|
ਦੋਵੇਂ ਕਪਤਾਨ ਟਾਸ ਦੀ ਮਹੱਤਤਾ ਨੂੰ ਸਮਝਦੇ ਸਨ
Date: May 30, 2011
ਡੀ. ਐੱਲ ਐੱਫ. ਆਈ. ਪੀ. ਐੱਲ. ਨੂੰ ਲਗਾਤਾਰ ਦੂਜੇ ਸਾਲ ਜਿੱਤ ਕੇ ਚੇਨਈ ਸੁਪਰ ਕਿੰਗਜ਼ ਨੇ ਸਾਬਿਤ ਕਰ ਦਿੱਤਾ ਕਿ ਉਹ ਸਭ ਤੋਂ ਵਧੀਆ ਟੀਮ ਹੈ। ਚੈਂਪੀਅਨ ਟੀਮ ਦੀ ਨਿਸ਼ਾਨੀ ਹੁੰਦੀ ਹੈ ਕਿ ਜਦੋਂ ਵੱਡਾ ਮੌਕਾ ਆਉਂਦਾ ਹੈ ਤਾਂ ਉਹ ਆਪਣੀ ਖੇਡ ਦੇ ਪੱਧਰ ਨੂੰ ਉੱਪਰ ਚੁੱਕ ਲੈਂਦੀ ਹੈ ਅਤੇ ਟੂਰਨਾਮੈਂਟ ਦੇ ਫਾਈਨਲ ਤੋਂ ਵੱਡਾ ਮੌਕਾ ਕੋਈ ਹੋਰ ਹੋ ਹੀ ਨਹੀਂ ਸਕਦਾ। ਜੇਕਰ ਧੋਨੀ ਸੋਚ ਰਿਹਾ ਹੋਵੇਗਾ ਕਿ ਉਹ ਟਾਸ ਦੇ ਨਾਲ ਜ਼ਿਆਦਾ ਖੁਸ਼ਕਿਸਮਤ ਨਹੀਂ ਹੈ ਤਾਂ ਡੇਨੀਅਲ ਵਿਟੋਰੀ ਵੀ ਉਸਨੂੰ ਜਿੱਤਣ ਲਈ ਉਤਸੁਕ ਹੋਵੇਗਾ। ਐੱਮ. ਏ. ਚਿਦੰਬਰਮ ਸਟੇਡੀਅਮ ’ਤੇ ਨਿਕਲੇ ਨਤੀਜਿਆਂ ਦੇ ਇਤਿਹਾਸ ਨੂੰ ਦੇਖਦੇ ਹੋਏ ਦੋਵਾਂ ਟੀਮਾਂ ਟਾਸ ਜਿੱਤਣਾ ਚਾਹੁੰਦੀਆਂ ਹੋਣਗੀਆਂ। ਸੁਪਰ ਕਿੰਗਜ਼ ਦੇ ਓਪਨਰਾਂ ਨੇ ਫਾਈਨਲ ‘ਚ ਆਪਣੀ ਸਭ ਤੋਂ ਵਧੀਆ ਫਾਰਮ ਦਿਖਾਈ ਅਤੇ ਸੈਂਕੜੇ ਵਾਲੀ ਸਾਂਝੇਦਾਰੀ ਕਰਕੇ ਚੈਲੰਜਰਸ ਦੀਆਂ ਉਮੀਦਾਂ ਨੂੰ ਤੋੜ ਦਿੱਤਾ। ਟਵੰਟੀ-20 ਫਾਰਮੈਟ ‘ਚ 130 ਤੋਂ ਵੱਧ ਦਾ ਕੋਈ ਵੀ ਟੀਚਾ ਆਸਾਨ ਨਹੀਂ ਹੁੰਦਾ। ਵਿਸ਼ੇਸ਼ਕਰ ਜਦੋਂ ਸ਼ੁਰੂਆਤੀ ਓਵਰਾਂ ‘ਚ ਵਿਕਟਾਂ ਡਿੱਗ ਜਾਣ ਤਾਂ ਟੀਮ ਕਾਫੀ ਦਬਾਅ ‘ਚ ਆ ਜਾਂਦੀ ਹੈ ਅਤੇ ਲੋੜੀਂਦੀ ਰਨ ਰੇਟ ਨੂੰ ਫੜਨਾ ਕਾਫੀ ਮੁਸ਼ਕਿਲ ਹੋ ਜਾਂਦਾ ਹੈ। ਇਕ ਵਾਰ ਜਦੋਂ ਗੇਲ ਜ਼ੀਰੋ ‘ਤੇ ਆਊਟ ਹੋ ਗਿਆ ਤਾਂ ਚੈਲੰਜਰਸ ਲਈ ਮੁਕਾਬਲਾ ਖਤਮ ਹੋ ਗਿਆ ਅਤੇ ਇਸ ਨਾਲ ਇਹ ਵੀ ਸਾਬਿਤ ਹੋ ਗਿਆ ਕਿ ਆਖਰੀ ਇਲੈਵਨ ‘ਚ ਕੁਝ ਸ਼ਾਨਦਾਰ ਖਿਡਾਰੀਆਂ ਦੀ ਮੌਜੂਦਗੀ ਦੇ ਬਾਵਜੂਦ ਵੀ ਚੈਲੰਜਰਸ ਸਾਬਕਾ ਕੈਰੇਬੀਆਈ ਖਿਡਾਰੀ ‘ਤੇ ਕਾਫੀ ਜ਼ਿਆਦਾ ਨਿਰਭਰ ਸੀ।
|
Total Views: 17760 |