punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ ਸੈਕਸ ਲਈ ਉਕਸਾਉਂਦੇ ਨੇ ਕਿੰਨਰ  ¤ ਕਾਲਾ ਖੇਡ ਬਣਦਾ ਜਾ ਰਿਹਾ ਹੈ ਆਈ. ਪੀ. ਐਲ. : ਬਾਬਾ ਰਾਮਦੇਵ  ¤ — ਕਰਜ਼ੇ ਦੀ ਮਾਰ ਝੱਲ ਰਿਹਾ ਅੱਜ ਦਾ ਕਿਸਾਨ  ¤  ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਵਿਦਿਆਰਥੀ ਦਾ ਸਨਮਾਨ।  ¤  ਸੀਵਰੇਜ ਬਣਿਆ ਪ੍ਰੇਸ਼ਾਨੀਆ ਦਾ ਘਰ  ¤  ਹਿੰਦੂ ਸੰਗਠਨਾਂ ਵਲੋਂ ਅਮਰਨਾਥ ਯਾਤਰਾ ਦੇ ਦਿਨ ਘਟਾਏ ਜਾਣ ਤੇ ਕਾਦੀਆਂ ਵਿੱਚ ਰੋਸ਼ ਪ੍ਰਦਰਸ਼ਨ ਕੀਤਾ  ¤  ਕਾਦੀਆਂ ਦਾ ਦੰਪਤੀ ਬੁਕਾਫ਼ੇਸਟ (ਜਰਮਨੀ) ਵਿੱਚ ਹੋ ਰਿਹਾ ਹੈ ਏਅਰ ਇੰਡੀਆ ਦੇ ਕਾਰਨ ਖਜਲ ਖੁਆਰ  ¤ .  X7 News English :: X7 News Hindi :: X7 News Punjabi
News Category

ਮਨ ਮਰਜ਼ੀ ਕਰਦੀਆਂ ਅੱਖਾਂ


Date: Jan 08, 2012
Print This Story. Mail this to friend.

-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ

ਇਹ ਤਾਂ ਮੈਨੂੰ ਵੀ ਨਾਂ ਕੁੱਝ ਦੱਸਣ ਅੱਖਾਂ। ਨਿਤ ਨਵਾਂ ਰੂਪ ਦੇਖਦੀਆ ਅੱਖਾਂ।

ਰੂਪਾਂ ਦੀ ਸਿਫ਼ਤ ਕਰਦੀਆਂ ਨੇ ਅੱਖਾਂ। ਸੋਹਣਿਆਂ ਉਤੇ ਟਿੱਕਦੀਆਂ ਨੇ ਅੱਖਾਂ।

ਤੇਰੀਆਂ ਅੱਖਾਂ ਨਾਲ ਰਲ ਮੇਰੀ ਅੱਖਾਂ। ਬੁਝਾਂਰਤ ਪਾਉਂਦੀਆਂ ਨੇ ਮਿਲ ਅੱਖਾਂ।

ਕਦੇ ਯਾਰ ਨੂੰ ਦੇਖ ਕੇ ਹੱਸਦੀਆਂ ਅੱਖਾਂ।ਪਿਆਰ ਕਰਨ ਤੈਨੂੰ ਮੇਰੀਆਂ ਅੱਖਾਂ।

ਮੇਰੀਆਂ ਆਪਣੀ ਅੱਖਾਂ ਇਨਾਂ ਨੂੰ ਪਿਆਰੇ ਤੱਕਣ ਲੱਖਾਂ।

ਇਨਾਂ ਵਿੱਚ ਨੇ ਚੇਹਰੇ ਲੱਖਾਂ, ਮੈ ਕਹਤੋਂ ਤੈਨੂੰ ਦੱਸਾ।

ਲੋਕੀ ਵਾਰਨ ਦਿਲ ਲੱਖਾਂ। ਮੈਂ ਕੀਹਦਾ ਨਾਂਮ ਦੱਸਾ।

ਇਹ ਮੇਰੀਆਂ ਆਪਣੀਆਂ ਅੱਖਾਂ। ਕੀਹਦੇ ਵਿੱਚ ਰੱਖਾ।

ਇਹ ਮੇਰੀਆ ਸੋਹਣੀਆਂ ਅੱਖਾਂ। ਇੰਨਾਂ ਵਿੱਚ ਕੀਹਦਾ ਦਿਲ ਰੱਖਾਂ।

ਮੇਰੇ ਉਤੇ ਵਾਰਨ ਦਿਲ ਲੱਖਾਂ। ਇੱਕ ਚੰਨ ਉਤੇ ਲੱਗੀਆਂ ਮੇਰੀਆ ਅੱਖਾਂ।

ਉਹ ਨੂੰ ਤੱਕ ਨਾਂ ਰੱਜਣ ਅੱਖਾਂ ਸਤਵਿੰਦਰ ਤੈਨੂੰ ਉਸ ਦਾ ਨਾਂਮ ਕਿਉਂ ਦੱਸਾਂ।

ਉਹ ਨੂੰ ਵੱਸਾਇਆਂ ਵਿੱਚ ਅੱਖਾਂ। ਉਸ ਚੰਨ ਨੂੰ ਦੇਖ ਦੇਖ ਨਾਂ ਰੱਜਣ ਅੱਖਾਂ।

ਤੈਨੂੰ ਮਿਸ ਕਰਾਂ ਰੋਦੀਆਂ ਨੇ ਅੱਖਾਂ। ਬੁੱਕ-ਬੁੱਕ ਹੁੰਝੀ ਰੋਂਦੀਆਂ ਅੱਖਾਂ।

ਤੈਨੂੰ ਕਿਵੇ ਦੱਸਾਂ ਕਿਉਂ ਰੋਂਦੀਆਂ ਅੱਖਾਂ। ਮੇਰੇ ਹੁੰਝੂ ਰੋਕ ਰੱਖਾਂ ਜਾਂ ਵਹਾ ਕੇ ਰੱਖਾਂ।

ਤੂੰ ਕੀ ਲੈਣਾਂ ਕਿਉ ਲਾਲ ਨੇ ਅੱਖਾਂ। ਸੱਤੀ ਯਾਰ ਦੀ ਜੁਦਾਈ ਵਿੱਚ ਰੋਵਣ ਅੱਖਾਂ।

ਮੇਰੀਆਂ ਇਸ਼ਕ ਵਿੱਚ ਲੱਗੀਆਂ ਅੱਖਾਂ। ਇਸ਼ਕ ਵਿੱਚ ਜੇ ਲੜੀਆਂ ਨੇ ਅੱਖਾਂ।

ਮੇਰੇ ਹੁੰਝੂ ਰੋਕ ਰੱਖਾਂ ਜਾਂ ਵਹਾ ਕੇ ਰੱਖਾਂ। ਅੱਖਾਂ ਨੂੰ ਜੇ ਗਹਿਣੇ ਵੀ ਰੱਖਾਂ।

ਮੇਰਾ ਦਿਲ ਮੇਰੀਆਂ ਅੱਖਾਂ। ਜਿਥੇ ਮਰਜ਼ੀ ਮੈਂ ਲਾ ਕੇ ਰੱਖਾਂ।

ਤੈਨੂੰ ਦੱਸ ਮੈਂ ਕਿਉ ਦੱਸਾਂ। ਮਨ ਮਰਜ਼ੀ ਕਰਦੀਆਂ ਅੱਖਾਂ।





Total Views: 17780

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation