|
ਦੌੜਨ ਨਾਲ ਨਹੀਂ ਘਟਦਾ ਮੋਟਾਪਾ
Date: May 20, 2011
ਸਵੇਰ ਸਮੇਂ ਬਹੁਤ ਸਾਰੇ ਲੋਕ ਸੜਕਾਂ ਅਤੇ ਪਾਰਕਾਂ ‘ਚ ਦੌੜਦੇ ਦੇਖੇ ਜਾ ਸਕਦੇ ਹਨ। ਅਜਿਹਾ ਕਰਕੇ ਉਹ ਆਪਣਾ ਭਾਰ ਘਟਾਉਣਾ ਚਾਹੁੰਦੇ ਹਨ, ਜਦਕਿ ਸਿਰਫ ਅਜਿਹਾ ਕਰਨ ਨਾਲ ਮੋਟਾਪਾ ਘੱਟ ਨਹੀਂ ਹੁੰਦਾ। ਇਸ ਦੇ ਨਾਲ-ਨਾਲ ਭੋਜਨ ਦੀ ਰੁਟੀਨ ਬਣਾਉਣੀ ਵੀ ਜ਼ਰੂਰੀ ਹੁੰਦੀ ਹੈ। ਭੋਜਨ ਦਾ ਪੌਸ਼ਟਿਕ ਹੋਣਾ ਜ਼ਰੂਰੀ ਹੈ। ਦੌੜਨ ਅਤੇ ਵਧੇਰੇ ਜਾਗਿੰਗ ਕਰਨ ਨਾਲ ਸਰੀਰ ਉਸ ਦਾ ਆਦੀ ਹੋ ਜਾਂਦਾ ਹੈ ਅਤੇ ਗੋਡਿਆਂ ਤੇ ਜੋੜਾਂ ‘ਤੇ ਵਧੇਰੇ ਭਾਰ ਪੈਂਦਾ ਹੈ, ਜਿਸ ਕਾਰਨ ਉਹ ਵਧੇਰੇ ਘਸਦੇ ਹਨ ਅਤੇ ਉਨ੍ਹਾਂ ‘ਚ ਦਰਦ ਹੋਣ ਲੱਗਦਾ ਹੈ। ਭਾਰ ਅਤੇ ਮੋਟਾਪਾ ਘਟਾਉਣ ਲਈ ਆਪਣੀ ਰੋਜ਼ਾਨਾ ਲੋੜ ਦੀ ਖੁਰਾਕ ਨੂੰ 4 ਹਿੱਸਿਆਂ ‘ਚ ਵੰਡਣਾ ਚਾਹੀਦੈ। ਇਕੋ ਵਾਰ ਕਦੇ ਬਹੁਤਾ ਨਹੀਂ ਖਾਣਾ ਚਾਹੀਦਾ ਅਤੇ ਮਿੱਠੀਆਂ ਤੇ ਤੇਲ ਵਾਲੀਆਂ ਚੀਜ਼ਾਂ ਘੱਟ ਖਾਣੀਆਂ ਚਾਹੀਦੀਆਂ ਹਨ ਤਾਂ ਹੀ ਕਿਤੇ ਜਾ ਕੇ ਭਾਰ ਅਤੇ ਮੋਟਾਪਾ ਘੱਟ ਹੁੰਦੈ।
|
Total Views: 17682 |