|
ਅਮੀਰ ਤੇ ਪੜ੍ਹੀਆਂ-ਲਿਖੀਆਂ ਕੁੜੀਆਂ ਵਧ ਰਹੀਆਂ ਹਨ ਗਰਭਪਾਤ ਵੱਲ
Date: May 25, 2011
ਨਵੀਂ ਦਿੱਲੀ, ਬੋਸਟਨ, 24 ਮਈ (ਪ,ਪ)-
ਅਮੀਰ ਘਰਾਂ ਦੀਆਂ ਕੁੜੀਆਂ ਅਤੇ ਪੜ੍ਹੀਆਂ-ਲਿਖੀਆਂ ਕੁੜੀਆਂ ਆਪਣੀ ਹੋਣ ਵਾਲੀ ਦੂਸਰੀ ਔਲਾਦ ਲਈ ਵੀ ਕੁੜੀ ਹੋਣ ਦੀ ਸੂਰਤ ਵਿਚ ਉਸਦਾ ਗਰਭਪਾਤ ਕਰਵਾ ਦਿੰਦੀਆਂ ਹਨ। ਵੱਕਾਰੀ ‘ਲੈਂਸੇਟ’ ਰਸਾਲੇ ਦੇ ਅਗਾਮੀ ਅੰਕ ਵਿਚ ਛਪਣ ਲਈ ਤਿਆਰ ਇਸ ਖੋਜ ਮੁਤਾਬਕ 1980 ਤੋਂ 2010 ਵਿਚ ਇਸ ਤਰ੍ਹਾਂ ਦੇ ਗਰਭਪਾਤਾਂ ਦੀ ਗਿਣਤੀ 40 ਲੱਖ ਤੋਂ ਇਕ ਕਰੋੜ 20 ਲੱਖ ਵਿਚ ਰਹੀ ਹੈ। ਇਸ ਤਰ੍ਹਾਂ ਦੀਆਂ ਕੁੜੀਆਂ ਦੇ ਪਰਿਵਾਰ ਵਾਲਿਆਂ ਦਾ ਮੰਨਣਾ ਹੈ ਕਿ ਪਰਿਵਾਰ ਵਿਚ ਘੱਟੋ-ਘੱਟ ਇਕ ਔਲਾਦ ਮੁੰਡਾ ਹੀ ਹੋਣਾ ਚਾਹੀਦਾ ਹੈ। ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਖੋਜਕਾਰਾਂ ਨੇ ਸਤੰਬਰ 2004 ਤੋਂ ਦਸੰਬਰ 2009 ਵਿਚਾਲੇ ਲਿੰਗ ਨਿਰਧਾਰਨ ਪ੍ਰੀਖਣ ਕਰਵਾਉਣ ਵਾਲੀਆਂ ਕੈਲੀਫੋਰਨੀਆ, ਨਿਊ ਜਰਸੀ ਅਤੇ ਨਿਊਯਾਰਕ ਦੀਆਂ ਪ੍ਰਵਾਸੀ ਭਾਰਤੀ ਔਰਤਾਂ ਦਾ ਇੰਟਰਵਿਊ ਲਿਆ। ਇਸ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ 40 ਫੀਸਦੀ ਔਰਤਾਂ ਇਹ ਜਾਣਨ ਤੋਂ ਬਾਅਦ ਕਿ ਉਨ੍ਹਾਂ ਦੇ ਗਰਭ ਵਿਚ ਕੰਨਿਆ ਪਲ ਰਹੀ ਹੈ, ਗਰਭਪਾਤ ਕਰਵਾ ਦਿੰਦੀਆਂ ਹਨ। ਇਨ੍ਹਾਂ ਵਿਚ ਭਾਰਤੀ ਔਰਤਾਂ ਸਭ ਤੋਂ ਅੱਗੇ ਹਨ।
|
Total Views: 17718 |