|
ਸ਼ੇਅਰ ਬਾਜ਼ਾਰ ‘ਚ ਹਲਕਾ ਸੁਧਾਰ,ਸੈਂਸੈਕਸ 19 ਅੰਕ ਸੁਧਰਿਆ
Date: May 25, 2011
ਮੁੰਬਈ, 24 ਮਈ (ਪ,ਪ)-
ਵਿਸ਼ਵ ਦੇ ਪ੍ਰਮੁੱਖ ਬਾਜ਼ਾਰ ਵਿਚ ਤੇਜ਼ੀ ਦੀ ਖਬਰ ਨਾਲ ਅੱਜ ਸਥਾਨਕ ਸ਼ੇਅਰ ਬਾਜ਼ਾਰ ਵਿਚ ਤੇਜ਼ੀ ਪਰਤ ਆਈ। ਕੱਲ ਦੀ ਤੇਜ਼ ਗਿਰਾਵਟ ਦੇ ਬਾਵਜੂਦ ਅੱਜ ਬੈਂਕ ਅਤੇ ਪੂੰਜੀਗਤ ਸਾਮਾਨ ਬਣਾਉਣ ਵਾਲੀਆਂ ਕੰਪਨੀਆਂ ਦੇ ਸ਼ੇਅਰਾਂ ਨੂੰ ਹੇਠਾਂ ਦੇ ਰੇਟਾਂ ‘ਤੇ ਲਿਵਾਲੀ ਦਾ ਸਮਰਥਨ ਮਿਲਦਾ ਰਿਹਾ, ਜਿਸ ਨਾਲ ਮੁੰਬਈ ਸ਼ੇਅਰ ਬਾਜ਼ਾਰ ਦਾ ਮੁੱਖ ਸੂਚਕ ਅੰਕ ਸੈਂਸੈਕਸ ਲਗਭਗ 19 ਅੰਕ ਦੇ ਹਲਕੇ ਜਿਹੇ ਵਾਧੇ ਨਾਲ ਮੁੜ 18 ਹਜ਼ਾਰ ਤੋਂ ਉੱਪਰ ਪੁੱਜ ਗਿਆ। ਏਸ਼ੀਆਈ ਅਤੇ ਖਾਸ ਕਰਕੇ ਯੂਰਪੀ ਬਾਜ਼ਾਰਾਂ ਵਿਚ ਤੇਜ਼ੀ ਦੌਰਾਨ ਨਿਵੇਸ਼ ਫੰਡਾਂ ਦੀ ਲਿਵਾਲੀ ਹਲਕੀ ਹੀ ਰਹੀ। ਬੰਬਈ ਸਟਾਕ ਐਕਸਚੇਂਜ ਦੇ ਸੈਂਸੈਕਸ 18.64 ਅੰਕ ਦੇ ਵਾਧੇ ਨਾਲ ਮੁੜ 18 ਹਜ਼ਾਰ ਅੰਕ ਦਾ ਪੱਧਰ ਹਾਸਲ ਕਰ ਲਿਆ। 30 ਸ਼ੇਅਰਾਂ ਵਾਲਾ ਸੈਂਸੈਕਸ 18.64 ਅੰਕ ਸੁਧਰ ਕੇ 18011.97 ਅੰਕ ‘ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਕ ਸਮੇਂ ਇਹ 18110.39 ਅੰਕ ਤਕ ਵੀ ਗਿਆ ਸੀ। ਓਧਰ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 8.30 ਅੰਕ ਦੇ ਮਾਮੂਲੀ ਵਾਧੇ ਨਾਲ 5394.85 ਅੰਕ ‘ਤੇ ਬੰਦ ਹੋਇਆ।
|
Total Views: 17709 |