punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ ਸੈਕਸ ਲਈ ਉਕਸਾਉਂਦੇ ਨੇ ਕਿੰਨਰ  ¤ ਕਾਲਾ ਖੇਡ ਬਣਦਾ ਜਾ ਰਿਹਾ ਹੈ ਆਈ. ਪੀ. ਐਲ. : ਬਾਬਾ ਰਾਮਦੇਵ  ¤ — ਕਰਜ਼ੇ ਦੀ ਮਾਰ ਝੱਲ ਰਿਹਾ ਅੱਜ ਦਾ ਕਿਸਾਨ  ¤  ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਵਿਦਿਆਰਥੀ ਦਾ ਸਨਮਾਨ।  ¤  ਸੀਵਰੇਜ ਬਣਿਆ ਪ੍ਰੇਸ਼ਾਨੀਆ ਦਾ ਘਰ  ¤  ਹਿੰਦੂ ਸੰਗਠਨਾਂ ਵਲੋਂ ਅਮਰਨਾਥ ਯਾਤਰਾ ਦੇ ਦਿਨ ਘਟਾਏ ਜਾਣ ਤੇ ਕਾਦੀਆਂ ਵਿੱਚ ਰੋਸ਼ ਪ੍ਰਦਰਸ਼ਨ ਕੀਤਾ  ¤  ਕਾਦੀਆਂ ਦਾ ਦੰਪਤੀ ਬੁਕਾਫ਼ੇਸਟ (ਜਰਮਨੀ) ਵਿੱਚ ਹੋ ਰਿਹਾ ਹੈ ਏਅਰ ਇੰਡੀਆ ਦੇ ਕਾਰਨ ਖਜਲ ਖੁਆਰ  ¤ .  X7 News English :: X7 News Hindi :: X7 News Punjabi
News Category

ਕਣਕ-ਬਾਜਰਾ ਟੁੱਟਿਆ, ਮਾਂਹ, ਛੋਲਿਆਂ ‘ਚ ਤੇਜ਼ੀ


Date: May 23, 2011
Print This Story. Mail this to friend.

ਨਵੀਂ ਦਿੱਲੀ, 22 ਮਈ (ਐੱਨ. ਐੱਨ. ਐੱਸ.)¸



ਪਿਛਲੇ ਹਫਤੇ ਵਧੀਆਂ ਹੋਈਆਂ ਕੀਮਤਾਂ ‘ਤੇ ਕਣਕ ਦੀ ਆਵਕ ‘ਚ ਵਾਧਾ ਹੋਣ ਨਾਲ 10-12 ਰੁਪਏ ਪ੍ਰਤੀ ਕੁਇੰਟਲ ਦੀ ਮੰਦੀ ਆ ਗਈ। ਬਾਜਰਾ ਵੀ 12 ਰੁਪਏ ਹੇਠਾਂ ਆ ਗਿਆ। ਓਧਰ ਘਟੀਆਂ ਹੋਈਆਂ ਕੀਮਤਾਂ ‘ਚ ਮੱਕੀ ‘ਚ ਦਰਾਮਦ ਕਰਨ ਵਾਲਿਆਂ ਦੀ ਖਰੀਦ ਕਾਰਨ ਹਫਤੇ ਦੇ ਆਖਰੀ ਦਿਨਾਂ ‘ਚ 10-15 ਰੁਪਏ ਦੀ ਤੇਜ਼ੀ ਆ ਗਈ। ਮਾਂਹ ਅਤੇ ਛੋਲੇ 25/75 ਰੁਪਏ ਉਛਲ ਗਏ। ਰਾਜਮਾਂਹ ਚਿੱਤਰਾ 100 ਰੁਪਏ ਵਧ ਕੇ ਪ੍ਰੋਫੀ ਟੇਕਿੰਗ ਚੱਲਣ ਨਾਲ 50 ਰੁਪਏ ਟੁੱਟ ਗਏ। ਕਾਬਲੀ ਛੋਲਿਆਂ ‘ਚ ਵੀ ਮੰਗ ਦੀ ਕਮੀ ‘ਚ 200 ਨਿਕਲ ਗਏ। ਸਮੀਖਿਆ ਅਧੀਨ ਹਫਤੇ ‘ਚ ਕਣਕ ਦੀ ਆਵਕ ਲਾਰੈਂਸ ਰੋਡ, ਨਜਫਗੜ੍ਹ, ਨਰੇਲਾ ਆਦੀ ਮੰਡੀਆਂ ‘ਚ 8-10 ਹਜ਼ਾਰ ਬੋਰੀ ਨਾਲੋਂ ਵੱਧ 12-13 ਹਜ਼ਾਰ ਬੋਰੀ ਪ੍ਰਤੀ ਦਿਨ ਹੋ ਗਈ ਜਿਸ ਕਾਰਨ ਇਥੇ ਇਸ ਦੀਆਂ ਕੀਮਤਾਂ 10-12 ਰੁਪਏ ਡਿੱਗ ਕੇ 1190/1195 ਰੁਪਏ ਪ੍ਰਤੀ ਕੁਇੰਟਲ ਹੋ ਗਈਆਂ।

