|
ਅਸੀ ਰੁੱਸੇ ਤੂੰ ਬੜਾ ਪਛਤਾਉਣਾਂ ਏ
Date: Jan 09, 2012
ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਗੱਲ ਗੱਲ ਉਤੇ ਚੰਨਾਂ ਰੁਸ ਜਾਂਨਾਂ ਏ। ਜਿਦਣ ਅਸੀ ਰੁੱਸੇ ਤੂੰ ਬੜਾ ਪਛਤਾਉਣਾਂ ਏ।
ਸਾਡੇ ਰੁਸਣ ਤੇ ਤੂੰ ਰੁਲ ਵੀ ਜਾਂਣਾਂ ਏ। ਅਸੀਂ ਰੁਸ ਕੇ ਮੁੜ ਕੇ ਨਾਂ ਆਉਣਾਂ ਏ।
ਦੁਨੀਆ ਤੋਂ ਕੂਚ ਸੱਚੀ ਕਰ ਜਾਂਣਾਂ ਏ। ਤੂੰ ਬੈਠ ਕੇ ਹੁੰਝੂਆਂ ਨੂੰ ਬਹਿਉਣਾਂ ਏ।
ਫਿਰ ਤੂੰ ਪੂਜਾ ਪਾਠ ਵੀ ਕਰਾਉਣਾਂ ਏ। ਤੀਜੇ ਤੇ ਕੁੱਝ ਦਾਨ ਪੂੰਨ ਕਰਾਉਣਾਂ ਏ।
ਭੂਤ ਨਾਂ ਮੁੜ ਆਜੇ ਪ੍ਰਬੰਧ ਕਰਾਉਣਾਂ ਏ। ਨਾਂ ਚਹੁੰਦੇ ਖ਼ਰਚਾ ਉਠਾਂਉਣਾਂ ਪੈਣਾਂ ਏ।
ਰੁਸਣ ਦਾ ਮੁੱਲ ਉਠਾਉਣਾਂ ਹੀ ਪੈਣਾਂ ਏ। ਫਿਰ ਤੇਨੂੰ ਸਾਡਾ ਚੇਤਾ ਜਰੂਰ ਆਉਣਾਂ ਏ।
ਸਤਵਿੰਦਰ ਤੈਨੂੰ ਮਨਾਉਣ ਨਾਂ ਆਉਣਾਂ ਏ। ਸੱਤੀ ਕੰਧਾਂ ਕੋਲਿਆ ਨਾਲ ਲੱਗ ਕੇ ਰੋਣਾ ਏ।
ਲੰਘਿਆਂ ਵੇਲੇ ਨਾਂ ਹੁਣ ਹੱਥ ਆਉਣਾਂ ਏ।
|
Total Views: 17779 |