|
ਸੁਖਰਾਮ ਨੂੰ ਅੰਤ੍ਰਿਮ ਜ਼ਮਾਨਤ ਮਿਲੀ
Date: Jan 10, 2012
ਨਵੀਂ ਦਿੱਲੀ, 9 ਜਨਵਰੀ-(ਪ,ਪ)
ਸੁਪਰੀਮ ਕੋਰਟ ਨੇ ਅੱਜ ਸਾਬਕਾ ਕੇਂਦਰੀ ਮੰਤਰੀ ਸੁਖਰਾਮ ਨੂੰ ਅੰਤ੍ਰਿਮ ਜ਼ਮਾਨਤ ਦੇ ਦਿੱਤੀ ਹੈ। ਉਨ੍ਹਾਂ 1993 ਦੇ ਟੈਲੀਕਾਮ ਘੁਟਾਲੇ ਦੇ ਮਾਮਲੇ ਵਿਚ ਆਪਣੀ ਤਿੰਨ ਸਾਲ ਦੀ ਸਜ਼ਾ ਭੁਗਤਣ ਲਈ ਸ਼ਨਿੱਚਰਵਾਰ ਨੂੰ ਟ੍ਰਾਇਲ ਕੋਰਟ ਅੱਗੇ ਆਤਮ ਸਮਰਪਣ ਕਰ ਦਿੱਤਾ ਸੀ।
ਸਾਬਕਾ ਨੌਕਰਸ਼ਾਹ ਰੂਨੂ ਘੋਸ਼ ਅਤੇ ਹੈਦਰਾਬਾਦ ਅਧਾਰਤ ਕਾਰੋਬਾਰੀ ਪੀ. ਰਾਮਾ ਰਾਓ ਨੂੰ 16 ਜਨਵਰੀ ਤੱਕ ਅੰਤ੍ਰਿਮ ਜ਼ਮਾਨਤ ਮਿਲ ਗਈ ਹੈ। ਉਸ ਦਿਨ ਉਨ੍ਹਾਂ ਦੀਆਂ ਪੱਕੀਆਂ ਜ਼ਮਾਨਤਾਂ ਲਈ ਸੁਣਵਾਈ ਹੋਵੇਗੀ।
|
Total Views: 17803 |