|
ਕੋਕਾ ਕੋਲਾ ਨੇ ਲਾਂਚ ਕੀਤਾ ‘ਪਿਓਰ ਜੂਸ’
Date: May 25, 2011
ਜਲੰਧਰ, 24 ਮਈ (ਪ,ਪ)¸
ਕੋਕਾ ਕੋਲਾ ਕੰਪਨੀ ਨੇ ਮੰਗਲਵਾਰ ਲੋਕਾਂ ਦੀ ਸਿਹਤ ਨੂੰ ਧਿਆਨ ‘ਚ ਰੱਖਦੇ ਹੋਏ 100 ਫੀਸਦੀ ਪਿਓਰ ਜੂਸ ਬਾਜ਼ਾਰ ਵਿਚ ਉਤਾਰਿਆ ਹੈ, ਜਿਸ ਨੂੰ ਮਿੰਟ ਮੇਡ 100% ਜੂਸ ਦਾ ਨਾਂ ਦਿੱਤਾ ਗਿਆ ਹੈ। ਕੰਪਨੀ ਨੇ ਆਪਣੇ ਨਵੇਂ ਜੂਸ ਦੀ ਲਾਂਚਿਗ ਸ਼੍ਰੀ ਅਵਿਨਾਸ਼ ਚੋਪੜਾ ਤੋਂ ਕਰਵਾਈ। ਇਸ ਮੌਕੇ ‘ ਤੇ ਕੰਪਨੀ ਦੇ ਸੀਨੀਅਰ ਉਪ ਮੁਖੀ ਡੀ. ਪੀ. ਸਿੰਘ ਅਤੇ ਡਿਪਟੀ ਪ੍ਰਬੰਧਕ ਐੱਮ. ਐੱਮ. ਸੈਣੀ ਵੀ ਮੌਜੂਦ ਸਨ। ਡੀ. ਪੀ. ਸਿੰਘ ਨੇ ਦੱਸਿਆ ਕਿ ਨਵੇਂ ਜੂਸ ਐਪਲ, ਓਰੰਜ ਅਤੇ ਗ੍ਰੇਪਸ ਫਲੇਵਰ ‘ਚ ਹੋਣਗੇ। ਇਨ੍ਹਾਂ ਨੂੰ 2 ਪੈਕਿੰਗ ਵਿਚ ਉਤਾਰਿਆ ਗਿਆ ਹੈ। 200 ਐੱਮ. ਐੱਲ. ਦੀ ਕੀਮਤ 20 ਰੁਪਏ ਅਤੇ 1 ਲਿਟਰ ਦੀ ਕੀਮਤ 85 ਰੁਪਏ ਰੱਖੀ ਹੈ। ਉਨ੍ਹਾਂ ਕਿਹਾ ਕਿ ਨਵੇਂ ਜੂਸ ‘ਚ ਨਾ ਤਾਂ ਵਾਧੂ ਖੰਡ ਪਾਈ ਗਈ ਹੈ ਤੇ ਨਾ ਹੀ ਇਸ ਵਿਚ ਕਿਸੇ ਰੰਗ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਸ਼ੁੱਧ ਰੂਪ ਨਾਲ ਜੂਸ ‘ਤੇ ਆਧਾਰਤ ਹੈ। ਕੰਪਨੀ ਨੇ ਆਪਣੇ ਨਵੇਂ ਉਤਪਾਦਾਂ ਨੂੰ ’ਲਾਈਫ ਦਾ ਰਸ’ ਦਾ ਨਾਂ ਦਿੱਤਾ ਹੈ। ਇਸ ਨਾਲ ਲੋਕਾਂ ਦੀ ਸਿਹਤ ‘ਤੇ ਕੋਈ ਉਲਟ ਅਸਰ ਨਹੀਂ ਪਏਗਾ।
|
Total Views: 17710 |