|
ਬੱਚੇ ਦੀ ਸੁੰਦਰਤਾ ਦਾ ਰੱਖੋ ਖਿਆਲ
Date: May 20, 2011
ਸੁੰਦਰਤਾ ਅਤੇ ਸੁੰਦਰ ਚਮੜੀ ‘ਤੇ ਜਵਾਨ ਵਰਗ ਦਾ ਹੀ ਹੱਕ ਨਹੀਂ ਹੈ, ਸਗੋਂ ਇਸ ‘ਤੇ ਬਾਲ ਵਰਗ ਦਾ ਵੀ ਓਨਾ ਹੀ ਹੱਕ ਹੈ, ਜਿੰਨਾ ਕਿ ਨੌਜਵਾਨ ਵਰਗ ਦਾ। ਜਨਮ ਵੇਲੇ ਨਵਜੰਮੇ ਬੱਚੇ ਦੀ ਚਮੜੀ ਅਤੇ ਸਰੀਰ ਬੇਹੱਦ ਕੋਮਲ, ਨਰਮ ਅਤੇ ਬੇਦਾਗ ਹੁੰਦਾ ਹੈ ਪਰ ਸਮੇਂ ਦੇ ਨਾਲ-ਨਾਲ ਚਮੜੀ ਦੀ ਸੁਰੱਖਿਆ ‘ਚ ਵਰਤੀ ਗਈ ਛੋਟੀ ਜਿਹੀ ਲਾਪ੍ਰਵਾਹੀ ਕਾਫੀ ਹੱਦ ਤਕ ਖਤਰਨਾਕ ਸਿੱਧ ਹੁੰਦੀ ਹੈ। ਬੱਚੇ ਨੂੰ ਜਨਮ ਪਿੱਛੋਂ ਕਈ ਕਿਸਮ ਦੇ ਵਾਤਾਵਰਣ ਦਾ ਸਾਹਮਣਾ ਕਰਨਾ ਪੈਂਦਾ ਹੈ।Œਕਈ ਮਾਤਾ-ਪਿਤਾ ਆਪਣੇ ਬੱਚੇ ਦੀ ਸਿਹਤ ਅਤੇ ਸੁੰਦਰਤਾ ਪ੍ਰਤੀ ਲਾਪ੍ਰਵਾਹ ਹੁੰਦੇ ਹਨ ਤਾਂ ਕਈ ਇੰਨੇ ਸੁਚੇਤ ਹੁੰਦੇ ਹਨ ਕਿ ਉਨ੍ਹਾਂ ਦੀ ਬੱਚੇ ਪ੍ਰਤੀ ਜਾਗਰੂਕਤਾ ਅਤੇ ਲੋੜੋਂ ਵੱਧ ਦੇਖਭਾਲ ਵੀ ਬੱਚੇ ਦੀ ਸਿਹਤ ਅਤੇ ਚਮੜੀ ਨੂੰ ਨੁਕਸਾਨ ਪਹੁੰਚਾਉਂਦੀ ਹੈ, ਜਿਵੇਂ ਕਿ ਮਾਂ ਵਲੋਂ ਬੱਚੇ ਨੂੰ ਦਿਨ ‘ਚ ਕਈ ਵਾਰ ਸਾਬਣ ਨਾਲ ਨਹਾਉਣਾ, ਆਪਣੀ ਕ੍ਰੀਮ ਜਾਂ ਪਾਊਡਰ ਉਸਦੇ ਚਿਹਰੇ ‘ਤੇ ਲਗਾਉਣਾ ਆਦਿ। ਅਜਿਹੇ ਕਈ ਕਾਰਨ ਹਨ, ਜਿਸ ਕਾਰਨ ਬੱਚੇ ਦੀ ਚਮੜੀ ਖਰਾਬ ਹੋ ਜਾਂਦੀ ਹੈ ਅਤੇ ਇਨਫੈਕਟਿਡ ਹੋ ਕੇ ਕਈ ਰੋਗਾਂ ਅਤੇ ਸਮੱਸਿਆਵਾਂ ਨੂੰ ਸੱਦਾ ਦਿੰਦੀ ਹੈ, ਜਿਵੇਂ ਕਿ ਐਲਰਜੀ, ਚਮੜੀ ਦਾ ਫਟਣਾ, ਫੋੜੇ-ਫਿਨਸੀਆਂ ਆਦਿ। ਜੇਕਰ ਤੁਸੀਂ ਆਪਣੇ ਬੱਚੇ ਨੂੰ ਤੰਦਰੁਸਤ ਅਤੇ ਸੁੰਦਰ ਦੇਖਣਾ ਚਾਹੁੰਦੇ ਹੋ ਤਾਂ ਹੇਠ ਲਿਖੀਆਂ ਸਾਵਧਾਨੀਆਂ ਦੀ ਪਾਲਣਾ ਜ਼ਰੂਰ ਕਰੋ-
ਬੱਚੇ ਦੀ ਚਮੜੀ ਸੰਬੰਧੀ ਕੁਝ ਸਾਵਧਾਨੀਆਂ
c ਬੱਚੇ ਦੀ ਚਮੜੀ ‘ਤੇ ਕ੍ਰੀਮ ਅਤੇ ਕਾਸਮੈਟਿਕ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
c ਬੱਚੇ ਦੀ ਚਮੜੀ ਜੇਕਰ ਖੁਸ਼ਕ ਹੋਵੇ ਤਾਂ ਮਾਇਸਚੁਰਾਈਜ਼ਰ ਦੀ ਥਾਂ ‘ਤੇ ਜਾਨਸਨ ਬੇਬੀ ਆਇਲ ਜਾਂ ਬਦਾਮ ਜਾਂ ਫਿਰ ਜੈਤੂਨ ਦਾ ਤੇਲ ਵਰਤਣਾ ਚਾਹੀਦੈ।
c ਹਫਤੇ ‘ਚ ਇਕ ਜਾਂ ਦੋ ਵਾਰ ਵੇਸਣ ‘ਚ ਦੁੱਧ ਮਿਲਾ ਕੇ ਉਸ ਪੇਸਟ ਨੂੰ ਬੱਚੇ ਦੇ ਸਰੀਰ ‘ਤੇ ਪੋਲੇ ਹੱਥਾਂ ਨਾਲ ਮਲਣਾ ਚਾਹੀਦੈ। ਇਸ ਤਰ੍ਹਾਂ ਚਮੜੀ ਦੇ ਅੰਦਰ ਤਕ ਦੀ ਸਫਾਈ ਹੋ ਜਾਂਦੀ ਹੈ।
c ਬੱਚੇ ਦੀ ਚਮੜੀ ‘ਤੇ ਸਾਬਣ ਦੀ ਵਰਤੋਂ ਬਹੁਤੀ ਨਹੀਂ ਕਰਨੀ ਚਾਹੀਦੀ, ਇਸ ਨਾਲ ਬੱਚੇ ਦੀ ਚਮੜੀ ‘ਚ ਬੈਕਟੀਰੀਆ ਸਰਗਰਮ ਹੋ ਕੇ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
c ਬੱਚੇ ਦੇ ਸਰੀਰ ‘ਤੇ ਰੁਟੀਨ ‘ਚ ਜੈਤੂਨ ਦੇ ਤੇਲ ਦੀ ਮਸਾਜ ਕਰਨੀ ਚਾਹੀਦੀ ਹੈ, ਇਸ ਨਾਲ ਬੱਚੇ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ।
¸ਫੌਜੀਆ ਨਸੀਮ ‘ਸ਼ਾਦ’
|
Total Views: 17684 |