punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ ਸੈਕਸ ਲਈ ਉਕਸਾਉਂਦੇ ਨੇ ਕਿੰਨਰ  ¤ ਕਾਲਾ ਖੇਡ ਬਣਦਾ ਜਾ ਰਿਹਾ ਹੈ ਆਈ. ਪੀ. ਐਲ. : ਬਾਬਾ ਰਾਮਦੇਵ  ¤ — ਕਰਜ਼ੇ ਦੀ ਮਾਰ ਝੱਲ ਰਿਹਾ ਅੱਜ ਦਾ ਕਿਸਾਨ  ¤  ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਵਿਦਿਆਰਥੀ ਦਾ ਸਨਮਾਨ।  ¤  ਸੀਵਰੇਜ ਬਣਿਆ ਪ੍ਰੇਸ਼ਾਨੀਆ ਦਾ ਘਰ  ¤  ਹਿੰਦੂ ਸੰਗਠਨਾਂ ਵਲੋਂ ਅਮਰਨਾਥ ਯਾਤਰਾ ਦੇ ਦਿਨ ਘਟਾਏ ਜਾਣ ਤੇ ਕਾਦੀਆਂ ਵਿੱਚ ਰੋਸ਼ ਪ੍ਰਦਰਸ਼ਨ ਕੀਤਾ  ¤  ਕਾਦੀਆਂ ਦਾ ਦੰਪਤੀ ਬੁਕਾਫ਼ੇਸਟ (ਜਰਮਨੀ) ਵਿੱਚ ਹੋ ਰਿਹਾ ਹੈ ਏਅਰ ਇੰਡੀਆ ਦੇ ਕਾਰਨ ਖਜਲ ਖੁਆਰ  ¤ .  X7 News English :: X7 News Hindi :: X7 News Punjabi
News Category

ਮੈਸੀ ਬਣਿਆ ਤੀਜੀ ਵਾਰ ਦੁਨੀਆਂ ਦਾ ਸਰਵੋਤਮ ਫੁਟਬਾਲਰ


Date: Jan 11, 2012
Print This Story. Mail this to friend.

ਜਿਊਰਿਖ, 10 ਜਨਵਰੀ-(ਪ,ਪ)

ਅਰਜਨਟੀਨਾ ਦੇ ਖਿਡਾਰੀ ਲਿਓਨੇਲ ਮੈਸੀ ਨੂੰ ਜਿਊਰਿਖ ‘ਚ ਸਿਤਾਰਿਆਂ ਨਾਲ ਸਜੇ ਸਮਾਰੋਹ ‘ਚ ਕੱਲ੍ਹ ਲਗਾਤਾਰ ਤੀਜੀ ਵਾਰ ਸਾਲ ਦਾ ਸਰਵੋਤਮ ਫੁਟਬਾਲਰ ਚੁਣਿਆ ਗਿਆ। ਇਸ ਲਈ ਉਸ ਨੂੰ ਫੀਫਾ 2011 ਬੈਲੋਨ ਡੇਅ ‘ਤੇ ਟਰਾਫੀ ਦਿੱਤੀ ਗਈ।

ਅਰਜਨਟੀਨਾ ਤੇ ਬਾਰਸੀਲੋਨਾ ਦੇ ਇਸ 24 ਸਾਲਾ ਸਟਰਾਈਕਰ ਨੇ ਇਸ ਪੁਰਸਕਾਰ ਦੀ ਦੌੜ ‘ਚ ਰੀਆਲ ਮੈਡਰਿਡ ਦੇ ਆਪਣੇ ਵਿਰੋਧੀ ਕ੍ਰਿਸਟਿਆਨੋ ਰੋਨਾਲਡੋ ਤੇ ਬਾਰਸੀਲੋਨਾ ਦੇ ਆਪਣੇ ਸਾਥੀ ਝਾਵੀ ਨੂੰ ਪਿੱਛੇ ਛੱਡਿਆ ਹੈ। ਇਸ ਪ੍ਰਾਪਤੀ ਬਾਰੇ ਮੈਸੀ ਦਾ ਕਹਿਣਾ ਹੈ ਕਿ ਇਹ ਉਸ ਲਈ ਬੇਹੱਦ ਖੁਸ਼ੀ ਦੀ ਗੱਲ ਹੈ। ਉਸ ਨੇ ਤੀਜੀ ਵਾਰ ਇਹ ਸਨਮਾਨ ਹਾਸਲ ਕੀਤਾ ਹੈ। ਯੂ.ਏ.ਫਾ. ਦੇ ਮੌਜੂਦਾ ਪ੍ਰਧਾਨ ਮਾਈਕਲ ਪਲਾਟਿਨੀ ਤੋਂ ਬਾਅਦ ਮੈਸੀ ਸਿਰਫ ਦੂਜਾ ਖਿਡਾਰੀ ਹੈ ਜਿਸ ਨੂੰ ਲਗਾਤਾਰ ਤੀਜੇ ਸਾਲ ਇਹ ਪੁਰਸਕਾਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਹ ਪਲਾਟਿਨੀ, ਲੋਹਾਨ ਕਰੂਏਫ ਤੇ ਮਾਰਕੋ ਵਾਨ ਬਾਸਟੇਨ ਦੀ ਲੜੀ ‘ਚ ਵੀ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਨੂੰ ਤਿੰਨ ਵਾਰ ਸਾਲ ਦਾ ਸਰਵੋਤਮ ਫੁਟਬਾਲਰ ਚੁਣਿਆ ਗਿਆ ਸੀ।

ਮੈਸੀ ਨੇ ਫੀਫਾ ਬੈਲੋਨ ਡੇ ਤੇ ਗਾਲਾ ‘ਚ ਮੌਜੂਦ ਆਪਣੇ ਕਲੱਬ ਦੇ ਸਾਥੀ ਖਿਡਾਰੀਆਂ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਉਹ ਇਸ ਸਨਮਾਨ ਨੂੰ ਆਪਣੇ ਸਾਥੀ ਝਾਵੀ ਨਾਲ ਵੰਡਣਾ ਚਾਹੁੰਦਾ ਹੈ। ਉਹ ਵੀ ਇਸ ਦਾ ਹੱਕਦਾਰ ਹੈ। ਪਹਿਲਾਂ ਇਹ ਫੀਫਾ ਸਾਲ ਦਾ ਸਰਵੋਤਮ ਖਿਡਾਰੀ ਪੁਰਸਕਾਰ ਹੁੰਦਾ ਸੀ ਪਰ 2010 ਬੈਲੋਨ ਡੇ ਨਾਲ ਇਸ ਦਾ ਰਲੇਵਾਂ ਹੋ ਗਿਆ ਸੀ। ਇਸ ਪੁਰਸਕਾਰ ਲਈ ਖਿਡਾਰੀਆਂ ਦੀ ਚੋਣ ਕੌਮੀ ਟੀਮਾਂ ਦੇ ਕੋਚ ਤੇ ਕਪਤਾਨ ਫਰਾਂਸ ਫੁਟਬਾਲ ਅਖਬਾਰ ਵੱਲੋਂ ਚੁਣੇ ਫੁਟਬਾਲ ਪੱਤਰਕਾਰ ਕਰਦੇ ਹਨ। ਮੈਸੀ ਸ਼ੁਰੂ ਤੋਂ ਹੀ ਇਸ ਦਾ ਦਾਅਵੇਦਾਰ ਸੀ। ਉਸ ਦੀ ਅਗਵਾਈ ‘ਚ ਬਾਰਸੀਲੋਨਾ ਨੇ ਪੰਜ ਖਿਤਾਬ ਜਿੱਤੇ ਜਿਸ ‘ਚ ਚੈਂਪੀਅਨਜ਼ ਲੀਗ, ਫੀਫਾ ਕਲੱਬ ਵਿਸ਼ਵ ਕੱਪ ਤੇ ਲਗਾਤਾਰ ਤੀਜਾ ਖਿਤਾਬ ਸ਼ਾਮਲ ਹਨ।







Total Views: 17813

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation