punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ ਸੈਕਸ ਲਈ ਉਕਸਾਉਂਦੇ ਨੇ ਕਿੰਨਰ  ¤ ਕਾਲਾ ਖੇਡ ਬਣਦਾ ਜਾ ਰਿਹਾ ਹੈ ਆਈ. ਪੀ. ਐਲ. : ਬਾਬਾ ਰਾਮਦੇਵ  ¤ — ਕਰਜ਼ੇ ਦੀ ਮਾਰ ਝੱਲ ਰਿਹਾ ਅੱਜ ਦਾ ਕਿਸਾਨ  ¤  ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਵਿਦਿਆਰਥੀ ਦਾ ਸਨਮਾਨ।  ¤  ਸੀਵਰੇਜ ਬਣਿਆ ਪ੍ਰੇਸ਼ਾਨੀਆ ਦਾ ਘਰ  ¤  ਹਿੰਦੂ ਸੰਗਠਨਾਂ ਵਲੋਂ ਅਮਰਨਾਥ ਯਾਤਰਾ ਦੇ ਦਿਨ ਘਟਾਏ ਜਾਣ ਤੇ ਕਾਦੀਆਂ ਵਿੱਚ ਰੋਸ਼ ਪ੍ਰਦਰਸ਼ਨ ਕੀਤਾ  ¤  ਕਾਦੀਆਂ ਦਾ ਦੰਪਤੀ ਬੁਕਾਫ਼ੇਸਟ (ਜਰਮਨੀ) ਵਿੱਚ ਹੋ ਰਿਹਾ ਹੈ ਏਅਰ ਇੰਡੀਆ ਦੇ ਕਾਰਨ ਖਜਲ ਖੁਆਰ  ¤ .  X7 News English :: X7 News Hindi :: X7 News Punjabi
News Category

ਟੀ-20 ਫਾਰਮੈਟ ਹੋਰਨਾਂ ਫਾਰਮੈਟਾਂ ਦੇ ਮੁਕਾਬਲੇ ਸਰੀਰ ਲਈ ਜ਼ਿਆਦਾ ਆਰਾਮਦਾਇਕ


Date: May 28, 2011
Print This Story. Mail this to friend.

