|
ਭਾਰਤ ‘ਚ ਬੰਦ ਹੋਈ ਚਵਾਨੀ, ਅਮਰੀਕਾ ‘ਚ ਅਜੇ ਵੀ ਚਲਦੀ ਹੈ ਇਕੱਨੀ
Date: May 23, 2011
ਨਵੀਂ ਦਿੱਲੀ, 22 ਮਈ (ਯੂ. ਐੱਨ. ਆਈ.) -
ਦੇਸ਼ ਵਿਚ ਭਾਵੇਂ ਹੀ ਚਵਾਨੀ ਦੀ ਬੇਕੱਦਰੀ ਹੋ ਗਈ ਹੋਵੇ ਪਰ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਵਾਲੇ ਦੇਸ਼ ਵਿਚ ਅਜੇ ਵੀ ਇਕੱਨੀ ਟੌਹਰ ਨਾਲ ਚੱਲਦੀ ਹੈ। ਭਾਰਤੀ ਰਿਜ਼ਰਵ ਬੈਂਕ ਨੇ ਛੇਤੀ ਹੀ ਦੇਸ਼ ਵਿਚ 25 ਪੈਸਿਆਂ ਦੇ ਸਿੱਕਿਆਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਬੈਂਕ ਵਲੋਂ ਇਹ ਅਧਿਕਾਰਕ ਐਲਾਨ ਕਾਫੀ ਬਾਅਦ ਵਿਚ ਆਇਆ ਜਦਕਿ ਲੋਕ ਬਹੁਤ ਪਹਿਲਾਂ ਤੋਂ ਹੀ 25 ਪੈਸਿਆਂ ਦੇ ਸਿੱਕਿਆਂ ਦੇ ਲੈਦ-ਦੇਣ ਤੋਂ ਪ੍ਰਹੇਜ਼ ਕਰਨ ਲੱਗ ਪਏ ਸਨ। ਓਧਰ ਅਮਰੀਕਾ ਵਿਚ ਅੱਜ ਵੀ ਇਕੱਨੀ ਜਿਸ ਨੂੰ ਕੀ ਸੈਂਟ ਕਿਹਾ ਜਾਂਦਾ ਹੈ, ਟੌਹਰ ਨਾਲ ਚੱਲਦੀ ਹੈ। ਇਹ ਡਾਲਰ ਦੀ ਸਭ ਤੋਂ ਛੋਟੀ ਇਕਾਈ ਹੈ। ਯਾਨੀ ਕਿ 100 ਸੈਂਟ ਇਕ ਡਾਲਰ ਦੇ ਬਰਾਬਰ ਹਨ। ਛੋਟੀ ਸਬਜ਼ੀ ਦੀ ਦੁਕਾਨ ਹੋਵੇ ਜਾਂ ਫਿਰ ਵਾਲਮਾਰਟ, ਸ਼ਾਪ ਰਾਈਟ ਅਤੇ ਮੇਸੀਜ਼ ਵਰਗੇ ਹਰ ਜਗ੍ਹਾ ਲੈਣ-ਦੇਣ ‘ਚ ਇਕ ਪੈਸੇ ਦਾ ਸਿੱਕਾ ਨਜ਼ਰ ਆਵੇਗਾ। ਇਹ ਗੱਲ ਹੋਰ ਹੈ ਕਿ ਅਮਰੀਕਾ ‘ਚ ਛੋਟੀ ਤੋਂ ਛੋਟੀ ਖਰੀਦਦਾਰੀ ਲਈ ਡੈਬਿਟ ਅਤੇ ਕ੍ਰੈਡਿਟ ਕਾਰਡ ਦਾ ਇਸਤੇਮਾਲ ਹੁੰਦਾ ਹੈ ਪਰ ਜਦ ਦੁਕਾਨਦਾਰ ਤੋਂ ਖੁੱਲ੍ਹੇ ਪੈਸੇ ਵਾਪਸ ਮਿਲਦੇ ਹਨ ਤਾਂ ਉਸ ਵਿਚ ਇਕੱਨੀ ਦਾ ਹੋਣਾ ਲਗਭਗ ਤੈਅ ਹੈ। ਲਗਭਗ 97. 5 ਫੀਸਦੀ ਜਸਤੇ ਅਤੇ 2.5 ਫੀਸਦੀ ਤਾਂਬੇ ਨਾਲ ਬਣੀ ਇਹ ਅਮਰੀਕੀ ਇਕੱਨੀ ਯਾਨੀ ਕਿ ਕੀ ਸੈਂਟ ਨਾਲ ਜੁੜੀ ਇਕ ਮਜ਼ੇਦਾਰ ਗੱਲ ਇਹ ਹੈ ਕਿ ਇਹ ਇਕੱਲਾ ਅਜਿਹਾ ਸਿੱਕਾ ਹੈ ਜਿਸ ਨੂੰ ਤੁਸੀਂ ਆਪਣੀ ਮਰਜ਼ੀ ਅਨੁਸਾਰ ਸਾਈਜ਼ ਅਤੇ ਡਿਜ਼ਾਈਨ ਦੇ ਸਕਦੇ ਹੋ ਇਸ ਲਈ ਅਮਰੀਕਾ ਦੇ ਜਨਤਕ ਸਥਾਨਾਂ ‘ਤੇ ਵੈਂਡਿੰਗ ਮਸ਼ੀਨਾਂ ਲੱਗੀਆਂ ਹੋਈਆਂ ਹਨ, ਉਸ ਵਿਚ ਸਿਕਾ ਪਾਓ ਅਤੇ ਆਪਣੀ ਮਰਜ਼ੀ ਦੇ ਆਕਾਰ ਅਨੁਸਾਰ ਸਿੱਕਾ ਬਣਾ ਲਓ। ਇਹ ਪ੍ਰਯੋਗ ਸਿਰਫ ਸੇਂਟ ਨਾਲ ਕੀਤਾ ਜਾ ਸਕਦਾ ਹੈ ਹੋਰਨਾਂ ਸਿੱਕਿਆਂ ਨਾਲ ਅਜਿਹਾ ਕਰਨਾ ਕਾਨੂੰਨੀ ਅਪਰਾਧ ਹੈ।
|
Total Views: 17690 |