|
ਗਰਭਧਾਰਨ ‘ਚ ਪ੍ਰੇਸ਼ਾਨੀ ਪੈਦਾ ਕਰ ਸਕਦੈ ਕੌਫੀ ਦਾ ਸੇਵਨ
Date: May 25, 2011
ਲੰਡਨ, 24 ਮਈ (ਪ,ਪ)-
ਜੇਕਰ ਤੁਸੀਂ ਰੋਜ਼ ਬਹੁਤ ਜ਼ਿਆਦਾ ਕੌਫੀ ਪੀਣ ਦੀ ਸ਼ੌਕੀਨ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਇਕ ਨਵੀਂ ਖੋਜ ਮੁਤਾਬਕ ਜੇਕਰ ਤੁਸੀਂ ਰੋਜ਼ ਬਹੁਤ ਜ਼ਿਆਦਾ ਮਾਤਰਾ ਵਿਚ ਕੌਫੀ ਪੀਂਦੇ ਹੋ ਤਾਂ ਤੁਹਾਨੂੰ ਗਰਭਧਾਰਨ ਕਰਨ ਵਿਚ ਪ੍ਰੇਸ਼ਾਨੀ ਹੋ ਸਕਦੀ ਹੈ। ਇਸ ਤੋਂ ਪਹਿਲਾਂ ਹੋਈਆਂ ਖੋਜਾਂ ‘ਚ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਜ਼ਿਆਦਾ ਮਾਤਰਾ ਵਿਚ ਕੌਫੀ ਪੀਣ ਨਾਲ ਗਰਭਧਾਰਨ ਕਰਨ ਵਿਚ ਸਮੱਸਿਆ ਹੋਣ ਲੱਗਦੀ ਹੈ ਪਰ ਅਜੇ ਤਕ ਇਸ ਦੇ ਕਾਰਨ ਬਾਰੇ ਕੋਈ ਪਤਾ ਨਹੀਂ ਸੀ। ਇਸ ਖੋਜ ਨਾਲ ਹੀ ਇਹ ਸਮੱਸਿਆ ਕਿਉਂ ਹੁੰਦੀ ਹੈ, ਇਹ ਗੱਲ ਸਾਹਮਣੇ ਆ ਗਈ ਹੈ।
|
Total Views: 17721 |