punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ ਸੈਕਸ ਲਈ ਉਕਸਾਉਂਦੇ ਨੇ ਕਿੰਨਰ  ¤ ਕਾਲਾ ਖੇਡ ਬਣਦਾ ਜਾ ਰਿਹਾ ਹੈ ਆਈ. ਪੀ. ਐਲ. : ਬਾਬਾ ਰਾਮਦੇਵ  ¤ — ਕਰਜ਼ੇ ਦੀ ਮਾਰ ਝੱਲ ਰਿਹਾ ਅੱਜ ਦਾ ਕਿਸਾਨ  ¤  ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਵਿਦਿਆਰਥੀ ਦਾ ਸਨਮਾਨ।  ¤  ਸੀਵਰੇਜ ਬਣਿਆ ਪ੍ਰੇਸ਼ਾਨੀਆ ਦਾ ਘਰ  ¤  ਹਿੰਦੂ ਸੰਗਠਨਾਂ ਵਲੋਂ ਅਮਰਨਾਥ ਯਾਤਰਾ ਦੇ ਦਿਨ ਘਟਾਏ ਜਾਣ ਤੇ ਕਾਦੀਆਂ ਵਿੱਚ ਰੋਸ਼ ਪ੍ਰਦਰਸ਼ਨ ਕੀਤਾ  ¤  ਕਾਦੀਆਂ ਦਾ ਦੰਪਤੀ ਬੁਕਾਫ਼ੇਸਟ (ਜਰਮਨੀ) ਵਿੱਚ ਹੋ ਰਿਹਾ ਹੈ ਏਅਰ ਇੰਡੀਆ ਦੇ ਕਾਰਨ ਖਜਲ ਖੁਆਰ  ¤ .  X7 News English :: X7 News Hindi :: X7 News Punjabi
News Category

ਘੱਟ ਲੂਣ, ਘੱਟ ਬੀਮਾਰੀਆਂ


Date: May 28, 2011
Print This Story. Mail this to friend.

ਸਿਰਫ ਲੂਣ ਦੀ ਮਾਤਰਾ ਘਟਾ ਕੇ ਤੁਸੀਂ ਬੀਮਾਰੀਆਂ ਵਿਚ 25 ਤੋਂ 35 ਫੀਸਦੀ ਤਕ ਕਮੀ ਲਿਆ ਸਕਦੇ ਹੋ। ਇਸ ਨਾਲ ਦਿਲ ਦੀ ਬੀਮਾਰੀ ਵਿਚ ਵੀ ਕਾਫੀ ਕਮੀ ਆਉਣ ਲੱਗੇਗੀ। ਤੁਹਾਡੀ ਘੱਟ ਲੂਣ ਖਾਣ ਦੀ ਆਦਤ ਕਦੇ-ਕਦੇ ਤੁਹਾਡੇ ਭੋਜਨ ਨੂੰ ਤਾਂ ਬੇਸਵਾਦ ਬਣਾ ਸਕਦੀ ਹੈ ਪਰ ਇਹ ਆਦਤ ਦਿਲ ਦੀ ਬੀਮਾਰੀ ਦੇ ਖਤਰੇ ਨੂੰ ਘੱਟ ਕਰਨ ‘ਚ ਮਦਦ ਕਰਦੀ ਹੈ। ਅਮਰੀਕੀ ਵਿਗਿਆਨੀਆਂ ਵਲੋਂ ਕੀਤੇ ਗਏ ਇਕ ਅਧਿਐਨ ਅਨੁਸਾਰ ਜਿਹੜੇ ਲੋਕ ਜ਼ਿਆਦਾ ਲੂਣ ਖਾਂਦੇ ਹਨ, ਉਨ੍ਹਾਂ ਨੂੰ ਦਿਲ ਦੀ ਬੀਮਾਰੀ ਹੋਣ ਦਾ ਖਤਰਾ ਜ਼ਿਆਦਾ ਹੁੰਦਾ ਹੈ, ਜਦੋਂਕਿ ਘੱਟ ਲੂਣ ਖਾ ਕੇ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਨੂੰ ਘੱਟ ਕੀਤਾ ਜਾ ਸਕਦਾ ਹੈ।ਵਿਗਿਆਨੀਆਂ ਦਾ ਕਹਿਣਾ ਹੈ ਕਿ ਲੋੜੀਂਦੀ ਮਾਤਰਾ ਵਿਚ ਲੂਣ ਖਾਣ ਨਾਲ ਦਿਲ ਦੀਆਂ ਧਮਣੀਆਂ ਨਾਲ ਜੁੜੀਆਂ ਬੀਮਾਰੀਆਂ ਦਾ ਖਤਰਾ 25 ਫੀਸਦੀ ਤੇ ਦਿਲ ਦੀਆਂ ਹੋਰ ਖਤਰਨਾਕ ਬੀਮਾਰੀਆਂ ਨੂੰ 20 ਫੀਸਦੀ ਤਕ ਘੱਟ ਕੀਤਾ ਜਾ ਸਕਦਾ ਹੈ। ਲੂਣ ਨਾ ਸਿਰਫ ਜ਼ਿੰਦਗੀ ਲਈ, ਸਗੋਂ ਚੰਗੀ ਸਿਹਤ ਲਈ ਵੀ ਜ਼ਰੂਰੀ ਹੈ ਪਰ ਹੱਦ ਤੋਂ ਜ਼ਿਆਦਾ ਲੂਣ ਖਾਣਾ ਬੀਮਾਰੀਆਂ ਨੂੰ ਸੱਦਾ ਦਿੰਦਾ ਹੈ। ਵਿਗਿਆਨੀ ਮੰਨਦੇ ਹਨ ਕਿ ਜ਼ਿਆਦਾ ਲੂਣ ਖਾਣ ਨਾਲ ਬਲੱਡ ਪ੍ਰੈਸ਼ਰ ਵਧਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਵਧਦੇ ਬਲੱਡ ਪ੍ਰੈਸ਼ਰ ਨੂੰ ਦਿਲ ਦੀ ਬੀਮਾਰੀ ਤੇ ਬ੍ਰੇਨ ਹੈਮਰੇਜ ਦਾ ਮੁਖ ਕਾਰਨ ਮੰਨਿਆ ਜਾਂਦਾ ਹੈ। ਘੱਟ ਲੂਣ ਖਾਣ ਨਾਲ ਦਿਲ ਦੀ ਬੀਮਾਰੀ ਹੋਣ ਦਾ ਖਤਰਾ 25 ਫੀਸਦੀ ਘਟ ਜਾਂਦਾ ਹੈ, ਜਦੋਂਕਿ ਦਿਲ ਦਾ ਦੌਰਾ ਪੈਣ ਦਾ ਖਤਰਾ 5 ਫੀਸਦੀ ਘਟ ਜਾਂਦਾ ਹੈ। ਇਸ ਲਈ ਵਿਅਕਤੀ ਨੂੰ ਸੀਮਿਤ ਮਾਤਰਾ ਵਿਚ ਹੀ ਲੂਣ ਦੀ ਵਰਤੋਂ ਕਰਨੀ ਚਾਹੀਦੀ ਹੈ।



