|
ਲੋਹੇ ਦੇ ਰੇਟਾਂ ਵਿਚ 450 ਦੀ ਤੇਜ਼ੀ, ਤਿਆਰ ਮਾਲ ‘ਤੇ ਵੀ ਪਿਆ ਅਸਰ
Date: May 23, 2011
ਮੰਡੀ ਗੋਬਿੰਦਗੜ੍ਹ, 22 ਮਈ (ਪ,ਪ)-
ਬੀਤੇ ਹਫ਼ਤੇ ਦੌਰਾਨ ਲੋਹਾ ਮਾਰਕੀਟ ਵਿਚ ਇੰਗਟ ਦੇ ਰੇਟਾਂ ਵਿਚ ਭਾਰੀ ਉਤਾਰ-ਚੜ੍ਹਾਅ ਦੇ ਚਲਦਿਆਂ ਇੰਗਟ ਦੇ ਰੇਟਾਂ ਵਿਚ ਕਰੀਬ 450 ਰੁਪਏ ਪ੍ਰਤੀ ਟਨ ਦੀ ਤੇਜ਼ੀ ਦਰਜ ਹੋਈ, ਜਿਸਦਾ ਸਿੱਧਾ ਅਸਰ ਸਕਰੈਪ, ਸਪੰਜ ਆਇਰਨ, ਬਿਲਟ ਅਤੇ ਲੋਹਾ ਨਗਰੀ ਵਿਚ ਤਿਆਰ ਹੋਣ ਵਾਲੇ ਮਾਲ ‘ਤੇ ਦਿਖਾਈ ਦਿੱਤਾ ਜਦੋਂਕਿ ਬਿਲਟ ਦੀ ਮੰਗ ਵਧਣ ਕਾਰਨ ਬਿਲਟ ਦੇ ਰੇਟਾਂ ਵਿਚ ਇੰਗਟ ਦੇ ਮੁਕਾਬਲੇ ਜ਼ਿਆਦਾ ਵਾਧਾ ਦਰਜ ਹੋਇਆ। ਲੋਹਾ ਨਗਰੀ ਵਿਚ ਸੋਮਵਾਰ ਨੂੰ ਇੰਗਟ ਦੇ ਰੇਟ ਬੀਤੇ ਸ਼ਨੀਵਾਰ ਦੇ 31000 ਰੁਪਏ ਪ੍ਰਤੀ ਟਨ ਦੇ ਮੁਕਾਬਲੇ ਸੋਮਵਾਰ ਨੂੰ ਲੋਹਾ ਨਗਰੀ ਵਿਚ ਇੰਗਟ ਦੇ ਰੇਟ 31000 ਰੁਪਏ ਪ੍ਰਤੀ ਟਨ, ਮੈਲਡਿੰਗ ਸਕਰੈਪ ਦੇ ਰੇਟ 28800 ਪ੍ਰਤੀ ਟਨ ਅਤੇ ਟੀ. ਐੱਮ. ਟੀ. ਸਰੀਆ ਦੇ ਰੇਟ 37700 ਰੁਪਏ ਪ੍ਰਤੀ ਟਨ ‘ਤੇ ਖੁੱਲ੍ਹੇ ਜਦੋਂ ਕਿ ਇੰਗਟ ਦੇ ਰੇਟ 50 ਰੁਪਏ ਪ੍ਰਤੀ ਟਨ ਦੀ ਤੇਜ਼ੀ ਦੇ ਨਾਲ 31050 ਰੁਪਏ ‘ਤੇ ਬੰਦ ਹੋਏ। ਮੰਗਲਵਾਰ ਨੂੰ ਲੋਹਾ ਮਾਰਕੀਟ ਵਿਚ ਇੰਗਟ ਦੇ ਰੇਟ 50 ਰੁਪਏ ਪ੍ਰਤੀ ਟਨ ਦੀ ਗਿਰਾਵਟ ਦੇ ਨਾਲ 31000 ਰੁਪਏ ਪ੍ਰਤੀ ਟਨ, ਮੈਲਡਿੰਗ ਸਕਰੈਪ 28800 ਅਤੇ ਟੀ². ਐੱਮ. ਟੀ. ਸਰੀਆ 100 ਰੁਪਏ ਪ੍ਰਤੀ ਟਨ ਦੀ ਗਿਰਾਵਟ ਦੇ ਨਾਲ 37600 ਰੁਪਏ ਪ੍ਰਤੀ ਟਨ ਦੇ ਨਾਲ ਖੁੱਲੇ। ਸ਼ਾਮ ਤੱਕ 100 ਰੁਪਏ ਪ੍ਰਤੀ ਟਨ ਦੀ ਤੇਜ਼ੀ ਤੋਂ ਬਾਅਦ ਇੰਗਟ ਦੇ ਰੇਟ 31100 ਰੁਪਏ ਪ੍ਰਤੀ ਟਨ, ਮੈਲਡਿੰਗ ਸਕਰੈਪ ਦੇ ਰੇਟ 28900 ਅਤੇ ਟੀ. ਐੱਮ. ਟੀ². ਸਰੀਆ ਦੇ ਰੇਟ ਮੌਜੂਦਾ ਸਥਿਤੀ ਮੁਤਾਬਕ ਬੰਦ ਹੋਏ। ਬੁੱਧਵਾਰ ਨੂੰ ਇੰਗਟ ਦੇ ਰੇਟ 31100 ਰੁਪਏ ਪ੍ਰਤੀ ਟਨ, ਮੈਲਡਿੰਗ ਸਕਰੈਪ ਦੇ ਰੇਟ 100 ਰੁਪਏ ਪ੍ਰਤੀ ਟਨ ਦੀ ਗਿਰਾਵਟ ਦੇ ਨਾਲ 28800 ਰੁਪਏ ਪ੍ਰਤੀ ਟਨ ਅਤੇ ਟੀ. ਐੱਮ. ਟੀ. ਸਰੀਆ ਦੇ ਰੇਟ 100 ਰੁਪਏ ਪ੍ਰਤੀ ਟਨ ਦੀ ਤੇਜ਼ੀ ਦੇ ਨਾਲ 37700 ਰੁਪਏ ਪ੍ਰਤੀ ਟਨ ‘ਤੇ ਖੁੱਲ੍ਹਣ ਤੋਂ ਬਾਅਦ ਯਥਾ ਸਥਿਤੀ ਹੀ ਬੰਦ ਹੋਏ। ਵੀਰਵਾਰ ਨੂੰ ਇੰਗਟ ਦੇ ਰੇਟ 50 ਰੁਪਏ ਪ੍ਰਤੀ ਟਨ ਦੀ ਤੇਜ਼ੀ ਦੇ ਨਾਲ 31150 ਰੁਪਏ ਪ੍ਰਤੀ ਟਨ, ਮੈਲਡਿੰਗ ਸਕਰੈਪ 28800 ਰੁਪਏ ਪ੍ਰਤੀ ਟਨ ਅਤੇ ਟੀ. ਐੱਮ. ਟੀ. ਸਰੀਆ ਦੇ ਰੇਟ 100 ਰੁਪਏ ਪ੍ਰਤੀ ਟਨ ਦੀ ਤੇਜ਼ੀ ਤੋਂ ਬਾਅਦ 37800 ਰੁਪਏ ਪ੍ਰਤੀਟਨ ਦੇ ਨਾਲ ਖੁੱਲ੍ਹੇ ਜਦੋਂਕਿ ਇੰਗਟ ਦੇ ਰੇਟ 100 ਰੁਪਏ ਪ੍ਰਤੀ ਟਨ ਦੀ ਤੇਜ਼ੀ ਦੇ ਨਾਲ 31250 ਰੁਪਏ ਪ੍ਰਤੀ ਟਨ ਅਤੇ ਮੈਲਡਿੰਗ ਸਕਰੈਪ ਦੇ ਰੇਟ ਵਿਚ 100 ਰੁਪਏ ਪ੍ਰਤੀ ਟਨ ਦੀ ਤੇਜ਼ੀ ਦੇ ਨਾਲ 28900 ਰੁਪਏ ਟਨ ਦੇ ਨਾਲ ਬੰਦ ਹੋਏ।
ਸ਼ੁੱਕਰਵਾਰ ਨੂੰ ਇੰਗਟ ਦੇ ਰੇਟ 50 ਰੁਪਏ ਪ੍ਰਤੀ ਟਨ ਦੀ ਤੇਜ਼ੀ ਦੇ ਨਾਲ 31300 ਰੁਪਏ ਪ੍ਰਤੀ ਟਨ, ਮੈਲਡਿੰਗ ਸਕਰੈਪ ਦੇ ਰੇਟ 28900-29000 ਰੁਪਏ ਪ੍ਰਤੀ ਟਨ ਅਤੇ ਟੀ. ਐੱਮ. ਟੀ. ਸਰੀਆ ਦੇ ਰੇਟ 100 ਪ੍ਰਤੀ ਟਨ ਦੀ ਤੇਜ਼ੀ ਦੇ ਨਾਲ 37900 ਰੁਪਏ ਪ੍ਰਤੀ ਟਨ ਦੇ ਨਾਲ ਖੁੱਲ੍ਹੇ ਜਦੋਂਕਿ ਇੰਗਟ ਦੇ ਰੇਟ 100 ਰੁਪਏ ਦੀ ਵਾਧੂ ਤੇਜ਼ੀ ਦੇ ਨਾਲ 31400 ਅਤੇ ਮੈਲਡਿੰਗ ਸਕਰੈਪ ਦੇ ਰੇਟ ਵੀ 100 ਰੁਪਏ ਦੀ ਤੇਜ਼ੀ ਦੇ ਨਾਲ 29000 ਰੁਪਏ ਪ੍ਰਤੀ ਟਨ ‘ਤੇ ਬੰਦ ਹੋਏ। ਸ਼ਨੀਵਾਰ ਨੂੰ ਲੋਹਾ ਮਾਰਕੀਟ ਵਿਚ ਇੰਗਟ ਦੇ ਰੇਟ 50 ਰੁਪਏ ਦੀ ਤੇਜ਼ੀ ਦੇ ਨਾਲ 31450 ਰੁਪਏ ਪ੍ਰਤੀ ਟਨ, ਮੈਲਡਿੰਗ ਸਕਰੈਪ ਦੇ ਰੇਟ 29000 ਅਤੇ ਟੀ. ਐੱਮ. ਟੀ. ਸਰੀਆ ਦੇ ਰੇਟ 100 ਰੁਪਏ ਪ੍ਰਤੀ ਟਨ ਦੀ ਤੇਜ਼ੀ ਦੇ ਨਾਲ 38000 ਰੁਪਏ ਪ੍ਰਤੀ ਟਨ ‘ਤੇ ਖੁੱਲ੍ਹੇ ਜੋ ਕਿ ਆਪਣੇ ਪੁਰਾਣੇ ਰੇਟ ਦੇ ਨਾਲ ਹੀ ਬੰਦ ਹੋਏ। ਇਸ ਤਰ੍ਹਾਂ ਬੀਤੇ ਹਫ਼ਤੇ ਦੌਰਾਨ ਜਿਥੇ ਇੰਗਟ ਦੇ ਰੇਟ ਵਿਚ 450 ਰੁਪਏ ਪ੍ਰਤੀ ਟਨ ਦੀ ਤੇਜ਼ੀ ਦਰਜ ਹੋਈ, ਉਥੇ ਮੈਲਡਿੰਗ ਸਕਰੈਪ ਦੇ ਰੇਟ ਵਿਚ ਇਹ ਤੇਜ਼ੀ ਸਿਰਫ਼ 200 ਰੁਪਏ ਪ੍ਰਤੀ ਟਨ ਅਤੇ ਟੀ. ਐੱਮ. ਟੀ. ਸਰੀਆ ਵਿਚ 300 ਰੁਪਏ ਪ੍ਰਤੀ ਟਨ ਦੀ ਤੇਜ਼ੀ ਦਰਜ ਹੋਈ, ਇਸਦੇ ਨਾਲ ਹੀ ਲੋਹਾ ਮਾਰਕੀਟ ਵਿਚ ਸਪੰਜ ਆਇਰਨ ਸਕਰੈਪ ਵੀ ਮੈਲਡਿੰਗ ਸਕਰੈਪ ਦੇ ਮੁਕਾਬਲੇ ‘ਤੇ ਕਰੀਬ 200 ਰੁਪਏ ਪ੍ਰਤੀ ਟਨ ਦੀ ਤੇਜ਼ੀ ਬਣਾਉਣ ਵਿਚ ਕਾਮਯਾਬ ਰਿਹਾ, ਜਦੋਂ ਕਿ ਇੰਗਟ ਦੇ ਰੇਟ ਵਿਚ ਆਈ 450 ਰੁਪਏ ਪ੍ਰਤੀ ਟਨ ਦੀ ਤੇਜ਼ੀ ਦੇ ਮੁਕਾਬਲੇ ਬਿਲਟ ਵਿਚ 600 ਰੁਪਏ ਪ੍ਰਤੀ ਟਨ ਰਹੀ। ਇੰਗਟ ਦੇ ਮੁਕਾਬਲੇ ਬਿਲਟ ਦੇ ਰੇਟਾਂ ਵਿਚ ਜ਼ਿਆਦਾ ਤੇਜ਼ੀ ਕਾਰਨ ਬਿਲਟ ਦੀ ਮੰਗ ਵਿਚ ਅਚਾਨਕ ਆਈ ਤੇਜ਼ੀ ਨੂੰ ਮੰਨਿਆਂ ਜਾ ਰਿਹਾ ਹੈ ਜਦੋਂ ਕਿ ਇੰਗਟ ਦੇ ਮੁਕਾਬਲੇ ਮੈਲਡਿੰਗ ਸਕਰੈਪ ਦੇ ਰੇਟ ਸਿਰਫ਼ 200 ਰੁਪਏ ਪ੍ਰਤੀ ਟਨ ਹੀ ਵਧ ਸਕਣ ਦੇ ਪਿੱਛੇ ਸਕਰੈਪ ਦੀ ਮੰਗ ‘ਚ ਕਮੀ ਦਾ ਆਉਣਾ ਹੈ। ਇਸ ਤੋਂ ਇਲਾਵਾ ਲੋਹਾ ਨਗਰੀ ਵਿਚ ਤਿਆਰ ਹੋਣ ਵਾਲੇ ਐਂਗਲ, ਗਾਰਡਰ ਅਤੇ ਲੋਹੇ ਦੇ ਹੋਰ ਸਾਮਾਨ ਦੇ ਰੇਟਾਂ ਵਿਚ ਵੀ ਅਨੁਪਾਤ ਅਨੁਸਾਰ ਤੇਜ਼ੀ ਦਰਜ ਕੀਤੀ ਗਈ। ਖਤਮ ਹੋਏ ਹਫ਼ਤੇ ਦੌਰਾਨ ਲੋਹਾ ਨਗਰੀ ਵਿਚ ਇੰਗਟ ਦੇ ਰੇਟ ਸੋਮਵਾਰ ਨੂੰ ਸਭ ਤੋਂ ਘੱਟ 31000 ਅਤੇ ਸ਼ਨੀਵਾਰ ਨੂੰ ਸਭ ਤੋਂ ਵਧ 31450 ਰੁਪਏ ਪ੍ਰਤੀ ਟਨ ਰਹੇ। ਬੀਤੇ ਹਫ਼ਤੇ ਦੇ ਆਖਰੀ ਦਿਨ ਜਿਥੇ ਲੋਹਾ ਨਗਰੀ ਵਿਚ ਇੰਗਟ ਦੇ ਰੇਟ 31450 ਰੁਪਏ ਪ੍ਰਤੀ ਟਨ ਰਹੇ। ਬੀਤੇ ਹਫ਼ਤੇ ਦੇ ਆਖਰੀ ਦਿਨ ਜਿਥੇ ਲੋਹਾ ਨਗਰੀ ਵਿਚ ਇੰਗਟ ਦੇ ਰੇਟ 31459 ਰੁਪਏ ਪ੍ਰਤੀ ਟਨ ਰਹੇ ਉਥੇ ਭਿਵਾੜੀ ਵਿਚ ਇੰਗਟ ਦੇ ਰੇਟ 30500 ਰੁਪਏ ਪ੍ਰਤੀ ਟਨ, ਜੈਪੁਰ ਵਚ 30000 ਰੁਪਏ ਪ੍ਰਤੀ ਟਨ, ਗਾਜੀਆਬਾਦ ਵਿਚ 31000 ਰੁਪਏ ਪ੍ਰਤੀ ਟਨ, ਮੁਜੱਫਰਪੁਰ ਵਿਚ 33900 ਰੁਪਏ ਪ੍ਰਤੀ ਟਨ, ਭਾਵਨਗਰ ਵਿਚ 30100 ਰੁਪਏ ਪ੍ਰਤੀ ਟਨ, ਸੈਲਵਾਸਾ ਵਿਚ 30500 ਰੁਪਏ ਪ੍ਰਤੀ ਟਨ, ਲੁਧਿਆਣਾ ਵਿਚ 31700 ਰੁਪਏ ਪ੍ਰਤੀ ਟਨ, ਰਾਏਪੁਰ ਵਿਚ 28600 ਰੁਪਏ ਪ੍ਰਤੀ ਟਨ, ਮੁਜੱਫਰਨਗਰ ਵਿਚ 33900 ਰੁਪਏ ਪ੍ਰਤੀ ਟਨ, ਰੂੜਕੇਲਾ ਵਿਚ 31300 ਰੁਪਏ ਪ੍ਰਤੀ ਟਨ, ਦੁਰਗਾਪੁਰ ਵਿਚ 31600 ਰੁਪਏ ਪ੍ਰਤੀ ਟਨ, ਜੈਪੁਰ ਵਿਚ ਇੰਗਟ ਦੇ ਰੇਟ 30000 ਰੁਪਏ ਟਨ, ਮੁੰਬਈ ਵਿਚ 30400 ਰੁਪਏ ਪ੍ਰਤੀ ਟਨ, ਹੈਦਰਾਬਾਦ ਵਿਚ 29900 ਰੁਪਏ ਪ੍ਰਤੀ ਟਨ, ਗਾਜ਼ੀਆਬਾਦ ਵਿਚ 31000 ਰੁਪਏ ਪ੍ਰਤੀ ਟਨ ਰਹੇ।
|
Total Views: 17688 |