|
ਗੁਣਾਂ ਦੀ ਖਾਨ ਹੈ ਲਸਣ
Date: May 30, 2011
* ਲਸਣ ਦੀ ਵਰਤੋਂ ਨਾਲ ਪੇਟ ਦੇ ਕੀੜੇ ਮਰ ਕੇ ਮਲ ਰਾਹੀਂ ਬਾਹਰ ਨਿਕਲ ਜਾਂਦੇ ਹਨ।
* ਕਿਸੇ ਵੀ ਜ਼ਹਿਰੀਲੇ ਕੀੜੇ ਵਲੋਂ ਡੰਗ ਮਾਰਨ ‘ਤੇ ਲਸਣ ਤੇ ਹਲਦੀ ਇਕੱਠਿਆਂ ਪੀਸ ਕੇ ਡੰਗ ਵਾਲੀ ਥਾਂ ‘ਤੇ ਲੇਪ ਕਰੋ। ਇਸ ਨਾਲ ਜ਼ਹਿਰ ਦਾ ਅਸਰ ਖਤਮ ਹੋ ਜਾਂਦਾ ਹੈ।
* ਲਸਣ ਨੂੰ ਪੀਸ ਕੇ ਬਿੱਛੂ ਦੇ ਡੰਗ ਵਾਲੀ ਥਾਂ ‘ਤੇ ਬੰਨ੍ਹ ਦੇਣ ਨਾਲ ਜ਼ਹਿਰ ਉਤਰ ਜਾਂਦਾ ਹੈ।
* ਸੱਟ ਲੱਗਣ ‘ਤੇ ਲਸਣ ਨੂੰ ਹਲਦੀ ਦੇ ਨਾਲ ਪੀਸ ਕੇ ਅਤੇ ਤੇਲ ਵਿਚ ਮਿਲਾ ਕੇ ਗਰਮ-ਗਰਮ ਬੰਨ੍ਹਣ ਨਾਲ ਆਰਾਮ ਮਿਲਦਾ ਹੈ।
* ਤਪਦਿਕ ਵੇਲੇ ਲਸਣ ਖਾਣ ਤੋਂ ਪਹਿਲਾਂ ਇਸਦੇ ਤੇਲ ਦੀ ਸਰੀਰ ‘ਤੇ ਮਾਲਿਸ਼ ਕਰਨ ਨਾਲ ਬਹੁਤ ਫਾਇਦਾ ਮਿਲਦਾ ਹੈ। ਇਸਦਾ ਤੇਲ ਬਣਾਉਣ ਲਈ ਸਰ੍ਹੋਂ ਦੇ ਤੇਲ ਵਿਚ ਲਸਣ ਨੂੰ ਛਿੱਲ ਕੇ ਪਾ ਦਿਓ। ਇਸਨੂੰ 7-8 ਦਿਨ ਢਕ ਕੇ ਰੱਖੋ। ਬਾਅਦ ਵਿਚ ਲਸਣ ਕੱਢ ਦਿਓ ਅਤੇ ਤੇਲ ਨੂੰ ਵਰਤੋਂ ‘ਚ ਲਿਆਓ।
* ਅਜਵਾਇਣ ਦੇ ਸੜੇ ਹੋਏ ਪਾਊਡਰ ਤੇ ਸੇਂਧਾ ਲੂਣ ਨੂੰ ਸਰ੍ਹੋਂ ਦੇ ਤੇਲ ਵਿਚ ਲਸਣ ਦੀਆਂ ਕਲੀਆਂ ਨਾਲ ਪੀਸ ਕੇ ਪਕਾ ਲਵੋ। ਦੰਦਾਂ ‘ਤੇ ਇਸਦੀ ਮੰਜਨ ਦੇ ਰੂਪ ‘ਚ ਵਰਤੋਂ ਨਾਲ ਫਾਇਦਾ ਮਿਲਦਾ ਹੈ।
* ਲਸਣ ਦਾ ਤੇਲ ਦਮੇ, ਨਿਮੋਨੀਆ, ਕੰਨ ਦਰਦ, ਕੰਨ ‘ਚੋਂ ਪੀਕ ਆਉਣ ਤੇ ਗਠੀਏ ਵੇਲੇ ਫਾਇਦੇਮੰਦ ਹੈ।
* ਲਸਣ ਦੀ ਕਲੀ ਨੂੰ ਚਬਾਉਣ ਨਾਲ ਜੀਅ ਘਬਰਾਉਣਾ ਠੀਕ ਹੁੰਦਾ ਹੈ।
¸ਚੰਦਰ ਪ੍ਰਕਾਸ਼ ਅੰਬਸ਼ਟ
|
Total Views: 17771 |