|
”ਏ. ਟੀ. ਐੱਮ. ‘ਚ ਫਸਿਆ ਧਨ ਬੈਂਕ 7 ਦਿਨਾਂ ‘ਚ ਮੋੜਣ ਨਹੀਂ ਤਾਂ ਰੋਜ਼ਾਨਾ 100 ਰੁਪਏ ਦੇ ਹਿਸਾਬ ਨਾਲ ਹਰਜਾਨਾ ਦੇਣ”
Date: May 28, 2011
ਮੁੰਬਈ, 27 ਮਈ (ਪ,ਪ)-
ਬੈਂਕਾਂ ਦੇ ਏ. ਟੀ. ਐੱਮ. ਵਿਚ ਪੈਸਾ ਫਸਣ ਤੋਂ ਪ੍ਰੇਸ਼ਾਨ ਲੋਕਾਂ ਨੂੰ ਇਸ ਤੋਂ ਛੇਤੀ ਹੀ ਇਸ ਤੋਂ ਛੁਟਕਾਰਾ ਮਿਲਣ ਵਾਲਾ ਹੈ। ਰਿਜ਼ਰਵ ਬੈਂਕ ਨੇ ਏ.ਟੀ. ਐੱਮ. ਵਿਚ ਫਸੀ ਰਾਸ਼ੀ ਨੂੰ 7 ਦਿਨਾਂ ਦੇ ਅੰਦਰ ਮੋੜਣ ਦਾ ਹੁਕਮ ਦਿੰਦਿਆਂ ਬੈਂਕਾਂ ਨੂੰ ਕਿਹਾ ਕਿ ਅਜਿਹਾ ਨਾ ਹੋਣ ‘ਤੇ ਉਨ੍ਹਾਂ ਨੂੰ ਗਾਹਕ ਨੂੰ 100 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਹਰਜਾਨਾ ਦੇਣ ਪਵੇਗਾ। ਰਿਜ਼ਰਵ ਬੈਂਕ ਦਾ ਇਹ ਨਵਾਂ ਹੁਕਮ 1 ਜੁਲਾਈ 2011 ਤੋਂ ਲਾਗੂ ਹੋਵੇਗਾ। ਬੈਂਕਾਂ ਦੇ ਏ.ਟੀ. ਐੱਮ. ਵਿਚੋਂ ਕਈ ਵਾਰ ਪੈਸਾ ਨਹੀਂ ਨਿਕਲਦਾ ਹੈ ਪਰ ਗਾਹਕ ਦੇ ਖਾਤੇ ਵਿਚੋਂ ਪੈਸੇ ਕੱਟੇ ਜਾਂਦੇ ਹਨ। ਅਜਿਹੇ ਵਿਚ ਗਾਹਕਾਂ ਨੂੰ ਕਾਫੀ ਪ੍ਰੇਸ਼ਾਨੀ ਹੁੰਦੀ ਹੈ। ਉਨ੍ਹਾਂ ਨੂੰ ਬੈਂਕਾਂ ਦੇ ਚੱਕਰ ਕੱਟਣੇ ਪੈਂਦੇ ਹਨ ਪਰ ਹੁਣ ਉਨ੍ਹਾਂ ਨੂੰ ਇਸ ਸਮੱਸਿਆ ਤੋਂ ਛੁਟਕਾਰਾ ਮਿਲਣ ਵਾਲਾ ਹੈ। ਭਾਰਤੀ ਰਿਜ਼ਰਵ ਬੈਂਕ ਦੇ ਨਵੇਂ ਹੁਕਮਾਂ ਨਾਲ ਅਜਿਹੇ ਗਾਹਕਾਂ ਦੀ ਸਮੱਸਿਆ ਦੂਰ ਹੋ ਸਕਦੀ ਹੈ। ਕੇਂਦਰੀ ਬੈਂਕ ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਗਾਹਕਾਂ ਦੀ ਸ਼ਿਕਾਇਤ ਮਿਲਣ ਦੇ ਦਿਨ ਤੋਂ ਪੈਸਾ ਮੋੜਣ ਦੀ ਸਮੇਂ ਸੀਮਾ ਨੂੰ 12 ਕਾਰਜ ਦਿਨਾਂ ਤੋਂ ਘਟਾ ਕੇ 7 ਕਾਰਜ ਦਿਨ ਕਰ ਦਿੱਤਾ ਗਿਆ ਹੈ। ਜੇ ਬੈਂਕ 7 ਕਾਰਜ ਦਿਨਾਂ ਵਿਚ ਗਾਹਕਾਂ ਦੇ ਖਾਤੇ ਵਿਚ ਪੈਸਾ ਨਹੀਂ ਪਾਉਂਦਾ ਹੈ ਤਾਂ ਉਨ੍ਹਾਂ ਨੂੰ ਖਪਤਕਾਰ ਨੂੰ ਪ੍ਰਤੀ ਦਿਨ ਦੇ ਹਿਸਾਬ ਨਾਲ 100 ਰੁਪਏ ਮੁਆਵਜ਼ਾ ਦੇਣਾ ਪਵੇਗਾ। ਹੁਣ ਤਕ ਬੈਂਕਾਂ ਨੂੰ ਨਾਕਾਮ ਏ.ਟੀ. ਐੱਮ. ਲੈਣ-ਦੇਣ ਵਿਚ ਗਾਹਕਾਂ ਦੇ ਪੈਸੇ ਉਨ੍ਹਾਂ ਦੇ ਖਾਤੇ ਵਿਚ ਦੁਬਾਰਾ ਪਾਉਣ ਲਈ 12 ਦਿਨ ਦਾ ਸਮਾਂ ਮਿਲਦਾ ਸੀ। ਕੇਂਦਰੀ ਬੈਂਕ ਨੇ ਕਿਹਾ ਕਿ ਜੇ ਗਾਹਕ ਜਾਰੀਕਰਤਾ ਬੈਂਕ ਕੋਲ 30 ਦਿਨ ਦੇ ਅੰਦਰ ਸ਼ਿਕਾਇਤ ਕਰ ਦਿੰਦਾ ਹੈ ਤਾਂ 7 ਦਿਨ ਦੇ ਅੰਦਰ ਉਸ ਨੂੰ ਫਸੀ ਰਾਸ਼ੀ ਨਹੀਂ ਮਿਲਦੀ ਤਾਂ ਬੈਂਕ 100 ਰੁਪਏ ਪ੍ਰਤੀ ਦਿਨ ਦਾ ਮੁਆਵਜ਼ਾ ਦੇਵੇਗਾ। ਹਾਲਾਂਕਿ ਗਾਹਕ ਨੂੰ ਇਸ ਤਰ੍ਹਾਂ ਦੀ ਪ੍ਰੇਸ਼ਾਨੀ ਹੋਣ ‘ਤੇ 30 ਦਿਨਾਂ ਦੇ ਅੰਦਰ ਸ਼ਿਕਾਇਤ ਕਰਨੀ ਪਵੇਗੀ ਤਾਂ ਹੀ ਉਹ ਹਰਜਾਨਾ ਪਾਉਣ ਦਾ ਹੱਕਦਾਰ ਹੋਵੇਗਾ।
|
Total Views: 17742 |