|
ਵਿਕਟੋਰੀਆ ਦੀ ਅਜੀਬ ਚਾਹਤ …
Date: May 20, 2011
ਲੰਦਨ, 19 ਮਈ (ਪ,ਪ)¸
ਪਿਛਲੇ ਚਾਰ ਸਾਲਾਂ ਤੋਂ ਆਪਣੇ ਪਰਿਵਾਰ ਦੇ ਨਾਲ ਅਮਰੀਕਾ ‘ਚ ਰਹਿ ਰਹੀ ਸਪਾਈਸ ਗਰਲ ਵਿਕਟੋਰੀਆ ਬੈਕਹਮ ਚਾਹੁੰਦੀ ਹੈ ਕਿ ਉਸਦੀ ਚੌਥੀ ਸੰਤਾਨ ਦਾ ਜਨਮ ਅਜ਼ਾਦੀ ਦਿਵਸ ‘ਤੇ ਹੋਵੇ। ਇਕ ਖਬਰ ਮੁਤਾਬਕ 37 ਸਾਲਾ ਗਾਇਕਾ ਤੇ ਫੈਸ਼ਨ ਡਿਜ਼ਾਈਨਰ ਵਿਕਟੋਰੀਆ ਗਰਭਵਤੀ ਹੈ। ਉਸਨੇ ਬੱਚੇ ਨੂੰ ਜਨਮ ਦੇਣ ਲਈ ਲੰਦਨ ਦੇ ਨਿੱਜੀ ਪੋਰਟਲੈਂਡ ਹਸਪਤਾਲ ‘ਚ ਬੁਕਿੰਗ ਵੀ ਕਰਵਾ ਲਈ ਸੀ।
ਮਜ਼ੇਦਾਰ ਗੱਲ ਇਹ ਹੈ ਕਿ ਇਹ ਬੁਕਿੰਗ 4 ਜੁਲਾਈ ਦੀ ਹੈ ਤੇ ਇਹ ਮਿਤੀ ਅਮਰੀਕਾ ਦੇ ਅਜ਼ਾਦੀ ਦਿਵਸ ਦੀ ਹੈ ਪਰ ਹੁਣ ਵਿਕਟੋਰੀਆ ਨੇ ਤੈਅ ਕੀਤਾ ਹੈ ਕਿ ਉਹ ਆਪਣੀ ਸੰਤਾਨ ਨੂੰ 4 ਜੁਲਾਈ ਨੂੰ ਹੀ ਜਨਮ ਦੇਵੇਗੀ ਪਰ ਲੰਦਨ ਵਿਚ ਨਹੀਂ ਸਗੋਂ ਲਾਸ ਏਂਜਲਸ ਵਿਖੇ। ਇਸਦੇ ਲਈ ਉਸਨੇ ਆਪਣੇ ਪਤੀ ਡੇਵਿਡ ਬੈਕਹਮ ਦੇ ਇਕ ਰਿਸ਼ਤੇਦਾਰ ਦੇ ਘਰ ਦੇ ਨੇੜੇ ਮਕਾਨ ਵੀ ਕਿਰਾਏ ‘ਤੇ ਲੈ ਲਿਆ ਹੈ। ਵਿਕਟੋਰੀਆ ਤੇ ਬੈਕਹਮ ਦੇ ਪਹਿਲਾਂ 3 ਪੁੱਤਰ ਹਨ।
|
Total Views: 17673 |