|
ਜਮਰੌਦ ਵਿੱਚ ਬੰਬ ਧਮਾਕਾ, 29 ਮੌਤਾਂ
Date: Jan 11, 2012
ਇਸਲਾਮਾਬਾਦ, 10 ਜਨਵਰੀ-(ਪ,ਪ)
ਉੱਤਰ-ਪੱਛਮੀ ਪਾਕਿਸਤਾਨ ਦੇ ਗੜਬੜਜ਼ਦਾ ਕਬਾਇਲੀ ਖਿੱਤੇ ਖੈਬਰ ਦੇ ਭੀੜ-ਭੜੱਕੇ ਵਾਲੇ ਇਕ ਬਾਜ਼ਾਰ ’ਚ ਅੱਜ ਹੋਏ ਬੰਬ ਧਮਾਕੇ ਵਿਚ ਘੱਟੋ-ਘੱਟ 29 ਲੋਕ ਮਾਰੇ ਗਏ ਅਤੇ 40 ਜ਼ਖ਼ਮੀ ਹੋ ਗਏ। ਇਹ ਬੰਬ ਜਮਰੌਦ ਦੀ ਮੰਡੀ ’ਚ ਖੜ੍ਹੇ ਇਕ ਟਰੱਕ ਵਿਚ ਫਿੱਟ ਕੀਤਾ ਹੋਇਆ ਸੀ।
ਇਸਲਾਮਾਬਾਦ: ਇਸ ਧਮਾਕੇ ਵਿਚ ਪੈਟਰੋਲ ਪੰਪ ਅਤੇ ਕਈ ਗੱਡੀਆਂ ਨੂੰ ਵੀ ਨੁਕਸਾਨ ਪੁੱਜਾ ਹੈ। ਸੂਤਰਾਂ ਮੁਤਾਬਕ ਧਮਾਕੇ ਵੇਲੇ ਤਾਲਿਬਾਨ ਵਿਰੋਧੀ ਮਿਲੀਸ਼ੀਆ ਗਰੁੱਪ ਦੇ ਮੈਂਬਰ ਉਥੋਂ ਲੰਘ ਰਹੇ ਸਨ। ਫਿਲਹਾਲ ਕਿਸੇ ਨੇ ਵੀ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਸ ਖੇਤਰ ਵਿਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਅਤੇ ਲਸ਼ਕਰ-ਏ-ਇਸਲਾਮ ਸਮੇਤ ਕਈ ਖਾੜਕੂ ਜਥੇਬੰਦੀਆਂ ਸਰਗਰਮ ਹਨ। ਤਹਿਰੀਕ-ਏ-ਤਾਲਿਬਾਨ ਨੇ ਹਾਲ ਹੀ ਵਿਚ ਚਿਤਾਵਨੀ ਦਿੱਤੀ ਸੀ ਕਿ ਜੇ ਕਬਾਇਲੀ ਖਿੱਤੇ ਵਿਚ ਇਸ ਦੇ ਖਾੜੂਕੂਆਂ ਖ਼ਿਲਾਫ਼ ਕਰਵਾਈਆਂ ਨਾ ਰੋਕੀਆਂ ਤਾਂ ਜਵਾਬੀ ਹਮਲੇ ਕੀਤੇ ਜਾਣਗੇ।
|
Total Views: 17818 |