punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ ਸੈਕਸ ਲਈ ਉਕਸਾਉਂਦੇ ਨੇ ਕਿੰਨਰ  ¤ ਕਾਲਾ ਖੇਡ ਬਣਦਾ ਜਾ ਰਿਹਾ ਹੈ ਆਈ. ਪੀ. ਐਲ. : ਬਾਬਾ ਰਾਮਦੇਵ  ¤ — ਕਰਜ਼ੇ ਦੀ ਮਾਰ ਝੱਲ ਰਿਹਾ ਅੱਜ ਦਾ ਕਿਸਾਨ  ¤  ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਵਿਦਿਆਰਥੀ ਦਾ ਸਨਮਾਨ।  ¤  ਸੀਵਰੇਜ ਬਣਿਆ ਪ੍ਰੇਸ਼ਾਨੀਆ ਦਾ ਘਰ  ¤  ਹਿੰਦੂ ਸੰਗਠਨਾਂ ਵਲੋਂ ਅਮਰਨਾਥ ਯਾਤਰਾ ਦੇ ਦਿਨ ਘਟਾਏ ਜਾਣ ਤੇ ਕਾਦੀਆਂ ਵਿੱਚ ਰੋਸ਼ ਪ੍ਰਦਰਸ਼ਨ ਕੀਤਾ  ¤  ਕਾਦੀਆਂ ਦਾ ਦੰਪਤੀ ਬੁਕਾਫ਼ੇਸਟ (ਜਰਮਨੀ) ਵਿੱਚ ਹੋ ਰਿਹਾ ਹੈ ਏਅਰ ਇੰਡੀਆ ਦੇ ਕਾਰਨ ਖਜਲ ਖੁਆਰ  ¤ .  X7 News English :: X7 News Hindi :: X7 News Punjabi
News Category

ਈਅਰਫੋਨ ਦੇ ਲਈ ਦੀਵਾਨਗੀ ਬਣਾ ਸਕਦੀ ਹੈ ਬੋਲ਼ਾ


Date: May 30, 2011
Print This Story. Mail this to friend.

ਨਵੀਂ ਦਿੱਲੀ, 29 ਮਈ (ਭਾਸ਼ਾ)¸



ਅਤਿ ਆਧੁਨਿਕ ਟੈਕਨਾਲੋਜੀ ਪ੍ਰਤੀ ਨੌਜਵਾਨਾਂ ਦੀ ਵਧਦੀ ਦੀਵਾਨਗੀ ਦੀ ਝਲਕ ਉਨ੍ਹਾਂ ਦੇ ਸਭ ਤੋਂ ਨਵੇਂ ਮਾਡਲ ਦੇ ਮੋਬਾਈਲ ਫੋਨ ਜਾਂ ਆਈਪੋਡ ਤੋਂ ਮਿਲਦੀ ਹੈ ਜਿਨ੍ਹਾਂ ਉਪਰ ਉਹ ਐੱਮ. ਪੀ. 3 ਪਲੇਅਰ ਜਾਂ ਐੱਫ. ਐੱਮ. ਰੇਡੀਓ ਦੇ ਜ਼ਰੀਏ ਪਸੰਦੀਦਾ ਸੰਗੀਤ ਦਾ ਕੰਨਾਂ ਵਿਚ ਈਅਰਫੋਨ ਲਗਾ ਕੇ ਮਜ਼ਾ ਲੈਂਦੇ ਹਨ ਪਰ ਈਅਰਫੋਨ ਦੇ ਲਈ ਉਨ੍ਹਾਂ ਦਾ ਇਹ ਲਗਾਅ ਉਨ੍ਹਾਂ ਨੂੰ ਬੋਲਾ ਵੀ ਬਣਾ ਸਕਦਾ ਹੈ। ਈ. ਐੱਨ. ਟੀ. (ਕੰਨ, ਨੱਕ ਅਤੇ ਗਲਾ ਰੋਗ) ਮਾਹਿਰ ਡਾ. ਗੋਬਿੰਦ ਪ੍ਰਭੂ ਦਾ ਕਹਿਣਾ ਹੈ, ”ਜਿਸ ਬੱਸ ਸਟੈਂਡ, ਦੁਕਾਨ, ਪਾਰਕ ਜਿਥੇ ਵੀ ਦੇਖੋ, ਕੰਨਾਂ ਵਿਚ ਈਅਰਫੋਨ ਤੇ ਸੰਗੀਤ ਸੁਣਦੇ ਨੌਜਵਾਨ ਨਜ਼ਰ ਆਉਂਦੇ ਹਨ ਪਰ ਇਨ੍ਹਾਂ ਫੋਨਾਂ ਨਾਲ ਕੰਨਾਂ ਨੂੰ ਸੰਗੀਤ ਚੰਗੀ ਤਰ੍ਹਾਂ ਨਹੀਂ ਸੁਣਾਈ ਦਿੰਦਾ ਕਿਉਂਕਿ ਉਹ ਪੂਰੀ ਤਰ੍ਹਾਂ ਕਵਰ ਨਹੀਂ ਕਰਦੇ। ਇਸ ਦੇ ਕਾਰਨ ਲੋਕ ਇਸ ਦੀ ਆਵਾਜ਼ ਤੇਜ਼ ਕਰ ਦਿੰਦੇ ਹਨ ਅਤੇ ਇਹ ਹੀ ਗੱਲ ਨੁਕਸਾਨਦਾਇਕ ਹੁੰਦੀ ਹੈ।” ਉਨ੍ਹਾਂ ਦੱਸਿਆ ਕਿ ਲੰਮੇ ਸਮੇਂ ਤਕ ਤੇਜ਼ ਆਵਾਜ਼ ਸੁਣਨ ਦੇ ਕਾਰਨ ਸੁਣਨ ਦੀ ਸਮਰੱਥਾ ‘ਤੇ ਵੀ ਅਸਰ ਪੈਂਦਾ ਹੈ ਕਿਉਂਕਿ ਤੇਜ਼ ਆਵਾਜ਼ ਕੰਨ ਦੇ ਪਰਦੇ ਨੂੰ ਨੁਕਸਾਨ ਪਹੁੰਚਾ ਕੇ ਉਸ ਨੂੰ ਪਤਲਾ ਕਰ ਦਿੰਦੀ ਹੈ। ਈ. ਐੱਨ. ਟੀ. ਮਾਹਿਰ ਡਾ. ਦੀਪ ਚੰਦ ਗੁਪਤਾ ਕਹਿੰਦੇ ਹਨ ਕਿ ਆਮ ਕਰਕੇ ਲੋਕਾਂ ਦੇ ਸੁਣਨ ਦੀ ਸਮਰੱਥਾ 50 ਸਾਲ ਦੀ ਉਮਰ ਵਿਚ ਪ੍ਰਭਾਵਿਤ ਹੁੰਦੀ ਹੈ ਪਰ ਇਹ ਸਮੱਸਿਆ ਨੌਜਵਾਨਾਂ ਵਿਚ ਵੀ ਹੋ ਰਹੀ ਹੈ ਅਤੇ ਇਸ ਦਾ ਕਾਰਨ ਉੱਚੀ ਆਵਾਜ਼ ਵਿਚ ਐੱਮ. ਪੀ. 3 ਜਾਂ ਆਈਪੋਡ ਸੁਣਨਾ ਹੈ। ਡਾ. ਗੁਪਤਾ ਕਹਿੰਦੇ ਹਨ, ”ਤੇਜ਼ ਆਵਾਜ਼ ਦੇ ਕਾਰਨ ਸ਼ੁਰੂ ਵਿਚ ਕੰਨਾਂ ਦੀਆਂ ਰੋਮ ਗ੍ਰੰਥੀਆਂ ਅਸਥਾਈ ਰੂਪ ਵਿਚ ਨੁਕਸਾਨੀਆਂ ਜਾਂਦੀਆਂ ਹਨ ਪਰ ਇਹ ਮੁਰੰਮਤ ਵੀ ਕਰ ਲੈਂਦੀਆਂ ਹਨ ਜਾਂ ਇਲਾਜ ਨਾਲ ਇਨ੍ਹਾਂ ਨੂੰ ਠੀਕ ਕੀਤਾ ਜਾ ਸਕਦਾ ਹੈ। ਨੈਚੁਰੋਪੈਥ ਡਾ. ਕੇਸੀ ਗਰਗ ਅਨੁਸਾਰ ਆਧੁਨਿਕ ਰਹਿਣ-ਸਹਿਣ ਦਾ ਢੰਗ ਵੀ ਬੋਲੇਪਨ ਦਾ ਇਕ ਕਾਰਨ ਹੈ। ਕਲੱਬਾਂ, ਪਾਰਟੀਆਂ ਅਤੇ ਤੇਜ਼ ਆਵਾਜ਼ ਦੇ ਸੰਗੀਤ ਦੇ ਕਾਰਨ ਸੁਣਨ ਦੀ ਸਮਰੱਥਾ ਕਮਜ਼ੋਰ ਹੋ ਜਾਂਦੀ ਹੈ।



Total Views: 17772

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation