|
ਉਪਯੋਗੀ ਸੁਝਾਅ
Date: May 25, 2011
* ਛੋਟੇ ਮੂੰਹ ਵਾਲੀਆਂ ਬੋਤਲਾਂ, ਥਰਮਸ ਆਦਿ ਨੂੰ ਸਾਫ ਕਰਨ ਲਈ ਸ਼ੀਸ਼ੀ ਧੋਣ ਵਾਲੇ ਬਰੱਸ਼ ਜਾਂ ਪੁਰਾਣੇ ਟੂਥਬਰੱਸ਼ ਨੂੰ ਸਾਬਣ ਲਗਾ ਕੇ ਚਾਰੇ ਪਾਸੇ ਘੁਮਾ ਦਿਓ। ਇਸ ਨਾਲ ਘੱਟ ਸਾਬਣ ਖਰਚ ਹੋਵੇਗਾ।
* ਨਹਾਉਣ ਤੋਂ ਪਹਿਲਾਂ ਸਾਬਣ ਸਾਰੇ ਸਰੀਰ ‘ਤੇ ਨਾ ਲਗਾ ਕੇ ਝਾਂਵੇ ‘ਤੇ ਲਗਾਓ, ਫਿਰ ਝਾਂਵਾ ਸਾਰੇ ਸਰੀਰ ‘ਤੇ ਰਗੜੋ।
* ਖੀਰੇ ਤੇ ਆਲੂ ਦਾ ਰਸ ਕੱਢ ਕੇ ਛਾਣ ਲਵੋ ਅਤੇ ਇਕ ਸ਼ੀਸ਼ੀ ‘ਚ ਪਾਓ। ਨਾਲ ਹੀ ਨਿੰਬੂ ਦਾ ਰਸ, ਗੁਲਾਬ ਜਲ, ਸ਼ਹਿਦ ਤੇ ਥੋੜ੍ਹੀ ਜਿਹੀ ਹਲਦੀ ਵੀ ਮਿਕਸ ਕਰਕੇ ਫਰਿੱਜ ‘ਚ ਰੱਖਣ ਨਾਲ ਇਹ ਜਲਦੀ ਖਰਾਬ ਵੀ ਨਹੀਂ ਹੋਵੇਗਾ। ਜਦੋਂ ਵੀ ਚਾਹੋ, ਰੂੰ ਨਾਲ ਚਿਹਰੇ ਤੇ ਗਰਦਨ ‘ਤੇ ਲਗਾਓ। ਸੁੱਕਣ ‘ਤੇ ਬਰਫ ਮਲ ਲਵੋ। ਚਿਹਰਾ ਚਮਕ ਉੱਠੇਗਾ।
* ਸੂਜ਼ੀ, ਮੈਦਾ, ਮਲਾਈ, ਹਲਦੀ, ਨਿੰਬੂ ਦਾ ਰਸ, ਵੇਸਣ, ਹਲਕਾ ਜਿਹਾ ਤੇਲ, ਦੁੱਧ ਸਾਰਿਆਂ ਨੂੰ ਮਿਕਸ ਕਰ ਕੇ ਲੇਪ ਬਣਾਓ ਅਤੇ ਚਿਹਰੇ ‘ਤੇ ਲਗਾਓ। ਇਸ ਨਾਲ ਚਿਹਰਾ ਖਿੜ ਜਾਂਦਾ ਹੈ।
* ਲੱਤਾਂ ‘ਚ ਦਰਦ ਹੋਵੇ ਤਾਂ ਸਰ੍ਹੋਂ ਦੇ ਤੇਲ ਵਿਚ ਲੂਣ ਮਿਲਾ ਕੇ ਗਰਮ ਕਰ ਕੇ ਮਾਲਿਸ਼ ਕਰੋ।
* ਪਿਤ ਹੋਣ ‘ਤੇ ਸਾਰੇ ਸਰੀਰ ‘ਤੇ ਦੇਸੀ ਘਿਓ ਦੀ ਮਾਲਿਸ਼ ਕਰੋ। ਇਸ ਨਾਲ ਪਿਤ ਖਤਮ ਹੋ ਜਾਵੇਗੀ ਤੇ ਮੁੜ ਨਹੀਂ ਹੋਵੇਗੀ।
* ਪਿਸ਼ਾਬ ਕਰਨ ਵੇਲੇ ਵਿਚ-ਵਿਚ ਰੋਕੋ, ਫਿਰ ਕਰੋ ਅਤੇ ਦੰਦਾਂ ਨੂੰ ਜ਼ੋਰ ਨਾਲ ਦਬਾ ਕੇ ਪਿਸ਼ਾਬ ਕਰੋ। ਇਸ ਨਾਲ ਗੁਰਦੇ ਖਰਾਬ ਨਹੀਂ ਹੋਣਗੇ।
—ਅਲਕਾ ਅਮਰੀਸ਼ ਚੌਧਰੀ
|
Total Views: 17724 |