punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ ਸੈਕਸ ਲਈ ਉਕਸਾਉਂਦੇ ਨੇ ਕਿੰਨਰ  ¤ ਕਾਲਾ ਖੇਡ ਬਣਦਾ ਜਾ ਰਿਹਾ ਹੈ ਆਈ. ਪੀ. ਐਲ. : ਬਾਬਾ ਰਾਮਦੇਵ  ¤ — ਕਰਜ਼ੇ ਦੀ ਮਾਰ ਝੱਲ ਰਿਹਾ ਅੱਜ ਦਾ ਕਿਸਾਨ  ¤  ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਵਿਦਿਆਰਥੀ ਦਾ ਸਨਮਾਨ।  ¤  ਸੀਵਰੇਜ ਬਣਿਆ ਪ੍ਰੇਸ਼ਾਨੀਆ ਦਾ ਘਰ  ¤  ਹਿੰਦੂ ਸੰਗਠਨਾਂ ਵਲੋਂ ਅਮਰਨਾਥ ਯਾਤਰਾ ਦੇ ਦਿਨ ਘਟਾਏ ਜਾਣ ਤੇ ਕਾਦੀਆਂ ਵਿੱਚ ਰੋਸ਼ ਪ੍ਰਦਰਸ਼ਨ ਕੀਤਾ  ¤  ਕਾਦੀਆਂ ਦਾ ਦੰਪਤੀ ਬੁਕਾਫ਼ੇਸਟ (ਜਰਮਨੀ) ਵਿੱਚ ਹੋ ਰਿਹਾ ਹੈ ਏਅਰ ਇੰਡੀਆ ਦੇ ਕਾਰਨ ਖਜਲ ਖੁਆਰ  ¤ .  X7 News English :: X7 News Hindi :: X7 News Punjabi
News Category

ਬਹੁਤ ਗੁੱਸਾ ਆਉਂਦਾ ਹੈ?


Date: May 23, 2011
Print This Story. Mail this to friend.

ਜੇ ਤੁਹਾਨੂੰ ਬਹੁਤ ਗੁੱਸਾ ਆਉਂਦਾ ਹੈ ਤਾਂ ਇਸ ਤੋਂ ਬਚਣ ਲਈ ਹੇਠ ਲਿਖੀਆਂ ਗੱਲਾਂ ਵਲ ਧਿਆਨ ਦਿਓ :

* ਕਮਜ਼ੋਰ ਵਿਅਕਤੀ ਨੂੰ ਗੁੱਸਾ ਜ਼ਿਆਦਾ ਆਉਂਦਾ ਹੈ। ਇਸ ਲਈ ਸਭ ਤੋਂ ਪਹਿਲਾਂ ਆਪਣੀ ਸਰੀਰਕ ਸਮਰੱਥਾ ਵਧਾਓ।

* ਸਰੀਰ ਨੂੰ ਸਿਹਤਮੰਦ ਰੱਖਣ ਲਈ ਪਾਚਣ ਤੇ ਸਾਹ ਕਿਰਿਆ ਠੀਕ ਰਹਿਣੀ ਜ਼ਰੂਰੀ ਹੈ। ਇਸ ਲਈ ਇਨ੍ਹਾਂ ਕਿਰਿਆਵਾਂ ਵਿਚ ਸੁਧਾਰ ਲਿਆਓ।

* ਗੁੱਸਾ ਜਿੰਨਾ ਸਰੀਰਕ ਕਾਰਨਾਂ ਕਰਕੇ ਆਉਂਦਾ ਹੈ, ਓਨਾ ਹੀ ਦਿਮਾਗੀ ਕਾਰਨਾਂ ਕਰਕੇ ਵੀ। ਉਲਟ ਸਥਿਤੀ ਆਉਂਦਿਆਂ ਹੀ ਮਨੁੱਖ ਦਾ ਮਨ ਉਤੇਜਿਤ ਹੋ ਜਾਂਦਾ ਹੈ। ਇਸ ਲਈ ਮਨ ਨੂੰ ਸ਼ਾਂਤ ਰੱਖੋ। ਇਸਦੇ ਲਈ ਪ੍ਰਾਣਾਯਾਮ ਸਭ ਤੋਂ ਵਧੀਆ ਤਰੀਕਾ ਹੈ।

* ਜਿਵੇਂ ਸਰੀਰ ਦੀ ਸ਼ੁੱਧੀ ਲਈ ਰੋਜ਼ਾਨਾ ਇਸਦੀ ਸਫਾਈ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਮਨ ਦੀ ਸ਼ੁੱਧੀ ਲਈ ਚੰਗੀਆਂ ਕਿਤਾਬਾਂ ਪੜ੍ਹੋ ਤਾਂਕਿ ਮਨ ਦੀ ਮੈਲ ਦੂਰ ਹੁੰਦੀ ਰਹੇ। ਦਿਮਾਗੀ ਮੈਲ ਦੀਆਂ ਪਰਤਾਂ ਨੂੰ ਜੰਮਣ ਨਾ ਦਿਓ।

* ਮੁਆਫੀ ਤੇ ਦਇਆ ਦੀ ਭਾਵਨਾ ਵਿਕਸਿਤ ਕਰੋ।

* ਆਪਣੇ ਅੱਜ ਵਿਚ ਜਿਊਣ ਦੀ ਆਦਤ ਪਾਓ। ਭੂਤਕਾਲ ਨਾਲ ਜੁੜ ਕੇ ਜਾਂ ਭਵਿੱਖ ਦੀ ਚਿੰਤਾ ਵਿਚ ਸੁਨਹਿਰੇ ਅੱਜ ਨੂੰ ਨਾ ਵਿਗਾੜੋ।

* ਹਰ ਗੱਲ, ਘਟਨਾ ਤੇ ਸਥਿਤੀ ਦੇ ਦੋ ਪਹਿਲੂ ਹੁੰਦੇ ਹਨ। ਸਿਰਫ ਆਪਣੇ ਪਹਿਲੂ ਨੂੰ ਹੀ ਅਹਿਮੀਅਤ ਨਾ ਦਿਓ, ਸਿੱਕੇ ਦੇ ਦੂਜੇ ਪਹਿਲੂ ਨੂੰ ਵੀ ਦੇਖੋ। ਉਸ ਜਗ੍ਹਾ ਵੀ ਖੁਦ ਨੂੰ ਰੱਖ ਕੇ ਦੇਖੋ।

* ਨਜ਼ਰੀਆ ਬਦਲਿਆ ਜਾਵੇ ਤਾਂ ਨਜ਼ਾਰੇ ਬਦਲ ਜਾਂਦੇ ਹਨ। ਕਿਸੇ ਵੀ ਗੱਲ ਨੂੰ ਵੱਖ-ਵੱਖ ਨਜ਼ਰੀਏ ਨਾਲ ਦੇਖੋ।

* ਬੋਲੋ ਘੱਟ, ਸੁਣੋ ਜ਼ਿਆਦਾ। ਕਈ ਵਾਰ ਵਿਅਕਤੀ ਸਾਹਮਣੇ ਵਾਲੇ ਦੀ ਪੂਰੀ ਗੱਲ ਸੁਣੇ ਬਿਨਾਂ ਹੀ ਗੁੱਸਾ ਕਰਨਾ ਸ਼ੁਰੂ ਕਰ ਦਿੰਦਾ ਹੈ ਪਰ ਬਾਅਦ ਵਿਚ ਦੂਜੇ ਦੀ ਗੱਲ ਸੁਣਨ ਤੋਂ ਬਾਅਦ ਘਟਨਾ ਜਾਂ ਗੱਲ ਬਹੁਤ ਛੋਟੀ ਨਜ਼ਰ ਆਉਂਦੀ ਹੈ। ਇਸ ਲਈ ਦੂਜੇ ਨੂੰ ਬੋਲਣ ਦਾ ਮੌਕਾ ਦੇ ਕੇ ਵਿਸ਼ਲੇਸ਼ਣ ਕਰੋ।

* ਜਦੋਂ ਵੀ ਗੁੱਸਾ ਆਵੇ ਤਾਂ 100 ਤਕ ਗਿਣੋ ਅਤੇ ਠੰਡਾ ਪਾਣੀ ਪੀਓ। ਗੁੱਸੇ ਵੇਲੇ ਠੰਡੇ ਪਾਣੀ ਨਾਲ ਮੂੰਹ ਧੋਵੋ ਜਾਂ ਨਹਾਓ।



Total Views: 17703

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation