punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ ਸੈਕਸ ਲਈ ਉਕਸਾਉਂਦੇ ਨੇ ਕਿੰਨਰ  ¤ ਕਾਲਾ ਖੇਡ ਬਣਦਾ ਜਾ ਰਿਹਾ ਹੈ ਆਈ. ਪੀ. ਐਲ. : ਬਾਬਾ ਰਾਮਦੇਵ  ¤ — ਕਰਜ਼ੇ ਦੀ ਮਾਰ ਝੱਲ ਰਿਹਾ ਅੱਜ ਦਾ ਕਿਸਾਨ  ¤  ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਵਿਦਿਆਰਥੀ ਦਾ ਸਨਮਾਨ।  ¤  ਸੀਵਰੇਜ ਬਣਿਆ ਪ੍ਰੇਸ਼ਾਨੀਆ ਦਾ ਘਰ  ¤  ਹਿੰਦੂ ਸੰਗਠਨਾਂ ਵਲੋਂ ਅਮਰਨਾਥ ਯਾਤਰਾ ਦੇ ਦਿਨ ਘਟਾਏ ਜਾਣ ਤੇ ਕਾਦੀਆਂ ਵਿੱਚ ਰੋਸ਼ ਪ੍ਰਦਰਸ਼ਨ ਕੀਤਾ  ¤  ਕਾਦੀਆਂ ਦਾ ਦੰਪਤੀ ਬੁਕਾਫ਼ੇਸਟ (ਜਰਮਨੀ) ਵਿੱਚ ਹੋ ਰਿਹਾ ਹੈ ਏਅਰ ਇੰਡੀਆ ਦੇ ਕਾਰਨ ਖਜਲ ਖੁਆਰ  ¤ .  X7 News English :: X7 News Hindi :: X7 News Punjabi
News Category

ਦੇਸ਼ ਦੀਆਂ ਮੰਡੀਆਂ ‘ਚ 3.10 ਕਰੋੜ ਗੰਢਾਂ ਕਪਾਹ ਦੀ ਆਮਦ


Date: May 30, 2011
Print This Story. Mail this to friend.

ਜੈਤੋ, 29 ਮਈ (ਪ,ਪ)-



ਦੇਸ਼ ਦੇ ਵੱਖ-ਵੱਖ ਕਪਾਹ ਉਤਪਾਦਕ ਰਾਜਾਂ ਦੀਆਂ ਮੰਡੀਆਂ ਵਿਚ ਹੁਣ ਤਕ ਲਗਭਗ 3 ਕਰੋੜ 10 ਲੱਖ ਰੂੰ ਦੀਆਂ ਗੰਢਾਂ ਦੀ ਆਮਦ ਹੋਣ ਦੀ ਸੂਚਨਾ ਮਿਲੀ ਹੈ, ਜਦਕਿ ਬੀਤੇ ਸਾਲ ਪੂਰੇ ਸੀਜ਼ਨ ਦੇ ਦੌਰਾਨ ਲਗਭਗ 2 ਕਰੋੜ 95 ਲੱਖ ਰੂੰ ਦੀਆਂ ਗੰਢਾਂ ਦੇਸ਼ ਦੀਆਂ ਮੰਡੀਆਂ ਵਿਚ ਪਹੁੰਚੀਆਂ ਸਨ।