ਪਹਿਲੇ ਕੁਆਲੀਫਾਇਰ ‘ਚ ਜਿੱਤ ਕੇ ਚੇਨਈ ਸੁਪਰ ਕਿੰਗਜ਼ ਦੀ ਸਥਿਤੀ ਮਜ਼ਬੂਤ ਹੋ ਗਈ ਹੈ। ਅਜਿਹਾ ਕਰਕੇ ਉਨ੍ਹਾਂ ਨੂੰ ਰਾਇਲ ਚੈਲੰਜਰਸ ਅਤੇ ਮੁੰਬਈ ਇੰਡੀਅਨਸ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਖਿਲਾਫ ਆਪਣੇ ਖਿਤਾਬ ਦਾ ਬਚਾਅ ਕਰਨ ਤੋਂ ਪਹਿਲਾਂ ਤਿੰਨ ਦਿਨਾਂ ਦਾ ਮਹੱਤਵਪੂਰਨ ਆਰਾਮ ਮਿਲ ਗਿਆ। ਗਰਮੀ ਦੇ ਇਸ ਮੌਸਮ ‘ਚ ਖਿਡਾਰੀਆਂ ਨੂੰ ਆਰਾਮ ਮਿਲਣਾ ਕਿਸੇ ਵੀ ਟੀਮ ਲਈ ਜ਼ਰੂਰੀ ਹੈ, ਜਦੋਂਕਿ ਪਿਛਲੇ ਦਿਨ ਖੇਡ ਕੇ ਫਿਰ ਮੈਦਾਨ ‘ਤੇ ਉਤਰਨ ਵਾਲੀ ਟੀਮ ਥੋੜ੍ਹੀ ਥੱਕੀ ਹੋਵੇਗੀ। ਟੀ-20 ਫਾਰਮੈਟ ਇਕ ਤੇਜ਼ ਖੇਡ ਹੈ ਪਰ ਜੈਕ ਕੈਲਿਸ ਜਿਹਾ ਅਨੁਭਵੀ ਖਿਡਾਰੀ ਕਹਿ ਚੁੱਕਾ ਹੈ ਕਿ ਹੋਰ ਫਾਰਮੈਟਾਂ ਦੇ ਮੁਕਾਬਲੇ ਇਹ ਸਰੀਰ ਲਈ ਕਾਫੀ ਆਸਾਨ ਹੈ। ਇਸ ‘ਚ ਸਿਰਫ 20 ਓਵਰਾਂ ਤੱਕ ਮੁਕਾਬਲਾ ਹੁੰਦਾ ਹੈ ਇਸ ਲਈ ਵਿਕਟਾਂ ਵਿਚਾਲੇ ਦੀ ਦੌੜ ਤੇ ਫਿਲਡਿੰਗ ਵੀ 50 ਓਵਰ ਦੇ ਮੈਚ ਜਿੰਨੀ ਥਕਾਉਣ ਵਾਲੀ ਨਹੀਂ ਹੋਵੇਗੀ। ਗੇਂਦਬਾਜ਼ੀ ‘ਚ ਵੀ ਜ਼ਿਆਦਾਤਰ 4 ਓਵਰ ਕਰਨੇ ਹੁੰਦੇ ਹਨ ਅਤੇ ਉਹ ਵੀ ਦੋ ਜਾਂ ਤਿੰਨ ਸਪੈੱਲ ‘ਚ, ਇਸ ਲਈ ਪ੍ਰਦਰਸ਼ਨ ਕਰਨ ਅਤੇ ਨਤੀਜੇ ਦੇਣ ਦਾ ਦਬਾਅ ਤਾਂ ਭਾਰੀ ਹੁੰਦਾ ਹੈ ਪਰ ਇਹ ਸਰੀਰਕ ਘੱਟ ਤੇ ਮਾਨਸਿਕ ਜ਼ਿਆਦਾ ਹੁੰਦਾ ਹੈ। ਹੁਣ ਤੱਕ ਸਾਰੇ ਤਿੰਨ ਮੌਕਿਆਂ ‘ਤੇ ਚੇਨਈ ਸੁਪਰ ਕਿੰਗਜ਼ ਟੂਰਨਾਮੈਂਟ ਦੇ ਨਾਕ ਆਊਟ ‘ਚ ਰਹੀ ਹੈ। ਉਨ੍ਹਾਂ ਜਿੱਤ ਅਤੇ ਹਾਰ ਦੋਹਾਂ ਦਾ ਅਨੁਭਵ ਲਿਆ ਹੈ। ਇਸ ਲਈ ਉਹ ਜ਼ਰੂਰੀ ਤਕਨੀਕ ਅਤੇ ਨਾ-ਕਰਨ ਯੋਗ ਗਲਤੀਆਂ ਤੋਂ ਬਾਖੂਬੀ ਵਾਕਫ ਹੋਣਗੇ। ਸਾਲਾਂ ਤੋਂ ਇਸ ਟੀਮ ‘ਚ ਜ਼ਿਆਦਾ ਬਦਲਾਅ ਨਹੀਂ ਹੋਏ ਹਨ ਇਸ ਲਈ ਉਹ ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਆਪਣੀ ਤਾਕਤ ਅਤੇ ਕਮਜ਼ੋਰ ਪਹਿਲੂਆਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਦਬਾਅ ਵਾਲੀ ਸਥਿਤੀ ‘ਚ ਹੋਣ ਵਾਲੀ ਪ੍ਰਤੀਕਿਰਿਆ ਨੂੰ ਵੀ ਸਮਝਦੇ ਹਨ। ਦਬਾਅ ਦੀ ਸਥਿਤੀ ‘ਚ ਖਿਡਾਰੀਆਂ ਦੀ ਹਾਂ-ਪੱਖੀ ਪ੍ਰਤੀਕਿਰਿਆ ਦਾ ਕਾਰਨ ਇਹ ਹੈ ਕਿ ਇਹ ਸਭ ਜਾਣਦੇ ਹਨ ਕਿ ਉਨ੍ਹਾਂ ਦਾ ਕਪਤਾਨ ਮੁਸ਼ਕਿਲ ‘ਚ ਹੋਣ ‘ਤੇ ਵੀ ਗੁੱਸਾ ਨਹੀਂ ਕਰੇਗਾ। ਇਹੀ ਨਹੀਂ ਸਗੋਂ ਖੁਦ ਕਪਤਾਨ ਵੀ ਤਣਾਅ ਵੇਲੇ ਖੁਦ ਕਪਤਾਨ ਮੈਦਾਨ ‘ਤੇ ਉਤਰਿਆ ਅਤੇ ਉਹ ਜੇਤੂ ਰਹੇ। ਇਸ ਲਈ ਸੁਪਰ ਕਿੰਗਜ਼ ਦਾ ਵਿਸ਼ਵਾਸ ਹੈ ਕਿ ਕੁਝ ਵੀ ਅਸੰਭਵ ਨਹੀਂ। ਜਦੋਂ ਕਪਤਾਨ ਆਦਰਸ਼ ਪੇਸ਼ ਕਰਦਾ ਹੈ ਤਾਂ ਦੂਜੇ ਵੀ ਅੱਖਾਂ ਬੰਦ ਕਰਕੇ ਉਸਦੀ ਪਾਲਣਾ ਕਰਦੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਉਨ੍ਹਾਂ ਤੋਂ ਅਜਿਹਾ ਕੁਝ ਨਹੀਂ ਕਰਵਾਇਆ ਜਾ ਰਿਹਾ ਜੋ ਖੁਦ ਕਪਤਾਨ ਨੇ ਕਦੇ ਨਹੀਂ ਕੀਤਾ।



Total Views: 17733

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation