punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ ਸੈਕਸ ਲਈ ਉਕਸਾਉਂਦੇ ਨੇ ਕਿੰਨਰ  ¤ ਕਾਲਾ ਖੇਡ ਬਣਦਾ ਜਾ ਰਿਹਾ ਹੈ ਆਈ. ਪੀ. ਐਲ. : ਬਾਬਾ ਰਾਮਦੇਵ  ¤ — ਕਰਜ਼ੇ ਦੀ ਮਾਰ ਝੱਲ ਰਿਹਾ ਅੱਜ ਦਾ ਕਿਸਾਨ  ¤  ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਵਿਦਿਆਰਥੀ ਦਾ ਸਨਮਾਨ।  ¤  ਸੀਵਰੇਜ ਬਣਿਆ ਪ੍ਰੇਸ਼ਾਨੀਆ ਦਾ ਘਰ  ¤  ਹਿੰਦੂ ਸੰਗਠਨਾਂ ਵਲੋਂ ਅਮਰਨਾਥ ਯਾਤਰਾ ਦੇ ਦਿਨ ਘਟਾਏ ਜਾਣ ਤੇ ਕਾਦੀਆਂ ਵਿੱਚ ਰੋਸ਼ ਪ੍ਰਦਰਸ਼ਨ ਕੀਤਾ  ¤  ਕਾਦੀਆਂ ਦਾ ਦੰਪਤੀ ਬੁਕਾਫ਼ੇਸਟ (ਜਰਮਨੀ) ਵਿੱਚ ਹੋ ਰਿਹਾ ਹੈ ਏਅਰ ਇੰਡੀਆ ਦੇ ਕਾਰਨ ਖਜਲ ਖੁਆਰ  ¤ .  X7 News English :: X7 News Hindi :: X7 News Punjabi
News Category

ਮੋਬਾਈਲ ਫੋਨ ਰਾਹੀਂ ਬਿੱਲ ਭੁਗਤਾਣ ਵਧੀਆ ਢੰਗ : ਐਸੋਚੈਮ


Date: May 30, 2011
Print This Story. Mail this to friend.

ਨਵੀਂ ਦਿੱਲੀ, 29 ਮਈ (ਯੂ. ਅੱੈਨ. ਆਈ.)-



ਦੇਸ਼ ਵਿਚ ਮੋਬਾਈਲ ਫੋਨ ਦੇ ਤੇਜ਼ੀ ਨਾਲ ਵਧਦੇ ਬਾਜ਼ਾਰ ਨੂੰ ਦੇਖ ਕੇ ਉਦਯੋਗ ਸੰਗਠਨ (ਐਸੋਚੈਮ) ਨੇ ਕਿਹਾ ਕਿ ਭੁਗਤਾਣ ਲਈ ਮੋਬਾਈਨ ਫੋਨ ਸਭ ਤੋਂ ਮਨਪਸੰਦ ਬਦਲ ਦੇ ਤੌਰ ‘ਤੇ ਉੱਭਰ ਸਕਦਾ ਹੈ। ਐਸੋਚੈਮ ਦੇ ਜਨਰਲ ਸਕੱਤਰ ਡੀ. ਐੱਸ. ਰਾਵਤ ਨੇ ਅੱਜ ਕਿਹਾ ਕਿ ਸਾਲ 2015 ਤੱਕ ਮੋਬਾਈਲ ਫੋਨ ਇਥੋਂ ਦੇ ਬਾਜ਼ਾਰ ਵਿਚ ਪੂਰੀ ਤਰ੍ਹਾਂ ਛਾ ਜਾਏਗਾ। ਅਜਿਹੀ ਹਾਲਤ ਵਿਚ ਲੋਕਾਂ ਦੀ ਰੁਚੀ ਅਤੇ ਸਹੂਲੀਅਤ ਦਾ ਧਿਆਨ ਰੱਖ ਕੇ ਮੋਬਾਈਲ ਫੋਨ ਨਾਲ ਬਿੱਲ ਭੁਗਤਾਣ ਕਰਨ ਦੀ ਸੇਵਾ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਸੰਗਠਨ ਨੇ ਕਿਹਾ ਕਿ ਦੇਸ਼ ਦੇ ਮੱਧ ਵਰਗ ਦੀ ਆਬਾਦੀ 30 ਕਰੋੜ ਤੋਂ ਵੀ ਵੱਧ ਹੈ। ਮੱਧ ਵਰਗ ਦੀ ਆਮਦਨੀ ਵਿਚ ਹੋਏ ਵਾਧੇ ਕਾਰਨ ਖੁਦਰਾ ਬਾਜ਼ਾਰ ਵੀ ਲਗਾਤਾਰ ਵਧ ਰਿਹਾ ਹੈ। ਐਸੋਚੈਮ ਨੇ ਦੱਸਿਆ ਕਿ ਖੁਦਰਾ ਬਾਜ਼ਾਰ ਦਾ 67 ਫੀਸਦੀ ਬਿੱਲ ਭੁਗਤਾਣ ਨਕਦ ਕੀਤਾ ਜਾਂਦਾ ਹੈ ਅਤੇ ਬਾਕੀ ਭੁਗਤਾਣ ਦੇ ਹੋਰ ਢੰਗ, ਜਿਸ ਤਰ੍ਹਾਂ ਕ੍ਰੈਡਿਟ ਕਾਰਡ, ਡੈਬਿਟ ਕਾਰਡ ਅਤੇ ਮਲਟੀਪਲ ਮੋਬਾਈਲ ਪੇਮੈਂਟ ਤੱਕ ਬਹੁਤ ਘੱਟ ਲੋਕਾਂ ਦੀ ਪਹੁੰਚ ਹੈ। ਉਨ੍ਹਾਂ ਕਿਹਾ ਕਿ ਇਕ ਅਜਿਹੇ ਦੇਸ਼ ਵਿਚ ਜਿਥੇ ਜ਼ਿਆਦਾਤਰ ਲੋਕਾਂ ਦੇ ਨਾਂ ‘ਤੇ ਬੈਂਕ ਖਾਤਾ ਨਹੀਂ ਹੈ ਪਰ ਮੋਬਾਈਲ ਫੋਨ ਹੈ, ਉਥੇ ਮੋਬਾਈਲ ਫੋਨ ਰਾਹੀਂ ਬਿੱਲ ਦਾ ਭੁਗਤਾਣ ਕਰਨਾ ਸਭ ਤੋਂ ਵਧੀਆ ਢੰਗ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਕੰਪਨੀਆਂ ਇਸ ਗੱਲ ਨੂੰ ਸਮਝ ਕੇ ਮੌਕੇ ਦਾ ਫਾਇਦਾ ਉਠਾਉਣਗੀਆਂ, ਉਹ ਇਸ ਦੌੜ ਵਿਚ ਅੱਗੇ ਰਹਿਣਗੀਆਂ।



Total Views: 17767

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation