|
ਕਲਿਕ ਨਾਲ ਹੌਟ ਸੀਨ ਕਰਨ ਵਿਚ ਨਹੀਂ ਹੋਈ ਕੋਈ ਪ੍ਰੇਸ਼ਾਨੀ
Date: May 23, 2011
ਨਵੀਂ ਦਿੱਲੀ, 22 ਮਈ (ਪ,ਪ)-
ਆਗਾਮੀ ਫਿਲਮ ‘ਸ਼ੈਤਾਨ’ ਨਾਲ ਬਾਲੀਵੁੱਡ ਵਿਚ ਦਸਤਕ ਦੇਣ ਨੂੰ ਤਿਆਰ ਅਦਾਕਾਰ ਸ਼ਿਵ ਪੰਡਤ ਨੇ ਕਿਹਾ ਹੈ ਕਿ ਉਸਨੂੰ ਫਿਲਮ ਦੀ ਅਦਾਕਾਰਾ ਕਲਿਕ ਕੋਚਲੀਨ ਨਾਲ ਹੌਟ ਦ੍ਰਿਸ਼ ਕਰਨ ਵਿਚ ਕੋਈ ਪ੍ਰੇਸ਼ਾਨੀ ਨਹੀਂ ਹੋਈ। ਉਸਨੇ ਕਿਹਾ ਕਿ ਅਦਾਕਾਰਾ ਨੂੰ ਇਸ ਵਿਚ ਕੋਈ ਝਿਝਕ ਨਹੀਂ ਮਹਿਸੂਸ ਹੋ ਰਹੀ ਸੀ, ਜਿਸ ਨਾਲ ਸਭ ਕੁਝ ਆਸਾਨ ਹੋ ਗਿਆ। ਕਲਿਕ ਨੇ ਹਾਲ ਹੀ ‘ਚ ਅਨੁਰਾਗ ਕਸ਼ਿਅਪ ਨਾਲ ਵਿਆਹ ਕਰਵਾਇਆ ਹੈ।
ਸ਼ਿਵ ਦਾ ਆਪਣੀ ਸਹਿਯੋਗੀ ਕਲਾਕਾਰ ਬਾਰੇ ਕਹਿਣਾ ਹੈ ਕਿ ਕਲਿਕ ਕਾਫੀ ਸ਼ਾਂਤ ਸੀ। ਉਹ ਨਾ ਤਾਂ ਸ਼ਰਮਾਈ ਅਤੇ ਨਾ ਹੀ ਘਬਰਾਈ। ਇਸੇ ਕਾਰਨ ਸ਼ੂਟਿੰਗ ਦੌਰਾਨ ਹੌਟ ਸੀਨ ਨੂੰ ਫਿਲਮਾਉਣਾ ਕਾਫੀ ਆਸਾਨ ਰਿਹਾ।
|
Total Views: 17697 |