punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ ਸੈਕਸ ਲਈ ਉਕਸਾਉਂਦੇ ਨੇ ਕਿੰਨਰ  ¤ ਕਾਲਾ ਖੇਡ ਬਣਦਾ ਜਾ ਰਿਹਾ ਹੈ ਆਈ. ਪੀ. ਐਲ. : ਬਾਬਾ ਰਾਮਦੇਵ  ¤ — ਕਰਜ਼ੇ ਦੀ ਮਾਰ ਝੱਲ ਰਿਹਾ ਅੱਜ ਦਾ ਕਿਸਾਨ  ¤  ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਵਿਦਿਆਰਥੀ ਦਾ ਸਨਮਾਨ।  ¤  ਸੀਵਰੇਜ ਬਣਿਆ ਪ੍ਰੇਸ਼ਾਨੀਆ ਦਾ ਘਰ  ¤  ਹਿੰਦੂ ਸੰਗਠਨਾਂ ਵਲੋਂ ਅਮਰਨਾਥ ਯਾਤਰਾ ਦੇ ਦਿਨ ਘਟਾਏ ਜਾਣ ਤੇ ਕਾਦੀਆਂ ਵਿੱਚ ਰੋਸ਼ ਪ੍ਰਦਰਸ਼ਨ ਕੀਤਾ  ¤  ਕਾਦੀਆਂ ਦਾ ਦੰਪਤੀ ਬੁਕਾਫ਼ੇਸਟ (ਜਰਮਨੀ) ਵਿੱਚ ਹੋ ਰਿਹਾ ਹੈ ਏਅਰ ਇੰਡੀਆ ਦੇ ਕਾਰਨ ਖਜਲ ਖੁਆਰ  ¤ .  X7 News English :: X7 News Hindi :: X7 News Punjabi
News Category

ਮਨੋਰੰਜਨ ਜਗਤ ਦੀ ਸਭ ਤੋਂ ਪ੍ਰਭਾਵਸ਼ਾਲੀ ਹਸਤੀ ਹੈ ਲੇਡੀ ਗਾਗਾ


Date: May 20, 2011
Print This Story. Mail this to friend.

ਨਵੀਂ ਦਿੱਲੀ, 19 ਮਈ (ਪ,ਪ)¸





ਆਪਣੇ ਅਜੀਬੋ-ਗਰੀਬ ਅੰਦਾਜ਼ ਲਈ ਦੁਨੀਆ ਭਰ ‘ਚ ਮਸ਼ਹੂਰ ਪੌਪ ਸੰਗੀਤ ਦੀ ਮੱਲਿਕਾ ਲੇਡੀ ਗਾਗਾ ਨੇ ਚਰਚਿਤ ਅਮਰੀਕੀ ਟੈਲੀਵਿਜ਼ਨ ਸ਼ੋਅ ਪੇਸ਼ਕਾਰ ਓਪੇਰਾ ਵਿਨਫਰੇ ਨੂੰ ਪਛਾੜਦੇ ਹੋਏ ਮਨੋਰੰਜਨ ਦੀ ਦੁਨੀਆ ਦੀਆਂ 100 ਮੁੱਖ ਹਸਤੀਆਂ ਦੀ ਸਾਲਾਨਾ ਸੂਚੀ ‘ਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਵੱਕਾਰੀ ਮਨੋਰੰਜਨ ਜਗਤ ਦੀਆਂ 100 ਮੁੱਖ ਹਸਤੀਆਂ ਦੀ ਸਾਲਾਨਾ ਸੂਚੀ ‘ਚ ਟੀ. ਵੀ. ਜਗਤ ਦੀਆਂ ਹਸਤੀਆਂ, ਮਾਡਲ, ਐਥਲੀਟ, ਲੇਖਕ ਅਤੇ ਸੰਗੀਤਕਾਰ ਸ਼ਾਮਿਲ ਹਨ। ਫੋਬਰਸ ਨੇ ਗਾਗਾ ਬਾਰੇ ਲਿਖਿਆ, ”ਲੇਡੀ ਗਾਗਾ ਨੇ ਓਪੇਰਾ ਵਿਨਫਰੇ ਨੂੰ ਇਸ ਸਾਲ ਸੂਚੀ ‘ਚ ਪਿੱਛੇ ਛੱਡਦੇ ਹੋਏ ਚੋਟੀ ਦੇ ਸਥਾਨ ‘ਤੇ ਕਬਜ਼ਾ ਕਰ ਲਿਆ ਹੈ। ਪਿਛਲੇ 7 ਸਾਲਾਂ ‘ਚ ਤੀਜੀ ਵਾਰ ਅਜਿਹਾ ਹੋਇਆ ਹੈ, ਜਦੋਂ ਓਪੇਰਾ ਵਿਨਫਰੇ ਨੂੰ ਚੋਟੀ ਦਾ ਸਥਾਨ ਗਵਾਉਣਾ ਪਿਆ ਹੈ।” ਉਸਨੇ ਕਿਹਾ, ”ਗਾਗਾ ਨੇ ਇਹ ਸਥਾਨ ਆਪਣੇ ਸੰਗੀਤ ਪ੍ਰੋਗਰਾਮਾਂ ਤੋਂ 9 ਕਰੋੜ ਡਾਲਰ ਕਮਾ ਕੇ ਹੀ ਹਾਸਿਲ ਨਹੀਂ ਕੀਤਾ, ਸਗੋਂ ਇਸ ‘ਚ ਉਸਦੇ ਤਿੰਨ ਕਰੋੜ 20 ਲੱਖ ਫੇਸਬੁਕ ਪ੍ਰਸ਼ੰਸਕ ਅਤੇ ਟਵਿਟਰ ‘ਤੇ 1 ਕਰੋੜ ਚਾਹੁਣ ਵਾਲਿਆਂ ਦਾ ਵੀ ਯੋਗਦਾਨ ਹੈ।” ਹਾਲਾਂਕਿ ਇਸ ਸਾਲ ਪੈਸੇ ਕਮਾਉਣ ਦੇ ਮਾਮਲੇ ‘ਚ ਗਾਗਾ 8ਵੇਂ ਨੰਬਰ ‘ਤੇ ਹੈ। ਇਸ ਸੂਚੀ ‘ਚ ਓਪੇਰਾ ਵੀ ਬਹੁਤ ਪਿੱਛੇ ਨਹੀਂ ਹੈ। ਪਿਛਲੇ ਸਾਲ 29 ਕਰੋੜ ਡਾਲਰ ਦੀ ਕਮਾਈ ਕਰਨ ਵਾਲੀ ਓਪੇਰਾ ਨੂੰ ਇਸ ਸੂਚੀ ‘ਚ ਦੂਜਾ ਸਥਾਨ ਮਿਲਿਆ ਹੈ ਪਰ ਧਨ ਜੁਟਾਉਣ ਦੇ ਮਾਮਲੇ ‘ਚ ਉਹ ਅਜੇ ਵੀ ਪਹਿਲੇ ਨੰਬਰ ‘ਤੇ ਬਣੀ ਹੋਈ ਹੈ। ਮਨੋਰੰਜਨ ਦੀ ਦੁਨੀਆ ਦੀਆਂ 100 ਮੁੱਖ ਹਸਤੀਆਂ ਦੀ ਸੂਚੀ ‘ਚ ਤੀਜਾ ਸਥਾਨ ਸੰਗੀਤ ਦੀ ਦੁਨੀਆ ਦੇ ਨਵੇਂ ਸਿਤਾਰੇ ਜਸਟਿਨ ਬੀਬਰ ਨੇ ਹਾਸਿਲ ਕੀਤਾ ਹੈ। ਫੋਬਰਸ ਨੇ ਲਿਖਿਆ, ”ਸਿਰਫ਼ 17 ਸਾਲ ਦੇ ਬੀਬਰ ਨੇ ਪਿਛਲੇ 12 ਮਹੀਨੇ ‘ਚ ਆਪਣੇ ਵੱਖ-ਵੱਖ ਪ੍ਰੋਗਰਾਮਾਂ ‘ਚ 5 ਕਰੋੜ 30 ਲੱਖ ਡਾਲਰ ਕਮਾਏ। ਇਸ ਸੂਚੀ ‘ਚ ਚੌਥੇ ਸਥਾਨ ‘ਤੇ ਦੁਨੀਆ ਭਰ ‘ਚ ਬੇਹੱਦ ਲੋਕਪ੍ਰਿਯ ਯੂ-2 ਬੈਂਡ ਹੈ, ਹਾਲਾਂਕਿ ਯੂ-2 ਕਮਾਈ ਦੇ ਮਾਮਲੇ ‘ਚ ਦੂਜੇ ਸਥਾਨ ‘ਤੇ ਹੈ। ਐਲਟਨ ਜਾਨ ਨੂੰ ਪੰਜਵਾਂ ਸਥਾਨ ਮਿਲਿਆ ਹੈ।



Total Views: 17677

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation