punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ ਸੈਕਸ ਲਈ ਉਕਸਾਉਂਦੇ ਨੇ ਕਿੰਨਰ  ¤ ਕਾਲਾ ਖੇਡ ਬਣਦਾ ਜਾ ਰਿਹਾ ਹੈ ਆਈ. ਪੀ. ਐਲ. : ਬਾਬਾ ਰਾਮਦੇਵ  ¤ — ਕਰਜ਼ੇ ਦੀ ਮਾਰ ਝੱਲ ਰਿਹਾ ਅੱਜ ਦਾ ਕਿਸਾਨ  ¤  ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਵਿਦਿਆਰਥੀ ਦਾ ਸਨਮਾਨ।  ¤  ਸੀਵਰੇਜ ਬਣਿਆ ਪ੍ਰੇਸ਼ਾਨੀਆ ਦਾ ਘਰ  ¤  ਹਿੰਦੂ ਸੰਗਠਨਾਂ ਵਲੋਂ ਅਮਰਨਾਥ ਯਾਤਰਾ ਦੇ ਦਿਨ ਘਟਾਏ ਜਾਣ ਤੇ ਕਾਦੀਆਂ ਵਿੱਚ ਰੋਸ਼ ਪ੍ਰਦਰਸ਼ਨ ਕੀਤਾ  ¤  ਕਾਦੀਆਂ ਦਾ ਦੰਪਤੀ ਬੁਕਾਫ਼ੇਸਟ (ਜਰਮਨੀ) ਵਿੱਚ ਹੋ ਰਿਹਾ ਹੈ ਏਅਰ ਇੰਡੀਆ ਦੇ ਕਾਰਨ ਖਜਲ ਖੁਆਰ  ¤ .  X7 News English :: X7 News Hindi :: X7 News Punjabi
News Category

ਖਾਧ ਮੁਦਰਾਸਫੀਤੀ ਹੇਠਾਂ ਪਰ ਮਹਿੰਗਾਈ ਉੱਪਰ


Date: May 20, 2011
Print This Story. Mail this to friend.

ਨਵੀਂ ਦਿੱਲੀ, 19 ਮਈ (ਯੂ. ਐੱਨ. ਆਈ.)-





ਫਲ, ਸਬਜ਼ੀਆਂ, ਦਾਲਾਂ ਅਤੇ ਮੱਛੀਆਂ ਦੀ ਕੀਮਤ ਵਿਚ ਤੇਜ਼ੀ ਬਣੀ ਰਹਿਣ ਦੇ ਬਾਵਜੂਦ ਗੈਰ-ਖਾਧ ਪਦਾਰਥਾਂ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਆਉਣ ਨਾਲ ਪਿਛਲੀ 7 ਮਈ ਨੂੰ ਖਤਮ ਹਫਤੇ ਵਿਚ ਥੋਕ ਮੁੱਲ ਸੂਚਕ ਅੰਕ ‘ਤੇ ਆਧਾਰਿਤ ਖਾਧ ਮੁਦਰਾਸਫੀਤੀ ਘੱਟ ਕੇ 7.47 ਫੀਸਦੀ ‘ਤੇ ਰਹੀ, ਜਦਕਿ ਇਸ ਤੋਂ ਪਿਛਲੇ ਹਫਤੇ 7.70 ਫੀਸਦੀ ‘ਤੇ ਰਹੀ ਸੀ। ਅੱਜ ਜਾਰੀ ਸਰਕਾਰੀ ਅੰਕੜਿਆਂ ਅਨੁਸਾਰ ਸਮੀਖਿਆ ਅਧੀਨ ਸਮੇਂ ਵਿਚ ਜੌਂ ਦੀਆਂ ਕੀਮਤਾਂ ਵਿਚ ਚਾਰ ਫੀਸਦੀ, ਜਵਾਰ ਵਿਚ ਤਿੰਨ ਫੀਸਦੀ, ਸਮੁੰਦਰੀ ਮੱਛਲੀ ਵਿਚ ਦੋ ਫੀਸਦੀ, ਰਾਗੀ, ਬਾਜਰਾ, ਮਸਾਲੇ, ਫਲ, ਸਬਜ਼ੀਆਂ, ਛੋਲੇ ਅਤੇ ਅਰਹਰ ਦੀਆਂ ਕੀਮਤਾਂ ਵਿਚ ਇਕ-ਇਕ ਫੀਸਦੀ ਦਾ ਵਾਧਾ ਹੋਣ ਨਾਲ ਖਾਧ ਪਦਾਰਥਾਂ ਦੇ ਗਰੁੱਪ ਦਾ ਸੂਚਕ ਅੰਕ 0.4 ਫੀਸਦੀ ਚੜ੍ਹ ਗਿਆ। ਇਸ ਸਮੇਂ ਵਿਚ ਕੱਚੇ ਕਪਾਹ ਦੀਆਂ ਕੀਮਤਾਂ ਵਿਚ 16 ਫੀਸਦੀ, ਕੱਚੇ ਰਬੜ ਵਿਚ ਚਾਰ ਫੀਸਦੀ, ਅਰੰਡੀ ਵਿਚ ਤਿੰਨ ਫੀਸਦੀ, ਸੂਰਜਮੁਖੀ ਵਿਚ 2 ਫੀਸਦੀ ਅਤੇ ਕੱਚੇ ਰੇਸ਼ਮ ਦੀਆਂ ਕੀਮਤਾਂ ਵਿਚ ਇਕ ਫੀਸਦੀ ਦੀ ਕਮੀ ਆਉਣ ਨਾਲ ਗੈਰ ਖਾਧ ਪਦਾਰਥਾਂ ਦੇ ਗਰੁੱਪ ਦਾ ਸੂਚਕ ਅੰਕ 4.2 ਫੀਸਦੀ ਹੇਠਾਂ ਆ ਗਿਆ। ਇਸ ਸਮੇਂ ਵਿਚ ਤੇਲ ਮੁੱਲ ਸੂਚਕ ਅੰਕ 12.11 ਫੀਸਦੀ ‘ਤੇ ਰਿਹਾ, ਜਦਕਿ ਇਸ ਤੋਂ ਪਿਛਲੇ ਹਫਤੇ ਵਿਚ 12.25 ਫੀਸਦੀ ‘ਤੇ ਰਿਹਾ ਸੀ। ਕੋਕ ਦੀਆਂ ਕੀਮਤਾਂ ਵਿਚ 6 ਫੀਸਦੀ ਦੀ ਕਮੀ ਆਉਣ ਨਾਲ ਤੇਲ ਅਤੇ ਪਾਵਰ ਗਰੁੱਪ ਦਾ ਸੂਚਕ ਅੰਕ ਹੇਠਾਂ ਰਿਹਾ। ਹਾਲਾਂਕਿ ਇਸ ਗਰੁੱਪ ਵਿਚ ਸ਼ਾਮਲ ਲਾਈਟ ਡੀਜ਼ਲ ਦੀਆਂ ਕੀਮਤਾਂ ਵਿਚ ਚਾਰ ਫੀਸਦੀ, ਜਹਾਜ਼ ਤੇਲ ਵਿਚ ਤਿੰਨ ਫੀਸਦੀ, ਲਿਗਨਾਈਟ ਅਤੇ ਤਾਰਕੋਲ ਦੀਆਂ ਕੀਮਤਾਂ ਵਿਚ 2-2 ਫੀਸਦੀ ਅਤੇ ਫਰਨੇਚ ਆਇਲ ਦੀਆਂ ਕੀਮਤਾਂ 1-1 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।



Total Views: 17671

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation