punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ ਸੈਕਸ ਲਈ ਉਕਸਾਉਂਦੇ ਨੇ ਕਿੰਨਰ  ¤ ਕਾਲਾ ਖੇਡ ਬਣਦਾ ਜਾ ਰਿਹਾ ਹੈ ਆਈ. ਪੀ. ਐਲ. : ਬਾਬਾ ਰਾਮਦੇਵ  ¤ — ਕਰਜ਼ੇ ਦੀ ਮਾਰ ਝੱਲ ਰਿਹਾ ਅੱਜ ਦਾ ਕਿਸਾਨ  ¤  ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਵਿਦਿਆਰਥੀ ਦਾ ਸਨਮਾਨ।  ¤  ਸੀਵਰੇਜ ਬਣਿਆ ਪ੍ਰੇਸ਼ਾਨੀਆ ਦਾ ਘਰ  ¤  ਹਿੰਦੂ ਸੰਗਠਨਾਂ ਵਲੋਂ ਅਮਰਨਾਥ ਯਾਤਰਾ ਦੇ ਦਿਨ ਘਟਾਏ ਜਾਣ ਤੇ ਕਾਦੀਆਂ ਵਿੱਚ ਰੋਸ਼ ਪ੍ਰਦਰਸ਼ਨ ਕੀਤਾ  ¤  ਕਾਦੀਆਂ ਦਾ ਦੰਪਤੀ ਬੁਕਾਫ਼ੇਸਟ (ਜਰਮਨੀ) ਵਿੱਚ ਹੋ ਰਿਹਾ ਹੈ ਏਅਰ ਇੰਡੀਆ ਦੇ ਕਾਰਨ ਖਜਲ ਖੁਆਰ  ¤ .  X7 News English :: X7 News Hindi :: X7 News Punjabi
News Category

ਛਤਵਾਲ ਹੋਟਲਜ਼ ਐਂਡ ਰਿਜ਼ੌਰਟਸ ਵੱਲੋਂ ਭਾਰਤ ਵਿੱਚ 100 ਹੋਟਲ ਖੋਲ੍ਹਣ ਦੀ ਤਿਆਰੀ


Date: Jan 10, 2012
Print This Story. Mail this to friend.

ਨਵੀਂ ਦਿੱਲੀ, 9 ਜਨਵਰੀ-(ਪ,ਪ)

ਅਮਰੀਕਾ ਵਿਚ ਵਸਦੇ ਅਮੀਰ ਪੰਜਾਬੀ ਪਰਵਾਸੀ ਸੰਤ ਸਿੰਘ ਛਤਵਾਲ (ਸੱਜੇ) ਤੇ ਉਨ੍ਹਾਂ ਦਾ ਬੇਟਾ ਵਿਕਰਮ ਛਤਵਾਲ (ਖੱਬੇ) ਸੋਮਵਾਰ ਨੂੰ ਨਵੀਂ ਦਿੱਲੀ ’ਚ ਵਿੰਡਹੋਮ ਹੋਟਲ ਗਰੁੱਪ ਦੇ ਪ੍ਰਧਾਨ ਤੇ ਸੀ.ਈ.ਓ. ਐਰਿਕ ਡਾਂਜੀਗਰ ਨਾਲ ਕਾਰੋਬਾਰ ਦੀ ਭਾਈਵਾਲੀ ਦੀ ਖੁਸ਼ੀ ਸਾਂਝੇ ਕਰਦੇ ਹੋਏ। (ਫੋਟੋ: ਪੀ.ਟੀ.ਆਈ.)

ਨਿਊਯਾਰਕ ਦੇ ਛਤਵਾਲ ਹੋਟਲ ਅਤੇ ਰਿਜ਼ਾਰਟ ਵੱਲੋਂ ਭਾਰਤ ’ਚ ਆਪਣਾ ਕਾਰੋਬਾਰ ਵਧਾਉਣ ਲਈ 2000 ਕਰੋੜ ਰੁਪਏ ਨਿਵੇਸ਼ ਕਰਕੇ ਆਪਣੇ ਭਾਈਵਾਲ ਵਿੰਧਮ ਹੋਟਲ ਗਰੁੱਪ ਨਾਲ ਆਉਣ ਵਾਲੇ 10 ਸਾਲਾਂ ਦੌਰਾਨ 100 ਹੋਟਲ ਖੋਲ੍ਹਣ ਦੀ ਯੋਜਨਾ ਬਣਾਈ ਜਾ ਰਹੀ ਹੈ।

ਹੈਂਪਸ਼ਾਇਰ ਹੋਟਲਜ਼ ਅਤੇ ਰਿਜ਼ਾਰਟ ਦੇ ਚੇਅਰਮੈਨ ਅਤੇ ਸੀ.ਈ.ਓ. ਸੰਤ ਸਿੰਘ ਛਤਵਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਆਉਣ ਵਾਲੇ ਪੰਜ ਸਾਲਾਂ ਵਿੱਚ ਉਨ੍ਹਾਂ ਵੱਲੋਂ ਭਾਰਤ ’ਚ 52 ਹੋਟਲ ਖੋਲ੍ਹਣ ਦੀ ਪੱਕੀ ਯੋਜਨਾ ਤਿਆਰ ਹੋ ਚੁੱਕੀ ਹੈ ਅਤੇ ਆਉਣ ਵਾਲੇ 10 ਸਾਲਾਂ ਵਿੱਚ ਉਨ੍ਹਾਂ ਨੂੰ ਇੱਥੇ 100 ਹੋਟਲ ਖੋਲ੍ਹਣ ਦੀ ਉਮੀਦ ਹੈ। ਛਤਵਾਲ ਅਤੇ ਵਿੰਧਮ ਵੱਲੋਂ ਆਉਂਦੇ 10 ਸਾਲਾਂ ਵਿੱਚ ਵਿਸ਼ਵ ਭਰ ਵਿੱਚ 500 ਹੋਟਲ ਸਥਾਪਤ ਕਰਨ ਦੀ ਤਿਆਰੀ ਹੈ।

ਸ੍ਰੀ ਛਤਵਾਲ ਨੇ ਭਾਰਤ ਵਿੱਚ ਆਪਣੇ ਹੋਟਲ ਕਾਰੋਬਾਰ ਬਾਰੇ ਦੱਸਿਆ ਕਿ 40 ਹੋਟਲ ‘ਨਾਈਟ’ ਬਰਾਂਡ ਤਹਿਤ ਤੇ 12 ਹੋਟਲ ‘ਡਰੀਮ’ ਬਰਾਂਡ ਤਹਿਤ ਖੋਲ੍ਹੇ ਜਾ ਰਹੇ ਹਨ ਜਿਨ੍ਹਾਂ ਵਿੱਚੋਂ 18 ਹੋਟਲਾਂ ਬਾਰੇ ਪੂਰੀ ਤਿਆਰੀ ਕੀਤੀ ਜਾ ਚੁੱਕੀ ਹੈ। ਇਸ ਯੋਜਨਾ ’ਤੇ ਉਹ 2,000 ਕਰੋੜ ਰੁਪਏ ਖਰਚ ਰਹੇ ਹਨ। -ਪੀ.ਟੀ.ਆਈ.



Total Views: 17801

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation