|
ਕਿੰਗ ਖ਼ਾਨ ਦੀ ਫ਼ਿਲਮ ਲਟਕੀ
Date: May 23, 2011
ਮੁੰਬਈ, 22 ਮਈ (ਏਜੰਸੀਆਂ)¸
ਸ਼ਾਹਰੁਖ਼ ਖ਼ਾਨ ਦੀ ਜਲਦ ਹੀ ਫਲੋਰ ‘ਤੇ ਜਾਣ ਵਾਲੀ ਫ਼ਿਲਮ 2 ਸਟੇਟਸ ਦਾ ਨਿਰਮਾਣ ਹੁਣ ਲਟਕਦਾ ਨਜ਼ਰ ਆ ਰਿਹਾ ਹੈ। ਇਸਦਾ ਕਾਰਨ ਇਹ ਹੈ ਕਿ ਇਸ ਫ਼ਿਲਮ ਦੇ ਨਿਰਮਾਤਾ ਸਾਜ਼ਿਦ ਨਾਡੀਆਡਵਾਲਾ ਦਾ ਪੂਰਾ ਧਿਆਨ ਇਸ ਸਮੇਂ ‘ਹਾਊਸਫੁੱਲ-2′ ਦੇ ਨਿਰਮਾਣ ‘ਤੇ ਹੈ। ਇਸ ਫ਼ਿਲਮ ਦੀ ਸਕ੍ਰਿਪਟ ਪੂਰੀ ਤਰ੍ਹਾਂ ਤਿਆਰ ਹੈ ਅਤੇ ਸਟਾਰਕਾਸਟ ਵੀ ਤੈਅ ਹੋ ਚੁੱਕੀ ਹੈ। ਇਹੀ ਵਜ੍ਹਾ ਹੈ ਕਿ ਸਾਜ਼ਿਦ ਇਸ ਫ਼ਿਲਮ ਦੇ ਨਿਰਮਾਣ ‘ਚ ਦੇਰ ਨਹੀਂ ਕਰਨਾ ਚਾਹੁੰਦੇ। ਹਾਲਾਂਕਿ ਕੁਝ ਸਮੇਂ ਪਹਿਲਾਂ ਉਹ ਸ਼ਾਹਰੁਖ਼ ਨਾਲ ਫ਼ਿਲਮ ਕਰਨ ਦੀ ਗੱਲ ਤੋਂ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਸਨ ਅਤੇ ’2 ਸਟੇਟਸ’ ਨੂੰ ਜਲਦੀ ਹੀ ਸ਼ੁਰੂ ਕਰਨ ਦੀ ਸੋਚ ਰਹੇ ਸਨ। ਅਜਿਹੇ ‘ਚ ਸਮਝ ਨਹੀਂ ਆ ਰਿਹਾ ਹੈ ਕਿ ਆਖਿਰ ’2 ਸਟੇਟਸ’ ਦੇ ਨਿਰਮਾਣ ਨੂੰ ਉਨ੍ਹਾਂ ਨੇ ਠੰਡੇ ਬਸਤੇ ‘ਚ ਪਾਉਣ ਦੀ ਕਿਉਂ ਠਾਣ ਲਈ?
|
Total Views: 17694 |