* ਰੋਜ਼ਾਨਾ 6 ਗ੍ਰਾਮ ਲੂਣ ਜਾਂ ਪੂਰੇ ਦਿਨ ਵਿਚ ਇਕ ਚਮਚ ਲੂਣ ਤੁਹਾਡੇ ਸਰੀਰ ਵਿਚ ਜਾਣਾ ਚਾਹੀਦਾ ਹੈ। ਇਹੋ ਆਦਰਸ਼ ਮਾਪਦੰਡ ਹੈ। ਇਸ ਤੋਂ ਜ਼ਿਆਦਾ ਲੂਣ ਬੀਮਾਰੀਆਂ ਨੂੰ ਸੱਦਾ ਦਿੰਦਾ ਹੈ।

* ਬੋਸਟਨ ਵਿਚ 3,126 ਵਿਅਕਤੀਆਂ ‘ਤੇ ਖੋਜ ਹੋਈ। ਇਨ੍ਹਾਂ ਸਾਰਿਆਂ ਦਾ ਬਲੱਡ ਪ੍ਰੈਸ਼ਰ ਵਧਦਾ ਸੀ। ਇਨ੍ਹਾਂ ਵਲੋਂ ਲੂਣ ਦੀ ਵਰਤੋਂ ਵਿਚ ਕਮੀ ਕੀਤੀ ਗਈ। ਇਸ ਨਾਲ ਇਨ੍ਹਾਂ ਨੂੰ ਵਧਦੇ ਬਲੱਡ ਪ੍ਰੈਸ਼ਰ ਤੋਂ ਕਾਫੀ ਹੱਦ ਤਕ ਆਰਾਮ ਮਿਲਿਆ।

* ਜਿਨ੍ਹਾਂ ਲੋਕਾਂ ਨੇ ਲੂਣ ਦੀ ਮਾਤਰਾ ਵਿਚ 25 ਤੋਂ 35 ਫੀਸਦੀ ਦੀ ਕਮੀ ਕੀਤੀ, ਉਨ੍ਹਾਂ ਦੇ ਬਲੱਡ ਪ੍ਰੈਸ਼ਰ ‘ਚ ਵੀ ਕਾਫੀ ਸੁਧਾਰ ਹੋਇਆ।

¸ਸੁਦਰਸ਼ਨ ਭਾਟੀਆ



Total Views: 17753

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation