|
ਪਾਕਿ ਦੇ 10 ਨੀਮ ਫ਼ੌਜੀ ਜਵਾਨਾਂ ਦੀਆਂ ਲਾਸ਼ਾਂ ਮਿਲੀਆਂ
Date: Jan 10, 2012
ਇਸਲਾਮਾਬਾਦ, 9 ਜਨਵਰੀ-(ਪ,ਪ)
ਪਾਕਿਸਤਾਨ ਦੇ ਸਰਹੱਦੀ ਕਬਾਇਲੀ ਇਲਾਕੇ ਵਿਚ ਅੱਜ ਨੀਮ ਫੌਜੀ ਬਲਾਂ ਦੇ 10 ਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਹਨ। ਇਹ ਪਿਛਲੇ ਮਹੀਨੇ ਤੋਂ ਲਾਪਤਾ ਸਨ। ਇਨ੍ਹਾਂ ਜਵਾਨਾਂ ਦੀਆਂ ਲਾਸ਼ਾਂ ਡਾਬੋਰੀ ਇਲਾਕੇ ’ਚੋਂ ਮਿਲੀਆਂ ਹਨ। ਇਨ੍ਹਾਂ ਜਵਾਨਾਂ ਦੀ ਮੌਤ ਦੇ ਕਾਰਨਾਂ ਦਾ ਅਜੇ ਤਾਂ ਪਤਾ ਨਹੀਂ ਲੱਗ ਸਕਿਆ। ਸਮਝਿਆ ਜਾ ਰਿਹਾ ਹੈ ਕਿ ਇਹ ਜਵਾਨ 21 ਦਸੰਬਰ ਨੂੰ ਇਕ ਖੇਤਰ ਵਿਚ ਅਤਿਵਾਦੀਆਂ ਨਾਲ ਹੋਏ ਮੁਕਾਬਲੇ ਵਿਚ ਮਾਰੇ ਗਏ ਸਨ। ਅਧਿਕਾਰੀਆਂ ਨੂੰ ਵਿਸ਼ਵਾਸ ਹੈ ਤਹਿਰੀਕ-ਏ-ਤਾਲਿਬਾਨ ਜਥੇਬੰਦੀ ਦਾ ਇਸ ਘਟਨਾ ਵਿਚ ਹੱਥ ਹੈ। ਇਨ੍ਹਾਂ ਦੀਆਂ ਲਾਸ਼ਾਂ ਨੂੰ ਹੈਲੀਕਾਪਟਰ ਰਾਹੀਂ ਪੇਸ਼ਾਵਰ ਲਿਆਂਦਾ ਗਿਆ। ਇਨ੍ਹਾਂ ਹੱਤਿਆਵਾਂ ਦੀ ਕਿਸੀ ਵੀ ਧੜੇ ਨੇ ਜ਼ਿੰਮੇਵਾਰੀ ਨਹੀਂ ਲਈ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਵੀ ਇਸ ਇਲਾਕੇ ਵਿਚ ਵਾਪਰੀ ਇਕ ਹੋਰ ਘਟਨਾ ਵਿਚ 15 ਫੌਜੀ ਜਵਾਨ ਮਾਰੇ ਗਏ ਸਨ।
|
Total Views: 17796 |