ਤੇਲ ਤਿਲਹਨ ਪਿਛਲੇ ਹਫਤੇ ਮਲੇਸ਼ੀਆ ‘ਚ ਸੀ. ਪੀ. ਓ. 25 ਡਾਲਰ ਪ੍ਰਤੀ ਟਨ ਵਧ ਗਿਆ, ਜਿਸ ਨਾਲ ਕਾਂਦਲਾ ਸਮੇਤ ਹੋਰ ਬੰਦਰਗਾਹ ਵਾਲੀਆਂ ਮੰਡੀਆਂ ਵਿਚ ਸਾਰੇ ਖਾਧ ਤੇਲਾਂ ‘ਚ 100 ਤੋਂ 180 ਰੁਪਏ ਪ੍ਰਤੀ ਕੁਇੰਟਲ ਦੀ ਤੇਜ਼ੀ ਆ ਗਈ। ਮਲੇਸ਼ੀਆ ‘ਚ ਸੀ. ਪੀ. ਓ. 5120 ਰੁਪਏ ਤੋਂ ਵੱਧ 5310 ਤਕ ਪਹੁੰਚ ਗਿਆ। ਸਰ੍ਹੋਂ ਤੇਲ ਵੀ 120 ਰੁਪਏ ਪ੍ਰਤੀ ਕੁਇੰਟਲ ਵਧ ਗਿਆ। ਬਿਨੌਲਾ ਅਤੇ ਸੋਇਆ ਤੇਲ ਵਿਚ ਵੀ 50 ਤੋਂ 80 ਰੁਪਏ ਦੀ ਤੇਜ਼ੀ ਦਰਜ ਕੀਤੀ ਗਈ। ਵਿਦੇਸ਼ਾਂ ਵਿਚ ਤੇਜ਼ੀ ਨੂੰ ਦੇਖਦੇ ਹੋਏ ਥੋੜ੍ਹਾ ਰਿਐਕਸ਼ਨ ਆਉਣ ਤੋਂ ਬਾਅਦ ਇਥੇ ਫਿਰ ਤੋਂ ਸਾਰੇ ਖਾਧ ਤੇਲ ਵੱਧ ਜਾਣਗੇ।

ਗੁੜ-ਖੰਡ ਖੰਡ ਦਾ ਉਤਪਾਦਨ ਵੱਧ ਹੋਣ ਅਤੇ ਬਰਾਮਦ ਮੰਗ ਦੀ ਕਮੀ ਘੱਟ ਰਹਿ ਜਾਣ ਨਾਲ 15-20 ਰੁਪਏ ਕੁਇੰਟਲ ਦੀ ਪਿਛਲੇ ਹਫਤੇ ਹੋਰ ਮੰਦੀ ਆ ਗਈ। ਓਧਰ ਗੁੜ 50/75 ਰੁਪਏ ਘਟਣ ਤੋਂ ਬਾਅਦ ਹਰਿਆਣਾ, ਪੰਜਾਬ ਅਤੇ ਯੂ. ਪੀ. ਦੇ ਸਟਾਕਿਸਟਾਂ ਵਲੋਂ ਫਿਰ ਖਰੀਦ ਕੀਤੇ ਜਾਣ ਨਾਲ ਪਹਿਲੇ ਪੱਧਰ ‘ਤੇ ਮਜ਼ਬੂਤ ਹੋ ਗਿਆ। ਅਗਲੇ ਹਫਤੇ ਦਿੱਲੀ’ਚ ਲਗਭਗ 6000-7000 ਗੱਟੇ ਦਾ ਹਰਿਆਣਾ ਤੋਂ ਵਪਾਰ ਹੋਇਆ। ਉਸਨੂੰ ਦੇਖਦੇ ਹੋਏ ਉਸ ਵਿਚ ਹੋਰ ਤੇਜ਼ੀ ਆਉਣ ਦੀ ਸੰਭਾਵਨਾ ਆ ਰਹੀ ਹੈ। ਕਰਿਆਨਾ-ਮੇਵਾ ਕੇਰਲ ਦੀਆਂ ਮੰਡੀਆਂ ’ਚ ਆਵਕ ਵਧਣ ਅਤੇ ਖਰੀਦ ਕਮਜ਼ੋਰ ਹੋਣ ਨਾਲ ਪਿਛਲੇ ਹਫਤੇ ਸਥਾਨਕ ਬਾਜ਼ਾਰ ਵਿਚ ਛੋਟੀ ਇਲਾਇਚੀ-ਜਾਇਫਲ 10-20 ਰੁਪਏ, ਜਾਵਿੱਤਰੀ ਨਾਲ ਦੀਆਂ ਕੀਮਤਾਂ 50-100 ਰੁਪਏ ਪ੍ਰਤੀ ਕਿਲੋ ਡਿੱਗ ਪਈਆਂ। ਹਲਦੀਆਂ ਵਿਚ 300-600 ਰੁਪਏ ਨਿਕਲ ਗਏ। ਨਵਾਂ ਮਾਲ ਆਉਣ ਨਾਲ ਅੰਮਚੂਰ ਵੀ 500-1000 ਰੁਪਏ ਟੁੱਟ ਗਿਆ ਜਦਕਿ ਦਰਾਮਦ ਮਹਿੰਗੀ ਪੈਣ ਨਾਲ ਲੌਂਗ 30 ਰੁਪਏ ਪ੍ਰਤੀ ਕਿਲੋ ਅਤੇ ਕੰਧਾਰੀ ਕਿਸ਼ਮਿਸ਼ ਦੀਆਂ ਕੀਮਤਾਂ 1000 ਰੁਪਏ ਪ੍ਰਤੀ 40 ਕਿਲੋ ਤੇਜ਼ ਰਹੇ। ਛੋਟੀ ਇਲਾਇਚੀ, ਜਾਇਫਲ, ਜਾਵਿੱਤਰੀ : ਆਫ ਸੀਜ਼ਨ ਦੇ ਬਾਵਜੂਦ ਨਿਲਾਮੀ ਕੇਂਦਰਾਂ ‘ਚ ਛੋਟੀ ਇਲਾਇਚੀ ਦੀ ਕਾਫੀ ਆਵਕ ਹੋਣ ਅਤੇ ਘਰੇਲੂ ਤੇ ਬਰਾਮਦ ਮੰਗ ਘੱਟਣ ਨਾਲ ਇਸ ਦੀਆਂ ਕੀਮਤਾਂ 10-15 ਰੁਪਏ ਪ੍ਰਤੀ ਕਿਲੋ ਹੇਠਾਂ ਰਹੀਆਂ। ਆਉਣ ਵਾਲੀ ਫਸਲ ਵੀ ਚੰਗੀ ਰਹਿਣ ਅਤੇ ਨਵਾਂ ਮਾਲ ਇਕ ਮਹੀਨਾ ਪਹਿਲਾਂ ਸ਼ੁਰੂ ਹੋਣ ਦੀ ਉਮੀਦ ਨਾਲ ਇਸ ਦੀਆਂ ਕੀਮਤਾਂ ਅਜੇ ਹੋਰ ਘਟਣ ਦੇ ਆਸਾਰ ਬਣੇ ਹੋਏ ਹਨ। ਕੇਰਲ ਦੀਆਂ ਮੰਡੀਆਂ ਵਿਚ ਨਵੇਂ ਮਾਲ ਦੀ ਆਵਕ ਵਧਣ ਅਤੇ ਲੋਕਲ ਤੇ ਦਿਸਾਵਰੀ ਮੰਗ ਘੱਟ ਰਹਿ ਜਾਣ ਨਾਲ ਜਾਇਫਲ 10-20 ਰੁਪਏ ਘੱਟ ਕੇ 700-740 ਤੇ ਜਾਵਿੱਤਰੀ ਲਾਲ ਦੀਆਂ ਕੀਮਤਾਂ 50-100 ਰੁਪਏ ਹੋਰ ਡਿੱਗ ਕੇ 1500-1800 50 ਰੁਪਏ ਪ੍ਰਤੀ ਕਿਲੋ ‘ਤੇ ਆ ਗਈਆਂ। ਹਲਦੀ, ਅੰਮਚੂਰ, ਅਨਾਰਦਾਨਾ, ਸੁੰਢ : ਤਾਮਿਲਨਾਡੂ ਦੀ ਰੋਡ ਮੰਡੀ ‘ਚ ਹਲਦੀ ਦੀ ਆਵਕ ਵੱਧ ਕੇ 14-15 ਹਜ਼ਾਰ ਬੋਰੀ ਹੋਣ ਅਤੇ ਘਰੇਲੂ ਤੇ ਬਰਾਮਦ ਮੰਗ ਘਟਣ ਨਾਲ ਉਥੇ ਇਸ ਦੀਆਂ ਕੀਮਤਾਂ 1200-1300 ਰੁਪਏ ਪ੍ਰਤੀ ਕੁਇੰਟਲ ਡਿੱਗ ਪਈਆਂ। ਦੁੱਗੀਰਾਲਾ, ਨਿਜ਼ਾਮਾਬਾਦ, ਸਾਂਗਲੀ ਆਦੀ ‘ਚ ਵੀ ਮੰਦਾ ਰਿਹਾ।



Total Views: 17689

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation