|
5 ਦੇਸ਼ਾਂ ਵਿਚ ਸ਼ੂਟਿੰਗ ਕਰੇਗਾ ਸਲਮਾਨ
Date: May 25, 2011
ਮੁੰਬਈ, 24 ਮਈ (ਏਜੰਸੀ)-
ਯਸ਼ਰਾਜ ਬੈਨਰ ਦੀ ਫਿਲਮ ‘ਏਕ ਥਾ ਟਾਈਗਰ’ ਲਈ ਸਲਮਾਨ ਖਾਨ 5 ਦੇਸ਼ਾਂ ਦੀਆਂ ਵੱਖ-ਵੱਖ ਲੋਕੇਸ਼ਨਾਂ ‘ਤੇ ਸ਼ੂਟਿੰਗ ਕਰੇਗਾ। ਚਿੱਲੀ, ਡਬਲਿਨ ਅਤੇ ਇਸਤਾਂਬੁਲ ਵਰਗੀਆਂ ਥਾਵਾਂ ‘ਤੇ ਹੋਣ ਵਾਲੀ ਸ਼ੂਟਿੰਗ ਦੇ ਪ੍ਰੋਗਰਾਮ ਬਣਾਏ ਜਾ ਚੁੱਕੇ ਹਨ। ਇਸੇ ਜੁਲਾਈ ਵਿਚ ਸ਼ੂਟਿੰਗ ਸ਼ੁਰੂ ਹੋਣ ਦੀ ਪੂਰੀ ਸੰਭਾਵਨਾ ਹੈ। ਦਰਅਸਲ ਫਿਲਮ ‘ਏਕ ਥਾ ਟਾਈਗਰ’ ਯਸ਼ਰਾਜ ਬੈਨਰ ਦੀ ਸਭ ਤੋਂ ਮਹੱਤਵਪੂਰਨ ਫਿਲਮ ਹੈ, ਇਸ ਲਈ ਇਸ ਫਿਲਮ ਦਾ ਬਜਟ ਵੀ ਬਹੁਤ ਵੱਡਾ ਹੈ। ਕਬੀਰ ਖਾਨ ਦੇ ਨਿਰਦੇਸ਼ਨ ਵਿਚ ਬਣਨ ਵਾਲੀ ਇਸ ਫਿਲਮ ਦੀ ਕਹਾਣੀ ਇਕ ਸੱਚੀ ਘਟਨਾ ਤੋਂ ਪ੍ਰੇਰਿਤ ਹੈ। ਇਸ ਫਿਲਮ ਵਿਚ ਸਲਮਾਨ ਟਾਈਗਰ ਨਾਂ ਦੇ ਇਕ ਰਾਅ ਏਜੰਟ ਦਾ ਕਿਰਦਾਰ ਨਿਭਾਉਣ ਜਾ ਰਿਹਾ ਹੈ।
|
Total Views: 17719 |