|
ਭਾਰਤ ‘ਚ ਆਈਫੋਨ -4 ਲਾਂਚ
Date: May 28, 2011
ਕੋਲਕਾਤਾ, 27 ਮਈ (ਪ,ਪ)-
ਐਪਲ ਦੇ ਅਗਲੀ ਪੀੜ੍ਹੀ ਦੇ ਮੋਬਾਈਲ ਫੋਨ ਆਈਫੋਨ-4 ਦੀ ਸਾਰੀ ਦੁਨੀਆ ਦੀ ਲਾਂਚਿੰਗ ਦੇ 11 ਮਹੀਨਿਆਂ ਬਾਅਦ ਅੱਜ ਆਈਫੋਨ-4 ਨੂੰ ਭਾਰਤ ਵਿਚ ਲਾਂਚ ਕਰ ਦਿੱਤਾ ਗਿਆ। ਏਅਰਟੈੱਲ ਦੇ ਸੀ. ਈ. ਓ. ਪੀ. ਡੀ. ਸ਼ਰਮਾ ਨੇ ਕਿਹਾ ਕਿ ਬਾਜ਼ਾਰ ਵਿਚ ਆਈਫੋਨ-4 ਆਪਣੀ ਵੱਖਰੀ ਜਗ੍ਹਾ ਬਣਾਏਗਾ, ਕਿਉਂਕਿ ਕਈ ਕੰਪਨੀਆਂ ਨੇ ਐਪਲ ਦੀ ਖੂਬੀਆਂ ਦੀ ਨਕਲ ਕਰ ਲਈ ਹੈ। ਇਹ ਪੁੱਛੇ ਜਾਣ ‘ਤੇ ਕਿ ਆਈਫੋਨ-4 ਨੂੰ ਭਾਰਤ ਆਉਣ ‘ਚ ਲਗਭਗ ਇਕ ਸਾਲ ਦਾ ਸਮਾਂ ਕਿਉਂ ਲੱਗਾ, ਜਦਕਿ ਅਮਰੀਕਾ ਵਿਚ ਇਹ ਪਿਛਲੇ ਸਾਲ ਜੂਨ ਵਿਚ ਹੀ ਲਾਂਚ ਕਰ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਕਿਉਂਕਿ 3-ਜੀ ਮੋਬਾਈਲ ਨੈੱਟਵਰਕ ਹਾਲ ਦੇ ਦਿਨਾਂ ਵਿਚ ਭਾਰਤ ਆਇਆ ਹੈ। ਇਸ ਲਈ ਆਈਫੋਨ-4 ਕੋਲ ਇੰਤਜ਼ਾਰ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਸੀ। ਉਨ੍ਹਾਂ ਕਿਹਾ ਕਿ ਹੈਂਡਸੈੱਟ ਦੀ ਕੀਮਤ 34500 ਰੁਪਏ ਰੱਖੀ ਗਈ ਹੈ ਅਤੇ ਇਹ 16 ਜੀ. ਬੀ. ਦੀ ਸਮਰੱਥਾ ਨਾਲ ਮੁਹੱਈਆ ਹੈ। ਓਧਰ 32 ਜੀ. ਬੀ. ਦੀ ਮੈਂਬਰੀ ਵਾਲੇ ਫੋਨ ਦੀ ਕੀਮਤ 40900 ਰੁਪਏ ਰੱਖੀ ਗਈ ਹੈ। ਇਸ ਵਿਚ ਐਪਲ ਦਾ ਏ-4 ਆਪ੍ਰੇਟਿੰਗ ਸਿਸਟਮ , ਵੀਡੀਓ ਚੈਟ ਲਈ ਫੇਸਟਾਈਮ ਅਤੇ ਐੱਚ. ਜੀ. ਵੀਡੀਓ ਰਿਕਾਰਡਿੰਗ ਦੀਆਂ ਸਹੂਲਤਾਂ ਵਰਗੀਆਂ ਖੂਬੀਆਂ ਹਨ।
|
Total Views: 17744 |