|
ਗਰਭ ਨਿਰੋਧਕ ਗੋਲੀਆਂ ਨਾਲ ਵਧ ਸਕਦਾ ਹੈ ਬਲੱਡ ਪ੍ਰੈਸ਼ਰ
Date: May 28, 2011
ਵਾਸ਼ਿੰਗਟਨ (ਪ,ਪ) :
ਮਿਸ਼ੀਗਨ ਸਟੇਟ ਯੂਨੀਵਰਸਿਟੀ ਦੇ ਖੋਜੀਆਂ ਵਲੋਂ ਹੁਣੇ ਜਿਹੇ ਕੀਤੇ ਗਏ ਇਕ ਅਧਿਐਨ ਅਨੁਸਾਰ ਲੰਬੇ ਸਮੇਂ ਤੱਕ ਇਸਟ੍ਰੋਜਨ ਹਾਰਮੋਨ, ਜੋ ਗਰਭ ਨਿਰੋਧਕ ਗੋਲੀਆਂ ਵਿਚ ਮੌਜੂਦ ਹੁੰਦਾ ਹੈ, ਦੇ ਸੰਪਰਕ ਵਿਚ ਰਹਿਣਾ ਔਰਤਾਂ ਲਈ ਖਤਰਨਾਕ ਹੋ ਸਕਦਾ ਹੈ। ਅਸਲ ਵਿਚ ਇਸ ਨਾਲ ਉਨ੍ਹਾਂ ਨੂੰ ਬਲੱਡ ਪ੍ਰੈਸ਼ਰ ਵਧਣ ਦੀ ਸ਼ਿਕਾਇਤ ਹੋ ਸਕਦੀ ਹੈ ਜੋ ਦਿਲ ਦੇ ਦੌਰੇ ਤੇ ਬ੍ਰੇਨ ਹੈਮਰੇਜ ਦਾ ਕਾਰਨ ਬਣ ਸਕਦਾ ਹੈ। ਉਂਝ ਇਹ ਸਪੱਸ਼ਟ ਨਹੀਂ ਇਸਟ੍ਰੋਜਨ ਨਾਲ ਔਰਤਾਂ ਵਿਚ ਬਲੱਡ ਪ੍ਰੈਸ਼ਰ ਵਧਣ ਦੀ ਸ਼ਿਕਾਇਤ ਕਿਵੇਂ ਹੋ ਜਾਂਦੀ ਹੈ। ਖੋਜੀਆਂ ਨੇ ਦੇਖਿਆ ਕਿ ਲੰਬੇ ਸਮੇਂ ਤਕ ਇਸਟ੍ਰੋਜਨ ਦੇ ਸੰਪਰਕ ‘ਚ ਰਹਿਣ ਨਾਲ ਇਕ ਅਜਿਹਾ ਯੋਗਿਕ ਬਣਦਾ ਹੈ ਜੋ ਤਣਾਅ ਵਧਾਉਂਦਾ ਹੈ।
|
Total Views: 17752 |