|
ਸਲਮਾਨ ਦੀ ਊਰਜਾ ਤੇ ਆਕਰਸ਼ਨ ਉਸਨੂੰ ਹੋਰਾਂ ਨਾਲੋਂ ਵੱਖ ਕਰਦੇ ਹਨ
Date: May 23, 2011
ਮੁੰਬਈ, 22 ਮਈ (ਪ,ਪ) -
ਹਿੰਦੀ ਫਿਲਮ ਜਗਤ ਦੇ ‘ਦੋ ਮਸ਼ਹੂਰ ਖਾਨ’ ਆਮਿਰ ਅਤੇ ਸਲਮਾਨ ਖਾਨ ਇਕ-ਦੂਸਰੇ ਦੀ ਪ੍ਰਸ਼ੰਸਾ ਦਾ ਕੋਈ ਮੌਕਾ ਨਹੀਂ ਜਾਣ ਦਿੰਦੇ ਅਤੇ ਉਹ ਇਕ-ਦੂਸਰੇ ਨਾਲ ਹਾਸਾ-ਮਜ਼ਾਕ ਕਰਦੇ ਰਹਿੰਦੇ ਹਨ ਜੋ ਅਕਸਰ ਮੀਡੀਆ ਨੂੰ ਆਕਰਸ਼ਿਤ ਕਰਦਾ ਹੈ। ਹੁਣ ਤਕ ਸਲਮਾਨ ਨਾਲ ਸਿਰਫ ਇਕ ਫਿਲਮ ‘ਅੰਦਾਜ਼ ਅਪਨਾ ਅਪਨਾ’ ਨਾਲ ਇਕੱਠੇ ਕੰਮ ਕਰਨ ਵਾਲੇ ਆਮਿਰ ਨੇ ਕਿਹਾ ਕਿ ਇਸ ‘ਦਬੰਗ’ ਸਟਾਰ ਦੀ ਊਰਜਾ ਅਤੇ ਆਕਰਸ਼ਨ ਉਸਨੂੰ ਹੋਰਾਂ ਨਾਲੋਂ ਵੱਖ ਬਣਾਉਂਦੇ ਹਨ। ‘ਮਿਸਟਰ ਪਰਫੈਕਸ਼ਨਿਸਟ’ ਨੇ ਕਿਹਾ ਕਿ ਉਨ੍ਹਾਂ ਨੇ ‘ਅੰਦਾਜ਼ ਅਪਨਾ ਅਪਨਾ’ ਅਤੇ ‘ਦਬੰਗ’ ਵਿਚ ਸਲਮਾਨ ਦੇ ਪ੍ਰਦਰਸ਼ਨ ਨੂੰ ਪਸੰਦ ਕੀਤਾ ਹੈ।
|
Total Views: 17701 |