|
ਤਰੱਕੀਪਸੰਦ ਲੇਖਕਾਂ ਤੇ ਕਲਾਕਾਰਾਂ ਬਾਰੇ ਕੈਲੰਡਰ ਜਾਰੀ
Date: Jan 11, 2012
ਵੈਨਕੂਵਰ, 10 ਜਨਵਰੀ-(ਪ,ਪ)
ਪੰਜਾਬੀ ਦੇ ਉੱਘੇ ਪ੍ਰਗਤੀਸ਼ੀਲ ਕਵੀ ਗੁਰਚਰਨ ਰਾਮਪੁਰੀ ਨੇ ਵੈਨਕੂਵਰ ਦੇ ਨੇੜੇ ਕ੍ਰਾਂਤੀਕਾਰੀ ਲੇਖਕਾਂ ਤੇ ਕਲਾਕਾਰਾਂ ਨੂੰ ਸਮਰਪਿਤ ਇਕ ਕੈਲੰਡਰ ਜਾਰੀ ਕੀਤਾ।
ਸਾਲ 2012 ਦਾ ਇਹ ਕੈਲੰਡਰ ਫੈਜ਼ ਅਹਿਮਦ ਫੈਜ਼ ਨੂੰ ਸਮਰਪਿਤ ਹੈ। ਇਸ ਲੇਖਕ ਦੀ ਜਨਮ ਸ਼ਤਾਬਦੀ ਪਿਛਲੇ ਸਾਲ ਕੁੱਲ ਦੁਨੀਆਂ ਵਿੱਚ ਮਨਾਈ ਗਈ।
ਕੈਲੰਡਰ ਨੂੰ ਪ੍ਰਗਤੀਸ਼ੀਲ ਪਾਕਿਸਤਾਨੀ ਕੈਨੇਡੀਅਨ ਕਮੇਟੀ (ਸੀ.ਪੀ.ਪੀ.ਸੀ.) ਤੇ ਯੂ.ਬੀ.ਸੀ. ਏਸ਼ੀਅਨ ਸਟੱਡੀਜ਼ ਡਿਪਾਰਟਮੈਂਟ ਵੱਲੋਂ ਇੰਡੋ- ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਦੇ ਸਹਿਯੋਗ ਨਾਂਲ ਜਾਰੀ ਕੀਤਾ ਗਿਆ ਹੈ।
1980 ਦੇ ਦਹਾਕੇ ਵਿੱਚ ਪੰਜਾਬ ਵਿੱਚ ਖਾੜਕੂਵਾਦ ਦੌਰਾਨ ਰਾਮਪੁਰੀ ਉੱਪਰ ਹਮਲਾ ਹੋ ਗਿਆ ਸੀ, ਕਿਉਂਕਿ ਉਹ ਖਾੜਕੂਵਾਦ ਦੀ ਖੁੱਲ੍ਹੇਆਮ ਅਲੋਚਨਾ ਕਰ ਰਹੇ ਸਨ। ਉਹ ਅੱਜ-ਕੱਲ੍ਹ ਸਿਹਤ ਠੀਕ ਨਾ ਹੋਣ ਕਾਰਨ ਬਹੁਤਾ ਸਮਾਂ ਆਪਣੇ ਘਰ ਵਿੱਚ ਹੀ ਗੁਜ਼ਾਰਦੇ ਹਨ, ਕੈਲੰਡਰ ਰਿਲੀਜ਼ ਸਮਾਗਮ ਵਿੱਚ ਸੀ.ਪੀ.ਪੀ.ਸੀ. ਆਗੂ ਸੈਫ਼ ਖਾਲਿਦ, ਹਾਮਿਦ ਤੇ ਵਰਕਰਜ਼ ਐਸੋਸੀਏਸ਼ਨ ਦੇ ਕੁਲਵੰਤ ਢੇਸੀ ਤੋਂ ਇਲਾਵਾ ਪੰਜਾਬ ਲੇਖਕ ਤੇ ਬੁੱਧੀਜੀਵੀ ਮੰਗਾ ਬਾਸੀ, ਮਹਿੰਦਰ ਸੋਮਲ, ਨਦੀਮ ਪਰਮਾਰ, ਡਾ. ਰਘਬੀਰ ਸਿਰਜਣਾ, ਮੋਹਨ ਗਿੱਲ, ਜਰਨੈਲ ਸੇਖਾ ਤੇ ਹਰਪ੍ਰੀਤ ਸੇਖਾ ਹਾਜ਼ਰ ਸਨ। ਕੈਲੰਡਰ ਵਿੱਚ ਉਨ੍ਹਾਂ ਲੇਖਕਾਂ ਤੇ ਕਲਕਾਰਾਂ ਦੇ ਜੀਵਨ ਦੀ ਨਿੱਕੀ ਝਲਕ ਹੈ, ਜਿਹੜੇ ਪਿਛਲੇ ਸਾਲਾਂ ’ਚ ਇਸ ਜਹਾਨ ਤੋਂ ਕੂਚ ਕਰ ਗਏ ਹਨ, ਇਨ੍ਹਾਂ ਵਿੱਚ ਗੁਰਸ਼ਰਨ ਭਾਜੀ, ਐਮ.ਐਫ. ਹੁਸੈਨ, ਪਾਸ਼, ਜੱਮਲ ਪੱਡਾ ਤੇ ਸਫਦਰ ਹਾਸ਼ਮੀ ਸ਼ਾਮਲ ਸਨ।
|
Total Views: 17820 |