|
ਦੇਵ ਆਨੰਦ ਨੂੰ ਨਵੇਂ ਚਿਹਰੇ ਦੀ ਭਾਲ
Date: May 20, 2011
ਨਵੀਂ ਦਿੱਲੀ, 19 ਮਈ (ਪ,ਪ)-
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦੇਵ ਆਨੰਦ ਨੂੰ ਆਪਣੇ ਸਮੇਂ ਦੀ ਮਸ਼ਹੂਰ ਅਦਾਕਾਰਾ ਜ਼ੀਨਤ ਅਮਾਨ ਵਰਗੀ ਪ੍ਰਤਿਭਾਸ਼ਾਲੀ ਅਦਾਕਾਰਾ ਅਤੇ ਨਵੇਂ ਚਿਹਰੇ ਦੀ ਭਾਲ ਹੈ। ਉਹ 1971 ਵਿਚ ਆਈ ਆਪਣੀ ਸਫਲ ਫਿਲਮ ‘ਹਰੇ ਰਾਮਾ ਹਰੇ ਕ੍ਰਿਸ਼ਨਾ’ ਦਾ ਨਵਾਂ ਐਡੀਸ਼ਨ ਪੇਸ਼ ਕਰਨ ਜਾ ਰਹੇ ਹਨ। ਜ਼ੀਨਤ ਨੇ ਇਸ ਫਿਲਮ ਵਿਚ ਇਕ ਹਿੱਪੀ ਕੁੜੀ ਦੀ ਭੂਮਿਕਾ ਨਿਭਾਈ ਸੀ ਅਤੇ ਰਾਤੋ ਰਾਤ ਸਫਲ ਹੋ ਗਈ ਸੀ। ਦੇਵ ਆਨੰਦ ਆਪਣੀ ਨਵੀਂ ਫਿਲਮ ਲਈ ਦੇਸ਼ ਦੇ ਕਿਸੇ ਵੀ ਹਿੱਸੇ ਤੋਂ ਨਵੀਆਂ ਕੁੜੀਆਂ ਚੁਣ ਸਕਦੇ ਹਨ। ਇਸ ਫਿਲਮ ਨੂੰ ਹਰੇ ਰਾਮਾ ਹਰੇ ਕ੍ਰਿਸ਼ਨਾ-ਆਜ’ ਨਾਂ ਦਿੱਤਾ ਜਾਵੇਗਾ। ਦੇਵ ਆਨੰਦ ਚਾਹੁੰਦੇ ਹਨ ਕਿ ਇਸ ਵਿਚ ਅਭਿਨੈ ਕਰਨ ਵਾਲੀ ਹੀਰੋਇਨ 18-19 ਸਾਲ ਤੋਂ ਵੱਧ ਉਮਰ ਦੀ ਨਾ ਦਿਖੇ ਅਤੇ ਉਹ ਜ਼ੀਨਤ ਵਲੋਂ ਮੂਲ ਫਿਲਮ ਵਿਚ ਕੀਤੇ ਗਏ ਅਭਿਨੈ ਵਰਗਾ ਅਭਿਨੈ ਕਰ ਸਕੇ।
|
Total Views: 17680 |