ਪ੍ਰਸਿੱਧ ਰੂੰ ਕਾਰੋਬਾਰੀ ਕੰਪਨੀ ਜੇ. ਬੀ. ਕੋਟਫੈਬ ਦੇ ਰਾਜ ਅਰੋੜਾ ਨੇ ਕੋਟਕਪੂਰਾ ਵਿਚ ਦੱਸਿਆ ਕਿ ਅੱਜਕੱਲ ਦੇਸ਼ ਦੀਆਂ ਵੱਖ-ਵੱਖ ਮੰਡੀਆਂ ਵਿਚ 25 ਤੋਂ 30 ਹਜ਼ਾਰ ਰੂੰ ਦੀਆਂ ਗੰਢਾਂ ਦੀ ਆਮਦ ਚੱਲ ਰਹੀ ਹੈ। ਦੇਸ਼ ਦੀਆਂ ਮੰਡੀਆਂ ਵਿਚ ਆਈਆਂ ਕੁਲ 3.10 ਕਰੋੜ ਗੰਢਾਂ ਵਿਚ ਉੱਤਰੀ ਖੇਤਰ ਦੇ ਰਾਜਾਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀਆਂ 39.90 ਲੱਖ ਗੰਢਾਂ ਵੀ ਸ਼ਾਮਲ ਹਨ। ਰੂੰ ਵਪਾਰੀ ਰਾਜ ਅਰੋੜਾ ਨੇ ਕਿਹਾ ਕਿ ਦੇਸ਼ ਦੀਆਂ ਕਤਾਈ ਮਿੱਲਾਂ ਦੀ ਸਾਲਾਨਾ 2.60 ਕਰੋੜ ਗੰਢਾਂ ਦੀ ਖਪਤ ਹੈ। ਉਨ੍ਹਾਂ ਕਿਹਾ ਕਿ ਰੂੰ ਦੀਆਂ ਕੀਮਤਾਂ ਵਿਚ ਭਾਰੀ ਤੇਜ਼ੀ ਆਉਣ ਅਤੇ ਧਾਗੇ ਦਾ ਉਠਾਅ ਨਾ ਹੋਣ ਕਾਰਨ ਮਿੱਲਾਂ ਨੇ ਆਪਣੀ ਰੋਜ਼ਾਨਾ ਦੀ ਖਪਤ ਘਟਾਈ ਹੈ। ਉਨ੍ਹਾਂ ਕਿਹਾ ਕਿ ਚਾਲੂ ਕਪਾਹ ਸੀਜ਼ਨ ਦੌਰਾਨ ਦੇਸ਼ ਵਿਚ 3.20 ਕਰੋੜ ਤੋਂ ਵਧ ਰੂੰ ਦੀ ਆਮਦ ਹੋਣ ਦੀ ਤਾਜ਼ਾ ਉਮੀਦ ਜਤਾਈ ਗਈ ਹੈ। ਰੂੰ ਕਾਰੋਬਾਰੀ ਰਾਜ ਅਰੋੜਾ ਨੇ ਰੂੰ ਦੀ ਤੇਜ਼ੀ-ਮੰਦੀ ਬਾਰੇ ਕਿਹਾ ਕਿ ਰੂੰ ਅੰਤਰਰਾਸ਼ਟਰੀ ਮਾਰਕੀਟ ਦੇ ਨਾਲ ਪੂਰੀ ਤਰ੍ਹਾਂ ਨਾਲ ਜੁੜ ਚੁੱਕੀ ਹੈ, ਜਿਸ ਨਾਲ ਕੀਮਤਾਂ ਦਾ ਰੁਖ ਅੰਤਰਰਾਸ਼ਟਰੀ ਬਾਜ਼ਾਰ ‘ਤੇ ਰੂੰ ਤੇ ਧਾਗੇ ਦੀ ਮੰਗ ‘ਤੇ ਨਿਰਭਰ ਹੋਣ ਲੱਗ ਪਿਆ ਹੈ। ਰਾਜ ਅਰੋੜਾ ਨੇ ਕਿਹਾ ਕਿ ਅੱਜ ਦੇਸ਼ ਭਰ ‘ਚ ਰੂੰ ਅਤੇ ਧਾਗੇ ਦੀ ਮੰਗ ਨੂੰ ਦੇਖਦੇ ਹੋਏ ਇਸ ਦਾ ਭਵਿੱਖ ਚੰਗਾ ਨਜ਼ਰ ਨਹੀਂ ਆ ਰਿਹਾ, ਕਿਉਂਕਿ ਦੇਸ਼ ਵਿਚ ਰੂੰ ਅਤੇ ਧਾਗੇ ਦਾ ਮੋਟਾ ਸਟਾਕ ਜਮ੍ਹਾ ਹੈ, ਜਿਸ ਦੀ ਬਾਜ਼ਾਰ ਵਿਚ ਮੰਗ ਕਾਫੀ ਕਮਜ਼ੋਰ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਰੂੰ ਦੀ ਪੈਦਾਵਾਰ ਨੂੰ ਧਿਆਨ ਵਿਚ ਰੱਖਦਿਆਂ ਘੱਟ ਤੋਂ ਘੱਟ 5 ਤੋਂ 30 ਲੱਖ ਗੰਢਾਂ ਰੂੰ ਨਿਰਯਾਤ ਕਰਕੇ ਭਾਰਤੀ ਟੈਕਸਟਾਈਲ ਉਦਯੋਗਾਂ ਨੂੰ ਸੰਕਟ ਵਿਚੋਂ ਕੱਢਣਾ ਚਾਹੀਦਾ ਹੈ, ਨਹੀਂ ਤਾਂ ਆਉਣ ਵਾਲੇ ਨਵੇਂ ਕਪਾਹ ਸੀਜ਼ਨ ਦੌਰਾਨ ਕਿਸਾਨਾਂ ਦੇ ਵ੍ਹਾਈਟ ਗੋਲਡ ਕਪਾਹ ਦੀ ਭਾਰੀ ਬੇਕਦਰੀ ਹੋ ਸਕਦੀ ਹੈ।



Total Views: 17769

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation