punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ ਸੈਕਸ ਲਈ ਉਕਸਾਉਂਦੇ ਨੇ ਕਿੰਨਰ  ¤ ਕਾਲਾ ਖੇਡ ਬਣਦਾ ਜਾ ਰਿਹਾ ਹੈ ਆਈ. ਪੀ. ਐਲ. : ਬਾਬਾ ਰਾਮਦੇਵ  ¤ — ਕਰਜ਼ੇ ਦੀ ਮਾਰ ਝੱਲ ਰਿਹਾ ਅੱਜ ਦਾ ਕਿਸਾਨ  ¤  ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਵਿਦਿਆਰਥੀ ਦਾ ਸਨਮਾਨ।  ¤  ਸੀਵਰੇਜ ਬਣਿਆ ਪ੍ਰੇਸ਼ਾਨੀਆ ਦਾ ਘਰ  ¤  ਹਿੰਦੂ ਸੰਗਠਨਾਂ ਵਲੋਂ ਅਮਰਨਾਥ ਯਾਤਰਾ ਦੇ ਦਿਨ ਘਟਾਏ ਜਾਣ ਤੇ ਕਾਦੀਆਂ ਵਿੱਚ ਰੋਸ਼ ਪ੍ਰਦਰਸ਼ਨ ਕੀਤਾ  ¤  ਕਾਦੀਆਂ ਦਾ ਦੰਪਤੀ ਬੁਕਾਫ਼ੇਸਟ (ਜਰਮਨੀ) ਵਿੱਚ ਹੋ ਰਿਹਾ ਹੈ ਏਅਰ ਇੰਡੀਆ ਦੇ ਕਾਰਨ ਖਜਲ ਖੁਆਰ  ¤ .  X7 News English :: X7 News Hindi :: X7 News Punjabi
News Category

ਦਿਲ ਦੇ ਦੌਰੇ ਦੇ ਮੁਢਲੇ ਲੱਛਣ


Date: May 23, 2011
Print This Story. Mail this to friend.

ਹੱਥ ਵਿਚ ਦਰਦ ਹੋਣ ਜਾਂ ਛਾਤੀ ਵਿਚ ਦਰਦ ਹੋਣ ਜਾਂ ਜਲਣ ਹੋਣ ‘ਤੇ ਅਕਸਰ ਲੋਕ ਇਨ੍ਹਾਂ ਨੂੰ ਗੰਭੀਰਤਾ ਨਾਲ ਨਾ ਲੈਂਦੇ ਹੋਏ ਆਪਣੀ ਮਰਜ਼ੀ ਨਾਲ ਕੈਮਿਸਟ ਕੋਲੋਂ ਦਵਾਈ ਲੈ ਕੇ ਖਾ ਲੈਂਦੇ ਹਨ। ਛਾਤੀ ਵਿਚ ਦਰਦ ਜਾਂ ਜਲਨ ਨੂੰ ਤਾਂ ਅਕਸਰ ਬਦਹਜ਼ਮੀ ਕਾਰਨ ਹੋਇਆ ਦਰਦ ਹੀ ਸਮਝਿਆ ਜਾਂਦਾ ਹੈ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਜੇ ਇਸ ਤਰ੍ਹਾਂ ਦੇ ਲੱਛਣ ਅਕਸਰ ਨਜ਼ਰ ਆਉਣ ਲੱਗਣ ਤਾਂ ਇਸ ਨੂੰ ਹਲਕੇ ਢੰਗ ਨਾਲ ਨਾ ਲੈਂਦਿਆਂ ਗੰਭੀਰਤਾ ਨਾਲ ਧਿਆਨ ਦਿਓ ਅਤੇ ਤੁਰੰਤ ਆਪਣੇ ਡਾਕਟਰ ਤੋਂ ਚੈੱਕਅਪ ਕਰਵਾਓ ਕਿਉਂਕਿ ਇਸ ਤਰ੍ਹਾਂ ਦੇ ਲੱਛਣ ਦਿਲ ਦੀ ਕਿਸੇ ਬੀਮਾਰੀ ਦੇ ਮੁਢਲੇ ਲੱਛਣ ਹੋ ਸਕਦੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਛਾਤੀ ਵਿਚ ਜਲਨ ਜਾਂ ਦਰਦ ਹੋਣ ‘ਤੇ ਅਕਸਰ ਲੋਕ ਇਹੋ ਸਮਝਦੇ ਹਨ ਕਿ ਖਾਣ-ਪੀਣ ਵਿਚ ਕੁਝ ਲਾਪ੍ਰਵਾਹੀ ਵਰਤਣ ਕਾਰਨ ਹੀ ਪੇਟ ਦੀ ਗੜਬੜ ਕਾਰਨ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਹੋ ਸੋਚ ਕੇ ਉਹ ਐਸਿਡਿਟੀ ਦੂਰ ਕਰਨ ਵਾਲੀਆਂ ਗੋਲੀਆਂ ਖਾਣੀਆਂ ਸ਼ੁਰੂ ਕਰ ਦਿੰਦੇ ਹਨ ਪਰ ਕੁਝ ਮਾਮਲਿਆਂ ਵਿਚ ਛਾਤੀ ਦੀ ਇਹੀ ਜਲਨ ਦਿਲ ‘ਤੇ ਹੋਣ ਵਾਲੇ ਹਮਲੇ ਦਾ ਮੁਢਲਾ ਸੰਕੇਤ ਵੀ ਹੋ ਸਕਦੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜੇ ਤੁਹਾਨੂੰ ਸਾਹ ਲੈਣ ‘ਚ ਪ੍ਰੇਸ਼ਾਨੀ ਮਹਿਸੂਸ ਹੁੰਦੀ ਹੈ ਤਾਂ ਇਸਨੂੰ ਵੀ ਸਰਦੀ ਜਾਂ ਜੁਕਾਮ ਦਾ ਇਨਫੈਕਸ਼ਨ ਜਾਂ ਫੇਫੜਿਆਂ ਦੀ ਐਲਰਜੀ ਸਮਝ ਕੇ ਲਾਪ੍ਰਵਾਹੀ ਨਾ ਵਰਤੋ ਕਿਉਂਕਿ ਸਾਹ ਲੈਣ ‘ਚ ਪ੍ਰੇਸ਼ਾਨੀ ਦੇ ਇਸ ਤਰ੍ਹਾਂ ਦੇ ਲੱਛਣ ਵੀ ਦਿਲ ਸੰਬੰਧੀ ਕਿਸੇ ਸਮੱਸਿਆ ਦੇ ਮੁਢਲੇ ਸੰਕੇਤ ਹੋ ਸਕਦੇ ਹਨ। ਅੱਜ ਜਿਉਂ-ਜਿਉਂ ਭੱਜ-ਦੌੜ ਵੱਧਦੀ ਜਾ ਰਹੀ ਹੈ, ਮਨੁੱਖ ਤਣਾਅਗ੍ਰਸਤ ਹੁੰਦਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਸਰਤ ਤੇ ਸਰੀਰਕ ਮਿਹਨਤ ਨਾ ਕਰਨ ਕਰਕੇ ਅਤੇ ਭੋਜਨ ਵਿਚ ਮਸਾਲੇਦਾਰ ਪਕਵਾਨ ਜਾਂ ਫਾਸਟਫੂਡ ਸ਼ਾਮਲ ਹੋਣ ਕਾਰਨ ਵੀ ਦਿਲ ‘ਤੇ ਵਾਧੂ ਦਬਾਅ ਵੱਧ ਰਿਹਾ ਹੈ। ਇਹੋ ਕਾਰਨ ਹੈ ਕਿ ਦਿਲ ਸੰਬੰਧੀ ਬੀਮਾਰੀਆਂ ਦੇ ਖਤਰੇ ਵੀ ਉਸੇ ਰਫਤਾਰ ਨਾਲ ਵੱਧਦੇ ਜਾ ਰਹੇ ਹਨ। ਇਸ ਲਈ ਜ਼ਰੂਰੀ ਹੈ ਕਿ ਜੇ ਤੁਸੀਂ ਹੱਥ, ਗਰਦਨ ਜਾਂ ਲੱਕ ਵਿਚ ਲਗਾਤਾਰ ਦਰਦ, ਛਾਤੀ ਵਿਚ ਜਲਨ ਤੇ ਦਰਦ, ਸਾਹ ਲੈਣ ‘ਚ ਮੁਸ਼ਕਲ, ਸਰੀਰ ‘ਚ ਬੇਚੈਨੀ ਜਾਂ ਆਪਣੇ ਦਿਲ ‘ਤੇ ਅਚਾਨਕ ਦਬਾਅ ਵੱਧਦਾ ਜਾਣਾ ਆਦਿ ਵਰਗੇ ਲੱਛਣ ਮਹਿਸੂਸ ਕਰਨ ਲੱਗੋ ਤਾਂ ਤੁਰੰਤ ਕਿਸੇ ਵਧੀਆ ਡਾਕਟਰ ਤੋਂ ਸਲਾਹ ਲਵੋ ਤਾਂ ਕਿ ਸਮਾਂ ਰਹਿੰਦਿਆਂ ਤੁਸੀਂ ਦਿਲ ਦੇ ਦੌਰੇ ਵਰਗੀ ਗੰਭੀਰ ਬੀਮਾਰੀ ਦੇ ਸ਼ਿਕਾਰ ਹੋਣ ਤੋਂ ਬਚ ਸਕੋ।

¸ਯੋਗੇਸ਼ ਕੁਮਾਰ ਗੋਇਲ



Total Views: 17704

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation