punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ ਸੈਕਸ ਲਈ ਉਕਸਾਉਂਦੇ ਨੇ ਕਿੰਨਰ  ¤ ਕਾਲਾ ਖੇਡ ਬਣਦਾ ਜਾ ਰਿਹਾ ਹੈ ਆਈ. ਪੀ. ਐਲ. : ਬਾਬਾ ਰਾਮਦੇਵ  ¤ — ਕਰਜ਼ੇ ਦੀ ਮਾਰ ਝੱਲ ਰਿਹਾ ਅੱਜ ਦਾ ਕਿਸਾਨ  ¤  ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਵਿਦਿਆਰਥੀ ਦਾ ਸਨਮਾਨ।  ¤  ਸੀਵਰੇਜ ਬਣਿਆ ਪ੍ਰੇਸ਼ਾਨੀਆ ਦਾ ਘਰ  ¤  ਹਿੰਦੂ ਸੰਗਠਨਾਂ ਵਲੋਂ ਅਮਰਨਾਥ ਯਾਤਰਾ ਦੇ ਦਿਨ ਘਟਾਏ ਜਾਣ ਤੇ ਕਾਦੀਆਂ ਵਿੱਚ ਰੋਸ਼ ਪ੍ਰਦਰਸ਼ਨ ਕੀਤਾ  ¤  ਕਾਦੀਆਂ ਦਾ ਦੰਪਤੀ ਬੁਕਾਫ਼ੇਸਟ (ਜਰਮਨੀ) ਵਿੱਚ ਹੋ ਰਿਹਾ ਹੈ ਏਅਰ ਇੰਡੀਆ ਦੇ ਕਾਰਨ ਖਜਲ ਖੁਆਰ  ¤ .  X7 News English :: X7 News Hindi :: X7 News Punjabi
News Category

5 ਲੱਖ ਤੱਕ ਰਿਟਰਨ ਭਰਨ ਤੋਂ ਛੋਟ ਇਸੇ ਸਾਲ ਤੋਂ


Date: May 25, 2011
Print This Story. Mail this to friend.

ਨਵੀਂ ਦਿੱਲੀ, 24 ਮਈ (ਏਜੰਸੀਆਂ)-



ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਅੱਜ ਇਥੇ ਮੁੱਖ ਇਨਕਮ ਟੈਕਸ ਕਮਿਸ਼ਨਰਾਂ ਅਤੇ ਇਨਕਮ ਟੈਕਸ ਜਨਰਲ ਡਾਇਰੈਕਟਰਾਂ ਦੇ 27ਵੇਂ ਸਾਲਾਨਾ ਸੰਮੇਲਨ ਦਾ ਉਦਘਾਟਨ ਕਰਦਿਆਂ ਕਿਹਾ ਕਿ ਕਾਲੇ ਧਨ ਦੀ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਸਰਗਰਮ ਹੈ। ਸਰਕਾਰ ਨੇ ਕਈ ਦੇਸ਼ਾਂ ਨਾਲ ਦੋਹਰੇ ਟੈਕਸੇਸ਼ਨ ਤੋਂ ਬਚਣ ਦੇ ਸਮਝੌਤੇ ‘ਚ ਸੋਧ ਕੀਤੀ ਹੈ। ਇਨ੍ਹਾਂ ਵਿਚ ਬੈਂਕਿੰਗ ਖੇਤਰ ਨਾਲ ਜੁੜੀਆਂ ਸੂਚਨਾਵਾਂ ਨੂੰ ਮੁਹੱਈਆ ਕਰਵਾਉਣ ਦੀ ਵਿਵਸਥਾ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕਾਲੇ ਧਨ ਦੀ ਪਨਾਹਗਾਹ ਮੰਨੇ ਜਾਣ ਵਾਲੇ ਕਈ ਦੇਸ਼ਾਂ ਨਾਲ ਟੈਕਸ ਸੂਚਨਾਵਾਂ ਦੇ ਆਦਾਨ-ਪ੍ਰਦਾਨ ਲਈ ਵੀ ਸਮਝੌਤੇ ਕੀਤੇ ਗਏ ਹਨ। ਇਹ ਦੋਵੇਂ ਹੀ ਸਮਝੌਤੇ ਅਹਿਮ ਹਥਿਆਰ ਹਨ, ਜਿਨ੍ਹਾਂ ਨਾਲ ਇਨਕਮ ਟੈਕਸ ਵਿਭਾਗ ਕਾਲੇ ਧਨ ਦੀ ਸਮੱਸਿਆ ਨਾਲ ਨਜਿੱਠ ਸਕੇਗਾ। ਮੁਖਰਜੀ ਨੇ ਕਿਹਾ ਕਿ ਤੀਜੇ ਉਪਾਅ ਦੇ ਤੌਰ ‘ਤੇ ‘ਟਰਾਂਸਫਰ ਪ੍ਰਾਈਸ ਮੈਕੇਨਿਜ਼ਮ’ ਯਾਨੀ ਆਪਸ ਵਿਚ ਜੁੜੀਆਂ ਕੰਪਨੀਆਂ ਵਿਚਾਲੇ ਖਰੀਦੋ-ਫਰੋਖਤ ਦੇ ਰੈਗੂਲੇਸ਼ਨ ਦੀ ਵਿਵਸਥਾ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸੌਦਿਆਂ ਨਾਲ ਜੁੜੇ ਨਿਯਮਾਂ ਨੂੰ ਮਜ਼ਬੂਤ ਬਣਾ ਕੇ ਹੁਣ ਤਕ ਵੱਖ-ਵੱਖ ਕੰਪਨੀਆਂ ਵਲੋਂ 33 ਹਜ਼ਾਰ ਕਰੋੜ ਰੁਪਏ ਦੀ ਕਮਾਈ ਨੂੰ ਵਿਦੇਸ਼ ਭੇਜਣ ਦੀ ਚਾਲ ਕੱਟੀ ਜਾ ਚੁੱਕੀ ਹੈ। ਕੰਪਨੀਆਂ ਅਜਿਹੇ ਸੌਦੇ ਵਿਚ ਕੀਮਤਾਂ ਨੂੰ ਬਹੁਤ ਜ਼ਿਆਦਾ ਘਟਾ ਕੇ ਜਾਂ ਵਧਾ ਕੇ ਦਿਖਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਸਾਡੇ ਕਰੰਸੀ ਦੇ ਨਕਲੀ ਨੋਟ ਤਿਆਰ ਕੀਤੇ ਜਾਣੇ ਸਰਕਾਰ ਲਈ ਵੱਡੀ ਚਿੰਤਾ ਦਾ ਕਾਰਨ ਹੈ। ਜਾਅਲੀ ਕਰੰਸੀ ਦੇ ਅਪਰਾਧ ਉਤੇ ਕੰਟਰੋਲ ਲਈ ਸਰਕਾਰ ਵਲੋਂ ਸਾਰੇ ਮੁੱਲ ਦੇ ਨੋਟਾਂ ਵਿਚ ਸੁਰੱਖਿਆ ਫੀਚਰ ਲਈ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਕਰੰਸੀ ਦੇ ਨਵੇਂ ਨੋਟਾਂ ਵਿਚ ਰੁਪਏ ਦਾ ਪ੍ਰਤੀਕ ਚਿੰਨ੍ਹ ਵੀ ਹੋਵੇਗਾ ਅਤੇ ਇਸ ਤਰ੍ਹਾਂ ਦੇ ਨੋਟ ਛੇਤੀ ਹੀ ਪ੍ਰੋਸੈਸਿੰਗ ਵਿਚ ਆ ਜਾਣਗੇ। ਇਸ ਤੋਂ ਇਲਾਵਾ ਭਾਰਤੀ ਰਿਜ਼ਰਵ ਬੈਂਕ ਰੁਪਏ ਦੇ ਪ੍ਰਤੀਕ ਚਿੰਨ੍ਹ ਸਮੇਤ ਬਿਹਤਰ

ਡਿਜ਼ਾਈਨ ਅਤੇ ਚਮਕ ਵਾਲੇ ਨਵੇਂ ਸਿੱਕੇ ਵੀ ਜੁਲਾਈ 2011 ਵਿਚ ਜਾਰੀ ਕਰੇਗਾ। ਮੁਖਰਜੀ ਨੇ ਕਿਹਾ ਕਿ ਪੰਜ ਲੱਖ ਰੁਪਏ ਤਕ ਦੀ ਸਾਲਾਨਾ ਆਮਦਨ ਵਾਲੇ ਨੌਕਰੀਪੇਸ਼ਾ ਲੋਕਾਂ ਨੂੰ ਇਨਕਮ ਟੈਕਸ ਰਿਟਰਨ ਭਰਨ ਤੋਂ ਰਿਆਇਤ ਦੇਣ ਵਾਲਾ ਨੋਟੀਫਿਕੇਸ਼ਨ ਛੇਤੀ ਜਾਰੀ ਹੋਵੇਗਾ ਅਤੇ ਕਰਦਾਤਾ ਇਸੇ ਨਿਰਧਾਰਨ ਸਾਲ ਤੋਂ ਇਸ ਛੋਟ ਦਾ ਲਾਭ ਲੈ ਸਕਣਗੇ। ਉਨ੍ਹਾਂ ਇਨਕਮ ਟੈਕਸ ਵਿਭਾਗ ਨੂੰ ਕਿਹਾ ਕਿ ਸੰਸਾਰਿਕ ਆਰਥਿਕ ਮਾਹੌਲ ਬਹੁਤ ਚੰਗਾ ਨਹੀਂ ਹੈ, ਕਈ ਤਰ੍ਹਾਂ ਦੀਆਂ ਚੁਣੌਤੀਆਂ ਸਾਹਮਣੇ ਹਨ, ਉੱਚੇ ਸਰਕਾਰੀ ਘਾਟੇ ਵਿਚ ਮੇਰਾ ਵਿਸ਼ਵਾਸ ਨਹੀਂ ਹੈ, ਤੁਹਾਡੇ ਪ੍ਰਦਰਸ਼ਨ ‘ਤੇ ਹੀ ਹੁਣ ਕਾਫੀ ਕੁਝ ਨਿਰਭਰ ਹੈ ਅਤੇ ਮੈਨੂੰ ਤੁਹਾਡੇ ‘ਤੇ ਪੂਰਾ ਭਰੋਸਾ ਹੈ। ਮੁਖਰਜੀ ਨੇ ਕਿਹਾ ਕਿ ਵੱਡੇ ਵਿਕਸਿਤ ਦੇਸ਼ਾਂ ਵਿਚ ਵਿੱਤੀ ਸਥਿਤੀ ਅਨਿਸ਼ਚਿਤ ਬਣੀ ਹੋਈ ਹੈ, ਉਥੋਂ ਦੇ ਆਰਥਿਕ ਹਾਲਾਤ ਵਿਚ ਅਜੇ ਮਜ਼ਬੂਤੀ ਨਹੀਂ ਦਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਤੁਹਾਡੇ ਸਾਹਮਣੇ ਕਈ ਚੁਣੌਤੀਆਂ ਹਨ ਪਰ ਇਹ ਚੁਣੌਤੀਆਂ ਘਰੇਲੂ ਮੋਰਚੇ ‘ਤੇ ਨਹੀਂ ਵਿਦੇਸ਼ੀ ਅਰਥਵਿਵਸਥਾਵਾਂ ਨਾਲ ਹਨ। ਪ੍ਰਣਬ ਮੁਖਰਜੀ ਨੇ ਕਿਹਾ ਕਿ ਉਹ ਕੌਮਾਂਤਰੀ ਮੁਦਰਾਕੋਸ਼ (ਆਈ. ਐਮ. ਐਫ.) ਦੇ ਨਵੇਂ ਡਾਇਰੈਕਟਰ ਦੀ ਚੋਣ ਦੇ ਮੁੱਦੇ ‘ਤੇ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਵਿੱਤ ਮੰਤਰੀਆਂ ਨਾਲ ਸੰਪਰਕ ਬਣਾਏ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਘਟਨਾਚੱਕਰ ‘ਤੇ ਨਜ਼ਰ ਰੱਖੇ ਹੋਏ ਹਨ, ਭਾਵੇਂ ਇਹ ਮੰਗ ਉਠ ਰਹੀ ਹੈ ਕਿ ਆਈ. ਐਮ. ਐਫ. ਮੁੱਖੀ ਕਿਸੇ ਉਭਰਦੇ ਤੇ ਵਿਕਾਸਸ਼ੀਲ ਦੇਸ਼ ਤੋਂ ਹੋਣਾ ਚਾਹੀਦਾ ਹੈ ਪਰ ਯੂਰਪੀ ਦੇਸ਼ਾਂ ਦੇ ਕਈ ਨੇਤਾਵਾਂ ਨੇ ਫਰਾਂਸ ਦੀ ਵਿੱਤ ਮੰਤਰੀ ਕ੍ਰਿਸਟਿਨ ਲੇਗਾਰਦ ਨੂੰ ਆਈ. ਐਮ. ਐਫ. ਦੇ ਚੋਟੀ ਦੇ ਅਹੁਦੇ ‘ਤੇ ਬਿਠਾਉਣ ਦੀ ਮੁਹਿੰਮ ਛੇੜ ਦਿੱਤੀ ਹੈ। ਇਸ ਅਹੁਦੇ ਲਈ ਲੇਗਾਰਦ ਤੋਂ ਇਲਾਵਾ ਭਾਰਤ ਦੇ ਯੋਜਨਾ ਕਮਿਸ਼ਨ ਦੇ ਡਿਪਟੀ ਚੇਅਰਮੈਨ ਮੋਨਟੇਕ ਸਿੰਘ ਆਹਲੂਵਾਲੀਆ ਅਤੇ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਗਾਰਡਨ ਬ੍ਰਾਊਨ ਅਤੇ ਕਈ ਹੋਰ ਵੀ ਵਿਅਕਤੀ ਇਸ ਦੌੜ ਵਿਚ ਸ਼ਾਮਲ ਹਨ।



Total Views: 17705

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation