੱਖ ਰੁਪਏ ਦੀ ਵਾਹੀਯੋਗ ਜ਼ਮੀਨ ਅਤੇ 71 ਲੱਖ 87 ਹਜ਼ਾਰ 500 ਰੁਪਏ ਦੀ ਕਮਰਸ਼ਲ ਅਚੱਲ ਜਾਇਦਾਦ ਦੀ ਮਾਲਕਣ ਹਨ।



Total Views: 9075

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation