punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ ਸੈਕਸ ਲਈ ਉਕਸਾਉਂਦੇ ਨੇ ਕਿੰਨਰ  ¤ ਕਾਲਾ ਖੇਡ ਬਣਦਾ ਜਾ ਰਿਹਾ ਹੈ ਆਈ. ਪੀ. ਐਲ. : ਬਾਬਾ ਰਾਮਦੇਵ  ¤ — ਕਰਜ਼ੇ ਦੀ ਮਾਰ ਝੱਲ ਰਿਹਾ ਅੱਜ ਦਾ ਕਿਸਾਨ  ¤  ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਵਿਦਿਆਰਥੀ ਦਾ ਸਨਮਾਨ।  ¤  ਸੀਵਰੇਜ ਬਣਿਆ ਪ੍ਰੇਸ਼ਾਨੀਆ ਦਾ ਘਰ  ¤  ਹਿੰਦੂ ਸੰਗਠਨਾਂ ਵਲੋਂ ਅਮਰਨਾਥ ਯਾਤਰਾ ਦੇ ਦਿਨ ਘਟਾਏ ਜਾਣ ਤੇ ਕਾਦੀਆਂ ਵਿੱਚ ਰੋਸ਼ ਪ੍ਰਦਰਸ਼ਨ ਕੀਤਾ  ¤  ਕਾਦੀਆਂ ਦਾ ਦੰਪਤੀ ਬੁਕਾਫ਼ੇਸਟ (ਜਰਮਨੀ) ਵਿੱਚ ਹੋ ਰਿਹਾ ਹੈ ਏਅਰ ਇੰਡੀਆ ਦੇ ਕਾਰਨ ਖਜਲ ਖੁਆਰ  ¤ .  X7 News English :: X7 News Hindi :: X7 News Punjabi
News Category

ਚੀਨ ਨੇ ਦਿੱਤਾ ਭਾਰਤੀਆਂ ਨੂੰ ਸਾਈਕਲ ਉਦਯੋਗ ਲਗਾਉਣ ਦਾ ਸੱਦਾ


Date: May 20, 2011
Print This Story. Mail this to friend.

ਲੁਧਿਆਣਾ, 19 ਮਈ (ਪ,ਪ)-



ਚੀਨ ਹੁਣ ਸਾਈਕਲ ਉਦਯੋਗ ਦੀ ਤਕਨੀਕ ਦਾ ਲੈਣ-ਦੇਣ ਕਰਨ ਲਈ ਤਿਆਰ ਹੋ ਗਿਆ ਹੈ। ਇਸ ਲਈ ਉਥੋਂ ਦੀ ਸਰਕਾਰ ਨੇ ਸੰਯੁਕਤ ਉਦਯੋਗ ਦੇ ਤਹਿਤ ਉਦਯੋਗ ਸਥਾਪਿਤ ਕਰਨ ਦਾ ਸੱਦਾ ਦਿੱਤਾ ਹੈ। ਚੀਨੀ ਵਪਾਰੀ ਮੰਨਣ ਲੱਗੇ ਹਨ ਕਿ ਜੇ ਲੰਬੇ ਸਮੇਂ ਤਕ ਵਿਸ਼ਵ ਬਾਜ਼ਾਰ ਵਿਚ ਆਪਣੀ ਪਕੜ ਬਣਾਏ ਰੱਖਣੀ ਹੈ ਤਾਂ ਭਾਰਤੀ ਸਾਈਕਲ ਉਦਯੋਗ ਨੂੰ ਨਾਲ ਲੈ ਕੇ ਚੱਲਣਾ ਪਵੇਗਾ। ਇਸ ਲਈ ਹਾਲ ਵਿਚ ਸ਼ੰਘਾਈ ਵਿਚ ਹੋਈ ਸਾਈਕਲ ਪ੍ਰਦਰਸ਼ਨੀ ਵਿਚ ਉਥੋਂ ਦੀ ਸਰਕਾਰ ਨੇ ਭਾਰਤੀ ਵਪਾਰੀਆਂ ਨਾਲ ਚੀਨ ਐਂਡ ਇੰਡੀਆ ਬਾਈਸਾਈਕਲ ਟ੍ਰੇਡ ਮੀਟਿੰਗ ਦਾ ਆਯੋਜਨ ਕੀਤਾ। ਬੈਠਕ ਵਿਚ ਚੀਨ ਸਰਕਾਰ ਵਲੋਂ ਦਿ ਪੀਪਲ ਗਵਰਨਮੈਂਟ ਆਫ ਗਿਊਨਜੌਂਗ ਕੰਟਰੀ ਹੀ ਬਈ ਦੇ ਚੇਅਰਮੈਨ ਲੀ ਕਿਊਨਸੋ ਮੁੱਖ ਸਨ। ਉਨ੍ਹਾਂ ਭਾਰਤੀ ਉਦਯੋਗਪਤੀ ਵਿਸ਼ਵਕਰਮਾ ਨੂੰ ਕਿਹਾ ਕਿ ਚੀਨ ਸਰਕਾਰ ਭਾਰਤੀ ਸਾਈਕਲ ਉਦਯੋਗ ਨਾਲ ਫਿਫਟੀ-ਫਿਫਟੀ ਦੇ ਪਾਰਟਨਰਸ਼ਿਪ ‘ਤੇ ਉਦਯੋਗ ਲਗਾਉਣ ਨੂੰ ਤਿਆਰ ਹੈ। ਜੇ ਇੰਡਸਟਰੀ ਚੀਨ ਵਿਚ ਯੂਨਿਟ ਸਥਾਪਿਤ ਕਰਨਾ ਚਾਹੁੰਦੀ ਹੈ ਤਾਂ ਉਥੋਂ ਦੀ ਸਰਕਾਰ ਭਾਰਤੀ ਸਾਈਕਲ ਇੰਡਸਟਰੀ ਨੂੰ ਲੀਜ਼ ‘ਤੇ ਜਗ੍ਹਾ ਦੇ ਸਕਦੀ ਹੈ। ਇਸ ਤੋਂ ਇਲਾਵਾ 10 ਫੀਸਦੀ ਸਾਲਾਨਾ ਵਿਆਜ ‘ਤੇ ਲੋਨ ਵੀ ਮੁਹੱਈਆ ਕਰਵਾਏਗੀ। ਇਸ ਤੋਂ ਇਲਾਵਾ ਉਥੇ ਸਿਰਫ 8 ਫੀਸਦੀ ਉਤਪਾਦਨ ਟੈਕਸ ਹੀ ਲੱਗਦਾ ਹੈ। ਚੀਨ ਆਪਣੀ ਪੂਰੀ ਤਕਨੀਕ ਦੇਣ ਲਈ ਤਿਆਰ ਹੈ। ਭਾਰਤ ਵਿਚ ਵੀ ਫਿਫਟੀ-ਫਿਫਟੀ ਪਾਰਟਨਰਸ਼ਿਪ ਦੇ ਤਹਿਤ ਚੀਨੀ ਕੰਪਨੀਆਂ ਯੂਨਿਟ ਲਗਾ ਸਕਦੀਆਂ ਹਨ। ਇਸ ਵਿਚ ਚੀਨ ਸਰਕਾਰ ਸਮਝੌਤੇ ‘ਤੇ ਹਸਤਾਖਰ ਕਰੇਗੀ। ਵਿਸ਼ਵਕਰਮਾ ਨੇ ਦੱਸਿਆ ਕਿ ਚੀਨ ਕੋਲ ਜਿਹੜੀ ਤਕਨੀਕ ਹੈ ਉਹ ਕਿਸੇ ਹੋਰ ਦੇਸ਼ ਕੋਲ ਨਹੀਂ ਹੈ, ਉਥੇ ਮਲਟੀ ਆਪ੍ਰੇਸ਼ਨ ਪ੍ਰੈੱਸ ਚੱਲਦੀ ਹੈ, ਜਿਸ ਨਾਲ ਤਿੰਨ ਆਦਮੀਆਂ ਦਾ ਕੰਮ ਇਕ ਆਦਮੀ ਨਾਲ ਚੱਲਦਾ ਹੈ। ਪੇਂਟ ਪਲਾਂਟ ਵੀ ਅਜਿਹੇ ਹਨ ਜੋ ਰੰਗਾਂ ਨੂੰ ਕੰਪਿਊਟਰ ਰਾਹੀਂ ਸਾਈਕਲ ਦੀ ਬਨਾਵਟ ਦੇ ਅਨੁਸਾਰ ਬਣਾ ਦਿੰਦੇ ਹਨ। ਇਹ ਤਕਨੀਕ ਅਜੇ ਭਾਰਤ ਕੋਲ ਨਹੀਂ ਹੈ। ਉਦਯੋਗਪਤੀਆਂ ਦੇ ਪ੍ਰਤੀਨਿਧੀ ਮੰਡਲ ਨੇ ਚੀਨ ਦੀ ਸਾਈਕਲ ਫੈਕਟਰੀਆਂ ਦਾ ਵੀ ਦੌਰਾ ਕੀਤਾ। ਚੀਨ ਤੋਂ ਪਰਤਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਜੇ ਚੀਨ ਨਾਲ ਤਕਨੀਕ ਦਾ ਲੈਣ¸ਦੇਣ ਹੋ ਜਾਵੇ ਤਾਂ ਘਰੇਲੂ ਸਾਈਕਲ ਇੰਡਸਟਰੀ ‘ਚ ਨਵੀਂ ਜਾਨ ਪੈ ਸਕਦੀ ਹੈ। ਚੀਨ ਵਿਚ ਬਣੀਆਂ ਸਾਈਕਲਾਂ ਅਤੇ ਪੁਰਜ਼ਿਆਂ ਨੂੰ ਉਨ੍ਹਾਂ ਨੇ ਆਪਣੇ ਕੈਮਰਿਆਂ ਵਿਚ ਵੀ ਕੈਦ ਕੀਤਾ ਹੈ। ਇਸ ਨੂੰ ਵਪਾਰੀਆਂ ਨੂੰ ਦਿਖਾਉਣਗੇ ਤੇ ਦੱਸਣਗੇ ਕਿ ਚੀਨ ਕਿਸ ਤਰ੍ਹਾਂ ਕਾਰੋਬਾਰ ਕਰਦਾ ਹੈ।



Total Views: 17670

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation