punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ ਸੈਕਸ ਲਈ ਉਕਸਾਉਂਦੇ ਨੇ ਕਿੰਨਰ  ¤ ਕਾਲਾ ਖੇਡ ਬਣਦਾ ਜਾ ਰਿਹਾ ਹੈ ਆਈ. ਪੀ. ਐਲ. : ਬਾਬਾ ਰਾਮਦੇਵ  ¤ — ਕਰਜ਼ੇ ਦੀ ਮਾਰ ਝੱਲ ਰਿਹਾ ਅੱਜ ਦਾ ਕਿਸਾਨ  ¤  ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਵਿਦਿਆਰਥੀ ਦਾ ਸਨਮਾਨ।  ¤  ਸੀਵਰੇਜ ਬਣਿਆ ਪ੍ਰੇਸ਼ਾਨੀਆ ਦਾ ਘਰ  ¤  ਹਿੰਦੂ ਸੰਗਠਨਾਂ ਵਲੋਂ ਅਮਰਨਾਥ ਯਾਤਰਾ ਦੇ ਦਿਨ ਘਟਾਏ ਜਾਣ ਤੇ ਕਾਦੀਆਂ ਵਿੱਚ ਰੋਸ਼ ਪ੍ਰਦਰਸ਼ਨ ਕੀਤਾ  ¤  ਕਾਦੀਆਂ ਦਾ ਦੰਪਤੀ ਬੁਕਾਫ਼ੇਸਟ (ਜਰਮਨੀ) ਵਿੱਚ ਹੋ ਰਿਹਾ ਹੈ ਏਅਰ ਇੰਡੀਆ ਦੇ ਕਾਰਨ ਖਜਲ ਖੁਆਰ  ¤ .  X7 News English :: X7 News Hindi :: X7 News Punjabi
News Category

ਲਾਪਤਾ ਪੰਜਾਬੀ ਵਿਦਿਆਰਥੀ ਦੀ ਲਾਸ਼ ਮਿਲੀ


Date: Jan 11, 2012
Print This Story. Mail this to friend.

ਲੰਡਨ, 10 ਜਨਵਰੀ-(ਪ,ਪ)

ਭਾਰਤੀ ਮੂਲ ਦੇ ਲਾਪਤਾ ਵਿਦਿਆਰਥੀ ਗੁਰਦੀਪ ਹੇਅਰ (20) ਦੀ ਲਾਸ਼ ਉਸ ਦੇ ਲਾਪਤਾ ਹੋਣ ਤੋਂ ਬਾਅਦ ਅੱਜ ਮਾਨਚੈਸਟਰ ਤੋਂ ਮਿਲੀ ਹੈ। ਗੁਰਦੀਪ 2 ਜਨਵਰੀ ਤੋਂ ਲਾਪਤਾ ਸੀ। ਯੂ.ਕੇ. ਪੁਲੀਸ ਨੇ ਦੱਸਿਆ ਕਿ ਕੱਲ੍ਹ ਮਾਨਚੈਸਟਰ ਦੇ ਮੈੱਡਲਾਕ ਦਰਿਆ ’ਚ ਮਿਲੀ ਲਾਸ਼ ਦੀ ਪਛਾਣ ਗੁਰਦੀਪ ਹੇਅਰ ਵਜੋਂ ਹੋਈ। ਦਿ ਗ੍ਰੇਟਰ ਮਾਨਚੈਸਟਰ ਪੁਲੀਸ ਵੀ ਉਸ ਦੀ ਭਾਲ ’ਚ ਜੁਟੀ ਹੋਈ ਸੀ। ਮ੍ਰਿਤਕ ਦੀ ਪੋਸਟਮਾਰਟਮ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਇਸ ਤੋਂ ਇਲਾਵਾ ਪੁਲੀਸ ਨੇ ਉਸ ਦੀ ਮੌਤ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ। ਗੁਰਦੀਪ ਨੂੰ ਆਖਰੀ ਵਾਰ 2 ਜਨਵਰੀ ਨੂੰ ਦਿ ਗ੍ਰੇਟਰ ਮਾਨਚੈਸਟਰ ਵਿਖੇ ਸੈਨਕੀਜ਼ ਨਾਈਟ ਕਲੱਬ ਦੇ ਬਾਹਰ ਇਕ ਟੈਕਸੀ ਡਰਾਈਵਰ ਵੱਲੋਂ ਦੇਖਿਆ ਗਿਆ ਸੀ ਜਿਸ ਨੂੰ ਗੁਰਦੀਪ ਨੇ ਰਸ਼ਓਲਮ ਵਿਖੇ ਛੱਡਣ ਲਈ ਕਿਹਾ ਪਰ ਉਹ ਰਸਤੇ ਵਿੱਚ ਹੀ ਵਿਕਟੋਰੀਆ ਬਾਥਜ਼ ਕੋਲ ਹੈਥਰਸੇਜ ਰੋਡ ’ਤੇ ਉਤਰ ਗਿਆ। ਗੁਰਦੀਪ ਦੀ ਮਾਤਾ ਦੀ ਸ਼ਿਕਾਇਤ ’ਤੇ ਪੁਲੀਸ ਨੇ ਉਸ ਦੇ ਲਾਪਤਾ ਹੋਣ ਦਾ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਅੱਜ ਉਸ ਦੀ ਲਾਸ਼ ਮਿਲੀ ਹੈ। ਲਾਪਤਾ ਹੋਣ ਤੋਂ ਬਾਅਦ ਉਸ ਦੇ ਮਾਪਿਆਂ ਨੇ ਉਸ ਦੀ ਭਾਲ ਲਈ ਬੇਅੰਤ ਕੋਸ਼ਿਸ਼ਾਂ ਕੀਤੀਆਂ। ਪੂਰੇ ਮਾਨਚੈਸਟਰ ਵਿੱਚ ਉਸ ਦੀਆਂ ਤਸਵੀਰਾਂ ਵਾਲੇ ਪੋਸਟਰ ਲਾਏ ਅਤੇ ਫੇਸਬੁੱਕ ’ਤੇ ਵੀ ਉਸ ਦੀ ਭਾਲ ’ਚ ਸਹਾਇਤਾ ਦੀ ਮੰਗ ਕਰਦਿਆਂ ਇੱਕ ਪੇਜ਼ ਬਣਾਇਆ। ਗੁਰਦੀਪ ਦੀ ਮਾਤਾ ਨੇ ਦੱਸਿਆ ਕਿ ਉਹ ਇੱਕ ਜ਼ਿੰਮੇਵਾਰ ਲੜਕਾ ਸੀ ਤੇ ਹਮੇਸ਼ਾ ਸਮੇਂ-ਸਮੇ ’ਤੇ ਆਪਣੇ ਬਾਰੇ ਫੋਨ ਰਾਹੀਂ ਮਾਪਿਆਂ ਨੂੰ ਸੂਚਿਤ ਕਰਦਾ ਰਹਿੰਦਾ ਸੀ।





Total Views: 17810

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation