|
ਇਸ ਵਾਰ ਵੀ ਜਿੱਤਾਂਗੇ ਆਈ. ਪੀ. ਐੱਲ.
Date: May 28, 2011
ਚੇਨਈ, 27 ਮਈ (ਯੂ. ਐੱਨ. ਆਈ.)-
ਲਗਾਤਾਰ ਦੂਜੇ ਸਾਲ ਫਾਈਨਲ ‘ਚ ਜਗ੍ਹਾ ਬਣਾ ਚੁੱਕੇ ਸਾਬਕਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਦੇ ਕੋਚ ਸਟੀਫਨ ਫਲੇਮਿੰਗ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਇਕ ਵਾਰ ਫਿਰ ਆਈ. ਪੀ. ਐੱਲ. ਖਿਤਾਬ ਜਿੱਤਣ ਲਈ ਤਿਆਰ ਹੈ। ਫਲੇਮਿੰਗ ਨੇ ਵੀਰਵਾਰ ਨੂੰ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਦੁਬਾਰਾ ਫਾਈਨਲ ‘ਚ ਪਹੁੰਚ ਕੇ ਅਸੀਂ ਬਹੁਤ ਰੋਮਾਂਚਿਤ ਹਾਂ ਅਤੇ ਸਾਨੂੰ ਯਕੀਨ ਹੈ ਕਿ ਅਸੀਂ ਇਸ ਵਾਰ ਵੀ ਖਿਤਾਬ ਜਿੱਤਾਂਗੇ। ਅਸੀਂ ਕਿਸੇ ਚੀਜ਼ ਨੂੰ ਹਲਕੇ ‘ਚ ਨਹੀਂ ਲੈ ਰਹੇ ਹਾਂ ਪਰ ਘਰੇਲੂ ਮੈਦਾਨ ‘ਤੇ ਖੇਡਣ ਦਾ ਫਾਇਦਾ ਜ਼ਰੂਰ ਮਿਲੇਗਾ। ਚੇਨਈ ਇਸ ਸੈਸ਼ਨ ‘ਚ ਆਪਣੇ ਘਰੇਲੂ ਮੈਦਾਨ ‘ਤੇ ਅਜੇਤੂ ਹੈ ਅਤੇ ਇਹੀ ਕਾਰਨ ਹੈ ਕਿ ਉਸ ਨੂੰ ਖਿਤਾਬ ਜਿੱਤਣ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਕੋਚ ਨੇ ਕਿਹਾ ਕਿ ਅਸੀਂ ਇਥੇ ਸਾਰੇ ਲੀਗ ਮੈਚ ਜਿੱਤੇ ਹਨ ਅਤੇ ਪਿਛਲੇ ਕੁਝ ਬਾਹਰੀ ਮੈਚਾਂ ‘ਚ ਵੀ ਸਾਡਾ ਪ੍ਰਦਰਸ਼ਨ ਬੇਹਤਰ ਰਿਹਾ ਹੈ। ਮੈਨੂੰ ਉਮੀਦ ਹੈ ਕਿ ਫਾਈਨਲ ਲਈ ਵੀ ਸਾਨੂੰ ਉਸੇ ਤਰ੍ਹਾਂ ਦਾ ਵਿਕਟ ਮਿਲੇਗਾ ਜਿਸ ਤਰ੍ਹਾਂ ਪਿਛਲੇ ਮੈਚਾਂ ‘ਚ ਸੀ। ਫਲੈਮਿੰਗ ਨੇ ਟੀਮ ‘ਚ ਤੀਜੇ ਸਪਿਨਰ ਦੀ ਕਮੀ ਦੀ ਗੱਲ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਸੁਰੇਸ਼ ਰੈਨਾ ਨੇ ਇਸ ਕਮੀ ਨੂੰ ਪੂਰਾ ਕਰ ਦਿੱਤਾ ਹੈ ਅਤੇ ਉਹ ਲਗਾਤਾਰ ਚੰਗੀ ਗੇਂਦਬਾਜ਼ੀ ਕਰ ਰਿਹਾ ਹੈ। ਕੋਚ ਨੇ ਟੀਮ ਦੀ ਸਫਲਤਾ ‘ਚ ਸਟ੍ਰਾਈਕ ਸਪਿਨਰ ਰਵੀਚੰਦਰਨ ਅਸ਼ਵਿਨ ਅਤੇ ਆਲ ਰਾਊਂਡਰ ਦੱਖਣੀ ਅਫਰੀਕੀ ਖਿਡਾਰੀ ਐੱਲ ਬੀ ਮੌਰਕਲ ਦੀ ਵੀ ਖੂਬ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਮੌਰਕਲ ਨੇ ਬੱਲੇਬਾਜ਼ੀ ‘ਚ ਘੱਟ ਮੌਕੇ ਮਿਲਣ ਦੇ ਬਾਵਜੂਦ ਉਪਯੋਗੀ ਯੋਗਦਾਨ ਦਿੱਤਾ ਹੈ।
|
Total Views: 17730 |