|
ਪ੍ਰੋਸਟੇਟ ਕੈਂਸਰ ਦੇ ਟਿਊਮਰ ਨੂੰ ਮਾਤ ਪਾ ਸਕਦੈ ਇਕ ਮਸ਼ਰੂਮ
Date: May 25, 2011
ਵਾਸ਼ਿੰਗਟਨ, (ਭਾਸ਼ਾ)¸
ਅੰਤਰਰਾਸ਼ਟਰੀ ਵਿਗਿਆਨਿਕਾਂ ਨੇ ਦਾਅਵਾ ਕੀਤਾ ਹੈ ਕਿ ਏਸ਼ੀਆ ‘ਚ ਵਰਤੇ ਜਾਣ ਵਾਲੇ ਇਕ ਖਾਸ ਕਿਸਮ ਦੇ ਮਸ਼ਰੂਮ ਨਾਲ ਪ੍ਰੋਸਟੇਟ ਕੈਂਸਰ ਤੋਂ ਨਿਜਾਤ ਪਾਈ ਜਾ ਸਕਦੀ ਹੈ। ਕਵੀਂਸਲੈਂਡ ਯੂਨੀਵਰਸਿਟੀ ਆਫ ਟੈਕਨੋਲਾਜੀ ਦੇ ਵਿਗਿਆਨਿਕਾਂ ਨੇ ਦਸਿਆ ਹੈ ਕਿ ਤੁਰਕੀ ਟੇਲ ਮਸ਼ਰੂਮ ਪ੍ਰਯੋਗਸ਼ਾਲਾ ‘ਚ ਚੂਹਿਆਂ ‘ਚ ਪ੍ਰੋਸਟੇਟ ਕੈਂਸਰ ਨੂੰ ਵਿਕਸਿਤ ਹੋਣ ਤੋਂ ਦਬਾਉਣ ‘ਚ 100 ਫੀਸਦੀ ਪ੍ਰਭਾਵੀ ਸਾਬਿਤ ਹੋ ਰਿਹਾ ਹੈ। ਮੁੱਖ ਖੋਜੀ ਡਾ. ਪੈਟ੍ਰਿਕ ਲਿੰਗ ਨੇ ਦੱਸਿਆ ਕਿ ਤੁਰਕੀ ਟੇਲ ਮਸ਼ਰੂਮ ‘ਚ ਮਿਲਣ ਵਾਲੇ ਤੱਤ ਪਾਲੀਸੈਕੈਰੋਪੇਪਟਾਈਡ ਦੇ ਬਾਰੇ ‘ਚ ਪਤਾ ਲਗਿਆ ਹੈ ਕਿ ਚੂਹਿਆਂ ‘ਚ ਪ੍ਰੋਸਟੇਟ ਕੈਂਸਰ ਸਟੇਮ ਕੋਸ਼ਿਕਾਵਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਟਿਊਮਰ ਬਣਨ ਦੀ ਸੰਭਾਵਨਾ ਨੂੰ ਘੱਟ ਕਰਦਾ ਹੈ।
|
Total Views: 17727 |