|
ਤੀਜੀ ਪੰਜਾਬ ਸੀਨੀਅਰ ਰੋਲ ਬਾਲ ਚੈਂਪੀਅਨਸ਼ਿਪ ਟਰਾਫੀ ਪਟਿਆਲਾ ਨੇ ਜਿੱਤੀ
Date: May 27, 2011
ਫ਼ਤਿਹਗੜ੍ਹ ਸਾਹਿਬ, 26 ਮਈ (ਹਰਪ੍ਰੀਤ ਕੌਰ ਟਿਵਾਣਾ)
ਫਤਿਹਗੜ੍ਹ ਸਾਹਿਬ ਦੇ ਬਚਤ ਭਵਨ ਦੇ ਗਰਾਉਂਡ ਵਿੱਚ ਕਰਵਾਈ ਗਈ। ਇਨ੍ਹਾਂ ਮੁਕਾਬਲਿਆ ਵਿੱਚ ਪੰਜਾਬ ਦੇ ਵੱਖ-ਵੱਖ ਜਿਲਿਆਂ ਤੋਂ 12-14 ਟੀਮਾਂ ਨੇ ਭਾਗ ਲਿਆ। ਇਸ ਦੋ ਦਿਨਾ ਖੇਡ ਮੁਕਾਬਲੇ ਦਾ ਉਦਘਾਟਨ ਫਤਿਹਗੜ੍ਹ ਸਾਹਿਬ ਦੇ ਸੀਨੀਅਰ ਪੁਲਿਸ ਕਪਤਾਨ ਸ੍ਰ ਰਣਬੀਰ ਸਿੰਘ ਖਟੜਾ ਦੀ ਤਰਫੋਂ ਐਸ.ਪੀ (ਡੀ) ਸ੍ਰ ਗੁਰਮੀਤ ਸਿੰਘ ਨੇ ਕੀਤਾ। ਇਸ ਖੇਡ ਦੇ ਮੁਕਾਬਲੇ ਸਬੰਧੀ ਜਾਣਕਾਰੀ ਦਿੰਦਿਆ ਪੰਜਾਬ ਰੋਲ ਬਾਲ ਐਸੋਸੀਏਸ਼ਨ ਦੇ ਸੂਬਾ ਜੁਆਇੰਟ ਸਕੱਤਰ ਤੇ ਸਕੇਟਿੰਗ ਕੋਚ ਸ੍ਰ ਸਤਵੰਤ ਸਿੰਘ ਸੋਹਲ ਨੇ ਦੱਸਿਆ ਕਿ ਤੀਜੀ ਪੰਜਾਬ ਸੀਨੀਅਰ ਰੋਲ ਬਾਲ ਚੈਂਪੀਅਨਸ਼ਿਪ ਟਰਾਫੀ ਪਟਿਆਲਾ ਦੇ ਲੜਕਿਆਂ ਨੇ ਜਿੱਤੀ। ਦੂਜੇ ਨੰਬਰ ਤੇ ਪਠਾਨਕੋਟ ਅਤੇ ਫਤਿਹਗੜ੍ਹ ਸਾਹਿਬ ਦੀ ਟੀਮ ਤੀਜੇ ਸਥਾਨ ਤੇ ਰਹੀ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸ੍ਰ ਜੁਗਰਾਜ ਸਿੰਘ ਨੇ ਆਪਣੇ ਕਰ ਕਮਲਾਂ ਨਾਲ ਕੀਤੀ। ਸ੍ਰ ਸੋਹਲ ਨੇ ਦੱਸਿਆ ਕਿ ਇਹ ਰੋਲ ਬਾਲ ਸਕੇਟਿੰਗ ਗੇਮ ਸਕੂਲੀ ਖੇਡਾਂ ਵਿੱਚ ਸ਼ਾਮਲ ਹੈ ਅਤੇ ਰਾਸ਼ਟਰੀ ਖੇਡ ਮੰਤਰਾਲੇ ਵੱਲੋਂ ਪ੍ਰਵਾਨਤ ਹੈ ਪਰ ਫਿਰ ਵੀ ਇਹ ਖੇਡ ਸਰਕਾਰ ਵੱਲੋਂ ਅਣਗੌਲੀ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਖੇਡ ਨੂੰ ਪ੍ਰਫੁਲਿਤ ਕਰਨ ਲਈ ਸਰਕਾਰ ਵੱਧ ਤੋਂ ਵੱਧ ਤਵੱਜੋਂ ਦੇਕੇ ਇਸ ਨੂੰ ਦੂਜੀਆਂ ਸਕੁਲੀ ਖੇਡਾਂ ਵਾਂਗ ਪ੍ਰਫੁਲਤ ਕਰਨ ਵਿੱਚ ਆਪਣਾ ਯੋਗਦਾਨ ਪਾਵੇ ਤੇ ਇਸ ਖੇਡ ਦੇ ਖਿਡਾਰੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਵੇ।
|
Total Views: 17729 |