|
ਅਨੰਤ ਆਸਨ
Date: May 20, 2011
ਅਨੰਤਾ ਭਗਵਾਨ ਵਿਸ਼ਨੂੰ ਦੇ ਵੱਖ-ਵੱਖ ਨਾਵਾਂ ‘ਚੋਂ ਇਕ ਹੈ। ਇਹ ਆਸਨ ਭਗਵਾਨ ਵਿਸ਼ਨੂੰ ਦੀ ਉਸ ਸਥਿਤੀ ਤੋਂ ਲਿਆ ਗਿਆ ਹੈ, ਜਿਸ ‘ਚ ਉਹ ਇਕ ਨਾਗ ਦੇ ਫਨ ਹੇਠਾਂ ਲੇਟੇ ਹੋਏ ਹਨ। ਇਹ ਦੱਖਣ ਭਾਰਤ ਦੇ ਤ੍ਰਿਵੇਂਦਰਮ ਸ਼ਹਿਰ ਦੇ ਇਕ ਮੰਦਰ, ਜੋ ਭਗਵਾਨ ਵਿਸ਼ਨੂੰ ਨੂੰ ਸਮਰਪਿਤ ਹੈ, ਤੋਂ ਲਿਆ ਗਿਆ ਹੈ।
ਵਿਧੀ
1. ਲੱਕ ਪਰਨੇ ਸਿੱਧੇ ਲੇਟ ਜਾਓ। ਸਾਹ ਛੱਡਦਿਆਂ ਖੱਬੇ ਪਾਸੇ ਮੁੜ ਜਾਓ। ਸਿਰ ਨੂੰ ਚੁੱਕੋ, ਖੱਬੇ ਹੱਥ ਨੂੰ ਸਿਰ ਦੇ ਹੇਠਾਂ ਤਸਵੀਰ ਮੁਤਾਬਕ ਰੱਖੋ। ਖੱਬੀ ਬਾਂਹ ਕੂਹਣੀ ਤਕ ਸਰੀਰ ਦੀ ਲਾਈਨ ‘ਚ ਸਿੱਧੀ ਹੋਵੇ। ਕੁਝ ਸੈਕੰਡ ਇਸੇ ਸਥਿਤੀ ‘ਚ ਰਹੋ।
2. ਸੱਜੇ ਗੋਡੇ ਨੂੰ ਮੋੜਦਿਆਂ ਸੱਜੇ ਪੈਰ ਦੇ ਅੰਗੂਠੇ ਨੂੰ ਸੱਜੇ ਹੱਥ ਦੇ ਅੰਗੂਠੇ, ਅੰਗੂਠੇ ਨਾਲ ਦੀ ਅਤੇ ਵਿਚਕਾਰਲੀ ਉਂਗਲੀ ਨਾਲ ਫੜੋ। ਹੁਣ ਸਾਹ ਛੱਡਦਿਆਂ ਸੱਜੀ ਲੱਤ ਅਤੇ ਸੱਜੀ ਬਾਂਹ ਨੂੰ ਸਿੱਧੇ ਅਸਮਾਨ ਵੱਲ ਤਾਣ ਦਿਓ।
3. ਸਾਹ ਕਿਰਿਆ ਸਾਧਾਰਨ ਰੱਖਦਿਆਂ ਇਸ ਸਥਿਤੀ ‘ਚ 15 ਤੋਂ 20 ਸੈਕੰਡ ਤਕ ਰੁਕੋ।
4. ਸਾਹ ਛੱਡਦਿਆਂ ਨੰਬਰ ਇਕ ਵਾਲੀ ਸਥਿਤੀ ‘ਚ ਆ ਜਾਓ।
5. ਹੱਥ ਨੂੰ ਸਿਰ ਦੇ ਹੇਠੋਂ ਕੱਢੋ ਅਤੇ ਦੁਬਾਰਾ ਲੱਕ ਪਰਨੇ ਲੇਟ ਜਾਓ।
6. ਹੁਣ ਸੱਜੇ ਪਾਸੇ ਵੀ ਇਸ ਆਸਨ ਨੂੰ ਦੁਹਰਾਓ ਅਤੇ ਫਿਰ ਸਾਹ ਆਸਨ ਕਰੋ।
ਲਾਭ : ਪੇਡੂ (ਪੇਟ ਤੋਂ ਹੇਠਾਂ ਹਿੱਸਾ) ਦੀਆਂ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ। ਲੱਤਾਂ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਇਹ ਆਸਨ ਲੱਕ ਦਰਦ ਅਤੇ ਹਰਨੀਆਂ ਦੇ ਵਿਕਾਸ ਨੂੰ ਰੋਕਦਾ ਹੈ। ਰੀੜ੍ਹ ਦੀ ਹੱਡੀ ਦੀ ਇਕ ਪਾਸੇ ਝੁਕਣ ਦੀ ਸਮੱਸਿਆ ਦੂਰ ਹੁੰਦੀ ਹੈ।
ਇਹ ਆਸਨ ਔਰਤ ਅਤੇ ਮਰਦ ਦੋਵੇਂ ਸਾਧਾਰਨ ਸਥਿਤੀ ‘ਚ ਕਰ ਸਕਦੇ ਹਨ। ¸ਯੋਗ ਮਾਹਿਰ ਦਵਿੰਦਰ ਚੋਪੜਾ/ਅੰਜਨਾ
|
Total Views: 17681 |